ਕੋਰੋਨਾ ਮਹਾਮਾਰੀ - ਹੁਣ ਜਾਨਵਰਾਂ ਦੀ ਵਾਰੀ, ਬਿੱਲੀ ਨੂੰ ਹੋਇਆ ਵਾਇਰਸ

ਕੋਰੋਨਾ ਮਹਾਮਾਰੀ - ਹੁਣ ਜਾਨਵਰਾਂ ਦੀ ਵਾਰੀ, ਬਿੱਲੀ ਨੂੰ ਹੋਇਆ ਵਾਇਰਸ

ਵੈੱਬ ਡੈਸਕ (Nri Media) : ਇਨਸਾਨਾਂ ਤੋਂ ਬਾਅਦ ਹੁਣ ਬੈਲਜੀਅਮ ਵਿਚ ਇਕ ਬਿੱਲੀ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਹਫਤਾ ਪਹਿਲਾਂ ਹੀ ਬਿੱਲੀ ਦੀ ਮਾਲਕਣ ਵਿਚ ਕੋਰੋਨਾਵਾਇਰਸ ਦੇ ਲੱਛਣ ਦਿਖਣੇ ਸ਼ੁਰੂ ਹੋਏ ਸਨ। ਇਕ ਹਫਤਾ ਬਾਅਦ ਬਿੱਲੀ ਨੂੰ ਵੀ ਵਾਇਰਸ ਦਾ ਇਨਫੈਕਸ਼ਨ ਹੋ ਗਿਆ। ਰਿਪੋਰਟ ਮੁਤਾਬਕ ਬਿੱਲੀ ਨੂੰ ਕੋਰੋਨਾਵਾਇਰਸ ਦਾ ਇਨਫੈਕਸ਼ਨ ਉਸ ਦੀ ਮਾਲਕਣ ਤੋਂ ਹੋਇਆ ਹੈ।

ਬੈਲਜੀਅਮ ਦੇ ਵਾਇਰਲ ਡਿਸੀਜ਼ ਇੰਸਟੀਚਿਊਟ ਆਫ ਹੈਲਥ ਦੇ ਮੁਖੀ ਸਟਿਫਨ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਬੈਲਜੀਅਮ ਦੇ ਹੈਲਥ ਡਿਪਾਰਟਮੈਂਟ ਮੁਤਾਬਕ ਇਨਫੈਕਟਡ ਬਿੱਲੀ ਵਿਚ ਸਾਹ ਲੈਣ ਦੀ ਸਮੱਸਿਆ ਤੇ ਡਾਈਡੇਸਟਿਵ ਡਿਸਾਡਰ ਦੇ ਲੱਛਣ ਸਨ। ਹਾਂਗਕਾਂਗ ਵਿਚ ਇਨਫੈਕਟਡ ਪਾਏ ਗਏ ਦੋ ਕੁੱਤਿਆਂ ਤੋਂ ਇਲਾਵਾ ਕਿਸੇ ਜਾਨਵਰ ਵਿਚ ਇਨਫੈਕਸ਼ਨ ਦਾ ਇਹ ਤੀਜਾ ਮਾਮਲਾ ਹੈ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.