ਸਿੱਖ ਟੈਕਸੀ ਡਰਾਈਵਰ ਨੂੰ ਪੁੱਛਿਆ ਕੀ ਤੂੰ ਤਾਲਿਬਾਨੀ ਹੈ ? ਫਿਰ ਕੀਤੀ ਮਾਰਕੁੱਟ
ਪ੍ਰਸ਼ਾਸਨ ਅਤੇ ਮੀਡੀਆ ਗ਼ਲਤ ਖਬਰਾਂ ਛਾਪ ਮੈਨੂੰ ਬਦਨਾਮ ਕਰ ਰਹੇ ਨੇ - ਕੌਰ ਬੀ
ਵੈੱਬ ਡੈਸਕ (Nri Media) : ਫੇਸਬੁੱਕ ਪੇਜ ਰਾਹੀਂ ਪੰਜਾਬੀ ਸਿੰਗਰ ਕੌਰ ਬੀ ਨੇ ਲੋਕਾਂ ਨੂੰ ਦੱਸਿਆ ਕਿ ਉਸ ਨੂੰ ਪ੍ਰਸ਼ਾਸਨ ਅਤੇ ਮੀਡੀਆ ਗ਼ਲਤ ਖਬਰਾਂ ਛਾਪ ਕੇ ਬਦਨਾਮ ਕਰ ਰਿਹਾ ਹੈ, ਜਦੋਂ ਕਿ ਉਹ ਕਿਸੇ ਵੀ ਤਰ੍ਹਾਂ ਦੇ ਇਕਾਂਤਵਾਸ ਵਿੱਚ ਨਹੀਂ ਹੈ। ਕੌਰ ਬੀ ਨੇ ਆਪਣੇ ਫੇਸਬੁੱਕ ਪੇਜ 'ਤੇ ਕੁਝ ਖ਼ਬਰਾਂ ਦੀ ਕਟਿੰਗ ਪਾ ਕੇ ਕਿਹਾ ਸੀ ਕਿ ਇਹ ਝੂਠੀਆਂ ਖਬਰਾਂ ਹਨ ਤੇ ਕੋਰੋਨਾ ਵਾਇਰਸ ਕਰ ਕੇ ਉਸ ਨੂੰ ਕਿਸੇ ਵੀ ਤਰ੍ਹਾਂ ਇਕਾਂਤਵਾਸ ਕਰਨ ਲਈ ਨਹੀਂ ਕਿਹਾ ਗਿਆ ਹੈ।
ਜਿਸ ਦੇ ਚੱਲਦਿਆਂ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੌਰ ਬੀ ਦੀ ਟ੍ਰੈਵਲ ਹਿਸਟਰੀ ਹੈ, ਜਿਸ ਕਰਕੇ ਉਸ ਨੂੰ ਘਰ ਵਿੱਚ ਰਹਿਣ ਲਈ ਹੀ ਕਿਹਾ ਗਿਆ ਹੈ ਤੇ ਉਹ 30 ਮਾਰਚ ਨੂੰ ਮੁਹਾਲੀ ਤੋਂ ਆਪਣੇ ਜੱਦੀ ਪਿੰਡ ਸੰਗਰੂਰ ਦੇ ਮੂਨਕ ਆਈ ਸੀ।
Add Comment