Breaking News :

ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੇ ਤੋੜਿਆ ਭਾਰਤ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ

13 ਦਸੰਬਰ - ਵਿਕਰਮ ਸਹਿਜਪਾਲ

ਭੁਵਨੇਸ਼ਵਰ : ਇਕ ਵਾਰ ਮੁੜ ਭਾਰਤ ਦਾ ਹਾਕੀ ਵਿਸ਼ਵ ਕੱਪ-2018 ਦਾ ਸੈਮੀਫ਼ਾਈਨਲ ਖੇਡਣ ਦਾ ਸੁਪਨਾ ਟੁੱਟ ਗਿਆ ਹੈ। ਨੀਦਰਲੈਂਡ ਨੇ 14ਵੇਂ ਵਿਸ਼ਵ ਕੱਪ ਵਿੱਚ ਮੇਜ਼ਬਾਨ ਟੀਮ ਭਾਰਤ ਨੂੰ ਹਰਾ ਕੇ ਉਸ ਦਾ ਇਹ ਸੁਪਨਾ ਚਕਨਾਚੂਰ ਕਰ ਦਿੱਤਾ ਹੈ। ਤਿੰਨ ਵਾਰ ਦੇ ਸਾਬਕਾ ਚੈਂਪੀਅਨ ਨੀਦਰਲੈਂਡ ਨੇ ਭਾਰਤ ਨੂੰ 1-2 ਨਾਲ ਹਰਾ ਦਿੱਤਾ। ਹੁਣ 15 ਦਸੰਬਰ ਨੂੰ ਸੈਮੀਫ਼ਾਈਨਲ ਵਿੱਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ।


43 ਸਾਲ ਤੋਂ ਜਿੱਤਣ ਦਾ ਇੰਤਜ਼ਾਰ

ਭਾਰਤੀ ਟੀਮ ਨੇ ਹਾਕੀ ਵਿਸ਼ਵ ਕੱਪ ਵਿੱਚ ਆਖ਼ਰੀ ਵਾਰ ਸੈਮੀਫ਼ਾਈਨਲ 1975 ਵਿੱਚ ਖੇਡਿਆ ਸੀ, ਉਸ ਸਮੇਂ ਉਹ ਚੈਂਪੀਅਨ ਵੀ ਬਣਿਆ ਸੀ। ਇਸ ਤੋਂ ਬਾਅਦ ਭਾਰਤ 11 ਵਿਸ਼ਵ ਕੱਪ ਖੇਡ ਚੁੱਕਿਆ ਹੈ ਪਰ ਉਹ ਸੈਮੀਫ਼ਾਈਨਲ ਵਿੱਚ ਨਹੀਂ ਪਹੁੰਚਿਆ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਨੀਦਰਲੈਂਡ ਦੀ ਭਾਰਤ ਉੱਤੇ ਇਹ ਸੱਤਵੀਂ ਜਿੱਤ ਹੈ। ਭਾਰਤੀ ਟੀਮ ਹਾਕੀ ਵਿਸ਼ਵ ਕੱਪ ਵਿੱਚ ਕਦੇ ਵੀ ਨੀਦਰਲੈਂਡ ਨੂੰ ਨਹੀਂ ਹਰਾ ਸਕੀ ਹੈ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.