ਐਮ ਟੀਵੀ ਅਵਾਰਡਸ - 'ਦ ਰੋਕ' ਨੂੰ ਮਿਲਿਆ ਇਹ ਖਾਸ ਅਵਾਰਡ

ਐਮ ਟੀਵੀ ਅਵਾਰਡਸ - 'ਦ ਰੋਕ' ਨੂੰ ਮਿਲਿਆ ਇਹ ਖਾਸ ਅਵਾਰਡ

ਮੀਡੀਆ ਡੈਸਕ ( NRI MEDIA )

ਸੋਮਵਾਰ ਨੂੰ ਹੋਏ ਐਮ ਟੀ ਵੀ ਮੂਵੀ ਅਤੇ ਟੀ ਵੀ ਅਵਾਰਡ ਸਮਾਰੋਹ ਵਿਚ ਡਵੇਨ ਜੌਹਨਸਨ ਜਿਨ੍ਹਾਂ ਨੂੰ "ਦ ਰੋਕ" ਦੇ ਨਾਮ ਵੱਜੋਂ ਵੀ ਜਾਣਿਆ ਜਾਂਦਾ ਹੈ ਉਨ੍ਹਾਂ ਨੂੰ ਜਨਰੇਸ਼ਨ ਅਵਾਰਡ ਨਾਲ ਨਵਾਜਿਆ ਗਿਆ ,47 ਸਾਲਾਂ ਇਸ ਐਕਟਰ ਅਤੇ ਰੈਸਲਰ ਨੇ ਆਪਣੇ ਹਾਲੀਵੁਡ ਦੇ ਸਫ਼ਰ ਅਤੇ ਸਫਲਤਾ ਦਾ ਵੇਰਵਾ ਦਿਤਾ , ਉਨ੍ਹਾਂ ਨੇ ਕਿਹਾ ਕਿ ਜਦ ਉਨ੍ਹਾਂ ਨੇ ਹਾਲੀਵੁਡ ਵਿਚ ਕਦਮ ਰੱਖਿਆ ਸੀ ਤਾਂ ਉਹ ਨਹੀਂ ਜਾਣਦੇ ਸਨ ਕਿ 6 ਫੁਟ 4 ਇੰਚ ਦੇ ਕੱਦ ਅਤੇ 275 ਪਾਉਂਡ ਦੇ ਭਾਰ ਵਾਲਾ ਰੈਸਲਰ ਹਾਲੀਵੁਡ ਦੀ ਦੁਨੀਆਂ ਵਿਚ ਕੀ ਕਰੇਗਾ। 


ਸਾਰਿਆਂ ਨੇ ਉਨ੍ਹਾਂ ਨੂੰ ਵੱਖ ਵੱਖ ਸਲਾਹਾਂ ਦਿਤੀਆਂ , ਕਿਸੇ ਨੇ ਕਿਹਾ ਭਾਰ ਘਟਾਓ , ਕਿਸੇ ਨੇ ਕਿਹਾ ਆਪਣਾ "ਦ ਰੋਕ" ਨਾਮ ਹਟਾ ਲੋ ਪਰ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਜਿਵੇਂ ਹੈ ਉਡਾ ਹੀ ਰਹਿਣਗੇ  ਤੇ ਹਾਲੀਵੁਡ ਉਨ੍ਹਾਂ ਨੂੰ ਅਪਣਾਏਗਾ , ਇਸ ਤਰਾਂ "ਦ ਰੋਕ" ਨੇ ਸੰਦੇਸ਼ ਦਿਤਾ ਕੇ ਕੁਝ ਪਾਉਣ ਵਾਸਤੇ ਆਪਣਾ ਆਪ ਕਦੇ ਨਾ ਗਵਾਓ , ਇਸਤੋਂ ਬਾਅਦ "ਦ ਰੋਕ" ਨੇ ਉਨ੍ਹਾਂ ਨੂੰ ਇਹ ਖਿਤਾਬ ਦੇਣ ਲਈ ਐਮ ਟੀਵੀ ਦਾ ਧੰਨਵਾਦ ਕੀਤਾ |

ਜਿਕਰਯੋਗ ਹੈ ਕਿ "ਦ ਰੋਕ"  ਨੇ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ 2001 ਵਿਚ "ਦ ਮਮੀ" ਰਿਟਰਨਸ ਨਾਲ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਹਾਲੀਵੁਡ ਦੇ ਇਕ ਚਮਕਦੇ ਸਿਤਾਰੇ ਬਣ ਕੇ ਉਭਰੇ ਹਨ , ਉਨ੍ਹਾਂ ਨੇ ਹਾਲੀਵੁਡ ਨੂੰ ਕਈ ਬਲਾਕਬਸਟਰ ਫ਼ਿਲਮ ਦਿੱਤੀਆਂ ਹਨ , ਜਲਦ ਹੀ ਉਹ ਨਵੀਂ ਫਿਲਮ " ਹਾਬ ਐਂਡ ਸ਼ਾਅ " ਵਿੱਚ ਵੀ ਨਜ਼ਰ ਆਉਣਗੇ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.