ਕਪਿਲ ਸ਼ਰਮਾ ਦੇ ਹੱਥ ਲੱਗੀ ਹਾਲੀਵੁਡ ਦੀ ਫਿਲਮ - ਐਂਗਰੀ ਬਰਡਸ 2 ਵਿੱਚ ਦੇਣਗੇ ਆਵਾਜ਼

ਕਪਿਲ ਸ਼ਰਮਾ ਦੇ ਹੱਥ ਲੱਗੀ ਹਾਲੀਵੁਡ ਦੀ ਫਿਲਮ - ਐਂਗਰੀ ਬਰਡਸ 2 ਵਿੱਚ ਦੇਣਗੇ ਆਵਾਜ਼

ਮੀਡੀਆ ਡੈਸਕ ( NRI MEDIA )

ਕਾਮੇਡੀ ਸੰਸਾਰ ਵਿਚ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਦੇ ਹੱਥ ਇਕ ਵੱਡਾ ਪ੍ਰੋਜੈਕਟ ਲਗ ਗਿਆ ਹੈ , ਇਕ ਰਿਪੋਰਟ ਅਨੁਸਾਰ, ਬਾਲੀਵੁੱਡ ਦੇ ਬਾਅਦ ਕਪਿਲ ਸ਼ਰਮਾ ਹੁਣ ਇਕ ਹਾਲੀਵੁੱਡ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਹੇ ਹਨ , ਕਪਿਲ ਸ਼ਰਮਾ ਨੂੰ ਹਾਲੀਵੁੱਡ ਦੇ ਸੁਪਰਹਟ ਐਨੀਮੇਟਿਡ ਸੀਰੀਜ਼ ਐਂਗਰੀ ਬਰਡਸ -2 ਵਿਚ ਲੀਡ ਰੋਲ ਰੈੱਡ ਨੂੰ ਆਵਾਜ਼ ਦੇਣ ਦਾ ਮੌਕਾ ਮਿਲ ਗਿਆ ਹੈ |


ਟਰੇਂਡ ਐਨਾਲਿਸ੍ਟ ਤਰਨ ਆਦਰਸ਼ ਦੀ ਰਿਪੋਰਟ ਅਨੁਸਾਰ, ਕਪਿਲ ਸ਼ਰਮਾ ਐਂਗਰੀ ਬਰਡਸ 2 ਦੇ ਹਿੰਦੀ ਵਰਜਨ ਵਿਚ ਰੈੱਡ ਦੇ ਕਿਰਦਾਰ ਨੂੰ ਆਵਾਜ਼ ਦੇਣਗੇ ਪਾਰ ਹਾਲੇ ਤੱਕ 2 ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਪਰ ਹਿੰਦੀ ਵਰਜਨ ਦਾ ਟ੍ਰੇਲਰ ਹਾਲੇ ਨਹੀਂ ਆਇਆ ਹੈ , ਕਪਿਲ ਨੇ ਮਿਮਿਕਰੀ ਆਫ ਸਟਾਰਸ ਵਿੱਚ ਵੀ ਹਿੱਸਾ ਲਿਆ ਹੈ , ਹੁਣ ਕਪਿਲ ਸ਼ਰਮਾ ਆਪਣੀ ਕਲਾ ਦਾ ਪ੍ਰਦਰਸ਼ਨ ਐਂਗਰੀ ਬਰਡਸ 2 ਦੇ ਵਿੱਚ ਕਰਨ ਜਾ ਰਹੇ ਹਨ ਜ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਜੈਕਟ ਸਾਬਤ ਹੋ ਸਕਦਾ ਹੈ |

ਐਂਗਰੀ ਬਰਡਸ 2 ਐਂਗਰੀ ਬਰਡਸ ਦਾ ਅਗਲਾ ਹਿੱਸਾ ਹੈ, ਜੋ ਕਿ ਸਾਲ 2016 ਵਿੱਚ ਆਈ ਸੀ , ਇਸਨੂੰ ਥੋਰਪੇ ਵੈਨ ਔਰਮਨ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ , ਇਸ ਫਿਲਮ ਨੂੰ 23 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ. ਫਿਲਮ ਤਾਮਿਲ ਅਤੇ ਤੇਲਗੂ ਤੋਂ ਇਲਾਵਾ ਹਿੰਦੀ ਵਿਚ ਰਿਲੀਜ ਕੀਤੀ ਜਾਵੇਗੀ |


1 Comments

    Poonam

    11 months ago

    Angry birds my favorite movie ♥♥♥

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.