• Tuesday, December 10

Breaking News :

ਜੋਨਸ ਭਰਾਵਾਂ ਦੇ ਅਚਾਨਕ ਖਤਮ ਕੀਤੇ ਗਏ ਕੰਸਰਟ ਤੋਂ ਟੋਰਾਂਟੋ ਵਾਸੀ ਨਿਰਾਸ਼

ਜੋਨਸ ਭਰਾਵਾਂ ਦੇ ਅਚਾਨਕ ਖਤਮ ਕੀਤੇ ਗਏ ਕੰਸਰਟ ਤੋਂ ਟੋਰਾਂਟੋ ਵਾਸੀ ਨਿਰਾਸ਼

ਸ਼ੁੱਕਰਵਾਰ ਨੂੰ ਟੋਰਾਂਟੋ ਦੇ ਸਕੋਟਿਅਬੈਂਕ ਏਰੈਨਾ ਵਿਖੇ ਹੋਏ 'ਜੋਨਾਸ ਬ੍ਰਦਰਜ਼' ਦੇ ਕੰਸਰਟ ਦੇ ਅਚਾਨਕ ਖਤਮ ਹੋਣ ਉੱਤੇ ਜੋਨਾਸ ਭਰਾਵਾਂ ਦੇ ਹਜਾਰਾਂ ਹੀ ਫੈਨ ਨਿਰਾਸ਼ ਹੋ ਗਏ ਅਸਲ ਦੇ ਵਿਚ ਇਹ ਕੰਸਰਟ ਕੁਝ ਤਕਨੀਕੀ ਖ਼ਾਮੀਆਂ ਦੇ ਚਲਦੇ ਬੰਦ ਕਰ ਦਿੱਤਾ ਗਿਆ ਸੀ ਪਰ ਦਰਸ਼ਕਾਂ ਨੂੰ ਇਸ ਵਾਰੇ ਪਹਿਲੋਂ ਸੂਚਿਤ ਨਹੀਂ ਸੀ ਕੀਤਾ ਗਿਆ।

ਲੋਕ ਅਚਾਨਕ ਖਤਮ ਕਰ ਦਿੱਤੇ ਗਏ ਕੰਸਰਟ ਤੋਂ ਬੇਹੱਦ ਹੈਰਾਨ ਸੀ ਅਤੇ ਇਸ ਵਾਰੇ ਆਪਣੇ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਪੁੱਛ ਰਹੇ ਸਨ ਕਿ ਕਿਊ ਇਹ ਸ਼ੋ ਸਮੇਂ ਤੋਂ ਪਹਿਲਾਂ ਹੀ ਬਿਨਾ ਕਿਸੇ ਪੂਰਵ ਸੂਚਨਾ ਦੇ ਅਚਾਨਕ ਬੰਦ ਕਰ ਦਿੱਤਾ ਗਿਆ, ਕੁਝ ਦਰਸ਼ਕ ਤਕਰੀਬਨ ਅੱਧੇ ਘੰਟੇ ਆਪਣੀ ਸੀਟਾਂ ਉੱਪਰ ਬੈਠੇ ਰਹੇ ਕਿਉਕਿ ਉਹਨਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਨ੍ਹਾਂ ਦੇ ਨਾਲ ਇਹ ਕਿ ਹੋ ਗਿਆ, ਇਕ ਫੈਨ ਕੇਟੀ ਸਟੇਕਲੀ ਨੇ ਟਵਿੱਟਰ ਉੱਤੇ ਗਾਣਾ ਗਾਉਂਦੇ ਹੋਏ ਬਾਹਰ ਜਾਂਦੇ ਲੋਕਾਂ ਦੇ ਵੀਡੀਓ ਬਣਾ ਕੇ ਟਵਿੱਟਰ ਉਤੇ ਪਾਈ ਅਤੇ ਕਿਹਾ ਕਿ ਟੋਰਾਂਟੋ ਨੂੰ ਜੋਨਾਸ ਭਰਾਵਾਂ ਵੱਲੋਂ ਤਾਂ ਏਨਕੋਰ ਤਾਂ ਨਹੀਂ ਮਿਲਿਆ ਇਸਲਈ ਅਸੀਂ ਆਪਣਾ ਆਪ ਹੀ ਬਣਾ ਲਿਆ।


ਰਾਤ ਦੇ 11:30 ਵੱਜਣ ਤੋਂ ਪਹਿਲਾਂ ਹੀ ਜੋਨਾਸ ਭਰਾਵਾਂ ਨੇ ਆਪਣੇ ਅਧਿਕਾਰਕ ਟਵਿੱਟਰ ਪੇਜ ਉੱਤੇ ਇਕ ਪੋਸਟ ਰਾਹੀਂ ਸੂਚਿਤ ਕੀਤਾ ਗਿਆ ਕਿ ਕਿਸੇ ਅਣਕਿਆਸੀ ਤਕਨੀਕੀ ਖਰਾਬੀ ਦੇ ਚਲਦੇ ਪ੍ਰੋਡਕਸ਼ਨ ਟੀਮ ਨੇ ਸ਼ੋ ਖਤਮ ਕਰਨ ਨੂੰ ਕਹਿ ਦਿੱਤਾ ਸੀ, ਇਸਲਈ ਟੋਰਾਂਟੋ ਵਾਸੀਆਂ ਲਈ ਆਖ਼ਿਰੀ ਦੋ ਗਾਣੇ ਨਹੀਂ ਗਿਆ ਸਕੇ, ਮੈਪਲ ਲੈਫ ਸਪੋਰਟਸ ਅਤੇ ਏੰਟਰਟੇਨਮੇੰਟ ਨੂੰ ਜਦ ਇਸ ਵਾਰੇ ਟਿੱਪਣੀ ਕਰਨ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜੋਨਾਸ ਭਰਾਵਾਂ ਦੀ ਟਵੀਟ ਨੂੰ ਅਧਿਕਾਰਕ ਬਿਆਨ ਦੱਸਿਆ, ਦਸ ਦਿੱਤਾ ਜਾਵੇ ਕਿ ਜੋਨਾਸ ਭਰਾਵਾਂ ਦਾ ਇਹ ਉੱਤਰੀ ਅਮਰੀਕਾ ਟੂਰ ਦਿਸੰਬਰ ਮੱਧ ਤਕ ਚੱਲੇਗਾ, ਉਥੇ ਹੀ ਲੋਕਾਂ ਟੋਰਾਂਟੋ ਦੇ ਸ਼ੋ ਨੂੰ ਲੈ ਕੇ ਆਪਣਾ ਰੋਸ ਸੋਸ਼ਲ ਮੀਡਿਆ ਦੇ ਉੱਤੇ ਪ੍ਰਗਟ ਕੀਤਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.