• Thursday, August 22

Breaking News :

ਇਥੋਪੀਆ ਹਾਦਸੇ ਤੋਂ ਬਾਅਦ ਭਾਰਤ 'ਚ ਬੰਦ ਹੋ ਸਕਦੇ ਹਨ ਬੋਇੰਗ -737 ਮੈਕਸ 8 ਜਹਾਜ਼

11 ਮਾਰਚ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਇਥੋਪੀਆ ਵਿੱਚ ਜਹਾਜ਼ ਹਾਦਸੇ ਤੋਂ ਬਾਅਦ, ਬੋਇੰਗ 737-ਮੈਕਸ 8 ਦੇ ਜਹਾਜ਼ਾਂ ਦੇ ਬਾਰੇ ਭਾਰਤ ਵਿੱਚ ਕੁੱਛ ਸਵਾਲ ਚੁਕੇ ਗਏ ਹਨ | ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਅਤੇ ਸਿਵਲ ਏਵੀਏਸ਼ਨ (ਡੀਜੀਸੀਏ) ਸਰਕਾਰ ਵੱਲੋਂ ਇਸ ਤਰ੍ਹਾਂ ਦੇ ਜਹਾਜ਼ਾਂ ਬਾਰੇ ਫੈਸਲਾ ਕਰਨ ਲਈ ਇੱਕ ਮੀਟਿੰਗ ਕੀਤੀ ਜਾਵੇਗੀ | ਸੋਮਵਾਰ ਨੂੰ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ |


ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਭਾਰਤ 'ਚ  ਸਪਾਈਸਜੈਟ ਅਤੇ ਜੈੱਟ ਏਅਰਵੇਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ | ਹਾਲ ਹੀ 'ਚ ਸਪਾਈਸਜੈਟ ਨੇ ਵਲੋਂ ਜਾਣਕਾਰੀ ਮਿਲੀ ਹੈ ਕਿ ਓਹਨਾ ਨੇ 255 ਜਹਾਜ਼ਾਂ ਦਾ ਆਰਡਰ ਦਿੱਤਾ ਹੈ, ਜਿਸ ਵਿਚ 155 ਇਹੀ ਜਹਾਜ਼ ਸ਼ਾਮਲ ਹਨ |


ਦੱਸ ਦਈਏ ਕਿ ਇਸ ਤੋਂ ਪਹਿਲਾਂ ਚੀਨ ਦੇ ਰੱਖਿਆ ਮੰਤਰਾਲੇ ਨੇ ਇਥੋਪੀਆ ਦੇ ਹਵਾਈ ਹਾਦਸੇ ਤੋਂ ਬਾਅਦ ਇਸ ਦੀ ਚਿੰਤਾ ਪ੍ਰਗਟ ਕੀਤੀ ਸੀ ਜਿਸ ਤੋਂ ਬਾਅਦ ਚੀਨ ਦੀ ਹਵਾਈ ਰੈਗੂਲੇਟਰੀ ਅਥਾਰਟੀ ਨੇ ਇਸ ਉੱਤੇ ਬੈਨ ਲਗਾ ਦਿੱਤਾ ਹੈ | ਜ਼ਿਕਰਯੋਗ ਹੈ ਕਿ ਇਥੋਪੀਆ 'ਚ ਇਸ ਜਹਾਜ਼ ਨਾਲ ਹੋਏ ਹਾਦਸੇ 'ਚ 157 ਲੋਕ ਮਾਰੇ ਗਏ ਸਨ ਜਿਸ ਵਿੱਚ 4 ਭਾਰਤੀ ਵੀ ਸ਼ਾਮਲ ਸਨ |


ਇਹ ਹਾਦਸਾ ਪਿਛਲੇ 5 ਮਹੀਨਿਆਂ 'ਚ ਵਾਪਰੀ ਦੂਜੀ ਘਟਨਾ ਹੈ ਜੋ ਇਸ ਜਹਾਜ਼ (ਬੋਇੰਗ 737 ਮੈਕਸ -੮) ਦੇ ਵਿਗੜਨ ਕਾਰਨ ਹੋਈ ਹੈ | ਇਸ ਤੋਂ ਪਹਿਲਾਂ ਵੀ ਅਕਤੂਬਰ 2018 'ਚ ਇੰਡੋਨੇਸ਼ੀਆ ਦੀ ਲਾਈਨ ਏਅਰ ਕੰਪਨੀ ਦਾ ਇੱਕ ਜਹਾਜ਼ ਕਰੈਸ਼ ਹੋਇਆ ਸੀ ਜਿਸ ਵਿੱਚ 189 ਲੋਕ ਮਰ ਗਏ ਸਨ |




Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.