Breaking News :

ਸੜਕ ਹਾਦਸੇ ਕਾਰਨ 24ਵੇਂ ਸਕਿੰਡ ‘ਚ ਇਕ ਆਦਮੀ ਦੀ ਹੋ ਰਹੀ ਹੈ ਮੌਤ : WHO

07 ਦਸੰਬਰ - ਵਿਕਰਮ ਸਹਿਜਪਾਲ

ਮੀਡਿਆ ਡੈਸਕ : ਸੜਕਾਂ ‘ਤੇ ਹੋਣ ਵਾਲੇ ਹਾਦਸਿਆਂ ਕਾਰਨ 24ਵੇਂ ਸਕਿੰਡ ‘ਚ ਇਕ ਆਦਮੀ ਦੀ ਮੌਤ ਹੋ ਰਹੀ ਹੈ ਇਹ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ। ਇਸ ਕਾਰਨ ਵਿਸ਼ਵ ‘ਚ ਹਰ ਸਾਲ ਕਰੀਬ ਸਾਢੇ 13 ਲੱਖ ਲੋਕ ਮਰ ਜਾਂਦੇ ਹਨ। ਜਾਣਕਾਰੀ ਮੁਤਾਬਕ ਸੰਗਠਨ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਅੰਕੜਿਆਂ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਵਿਸ਼ਵ ਦੇ ਦੇਸ਼ਾਂ ਨੂੰ ਇਸ ਦਿਸ਼ਾਂ ‘ਚ ਕਾਰਵਾਈ ਕਰਨੀ ਚਾਹੀਦੀ ਹੈ।
ਬੀਤੇ ਤਿੰਨ ਸਾਲਾਂ ‘ਚ ਇਨ੍ਹਾਂ ਦੀ ਗਿਣਤੀ ‘ਚ ਇਕ ਲੱਖ ਦਾ ਵਾਧਾ ਹੋ ਗਿਆ ਹੈ ਤੇ ਹੁਣ ਇਹ 5 ਤੋਂ 29 ਸਾਲ ਦੀ ਉਮਰ ਦੇ ਲੋਕਾਂ ਲਈ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਕੇ ਸਾਹਮਣੇ ਆਇਆ ਹੈ। ਮੌਤਾਂ ਦੀ ਗਿਣਤੀ ‘ਚ ਵਾਧਾ ਹੋਣ ਤੋਂ ਬਾਅਦ ਵੀ ਲੋਕਾਂ ਤੇ ਕਾਰਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਮੌਤ ਦਰ ਹਾਲ ਦੇ ਸਾਲਾਂ ‘ਚ ਸਥਿਰ ਬਣੀ ਹੋਈ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਆਮਦਨ ਵਾਲੇ ਦੇਸ਼ਾਂ ‘ਚ ਸੜਕ ਸੁਰੱਖਿਆ ਸਬੰਧੀ ਕੋਸ਼ਿਸ਼ ਸਫਲ ਹੋ ਰਹੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.