• Sunday, September 15

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 13-03-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 13-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 13-03-2019 ) 


1.. ਭਾਰਤ ਨੇ ਲਾਇਆ ਬੋਇੰਗ ਮੈਕਸ ਤੇ ਬੈਨ - ਇਥੋਪੀਆ ਹਾਦਸੇ ਤੋਂ ਬਾਅਦ 45 ਦੇਸ਼ਾਂ ਨੇ ਬੋਇੰਗ 737 ਮੈਕਸ ਤੇ ਲਾਈ ਰੋਕ 


ਇਥੋਪੀਆ ਦੀ ਏਅਰਲਾਈਨ ਦੇ ਹੋਏ ਹਵਾਈ ਹਾਦਸੇ ਤੋਂ ਬਾਅਦ ਸੰਸਾਰ ਭਰ ਦੇ ਦੇਸ਼ ਬੋਇੰਗ 737 ਮੈਕਸ ਜਹਾਜ਼ਾਂ ਤੇ ਰੋਕ ਲਾ ਰਹੇ ਹਨ , ਭਾਰਤ ਨੇ ਵੀ ਹੁਣ ਜੈੱਟ ਏਅਰਵੇਜ਼ ਅਤੇ ਸਪਾਈਸ ਜੈੱਟ ਦੇ ਕੋਲ ਮੌਜੂਦ ਬੋਇੰਗ 737 ਮੈਕਸ ਜਹਾਜ਼ਾਂ ਦੇ ਕੁੱਲ 17 ਮਾਡਲਾਂ ਉੱਤੇ ਰੋਕ ਲਗਾ ਦਿੱਤੀ ਹੈ , ਭਾਰਤ ਦੇ ਹਵਾਈ ਮੰਤਰਾਲੇ ਨੇ ਬੁੱਧਵਾਰ ਸ਼ਾਮ ਚਾਰ ਵਜੇ ਤੋਂ ਇਨ੍ਹਾਂ ਸਾਰੇ ਜਹਾਜ਼ਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ , ਇਸ ਦੇ ਨਾਲ ਹੀ ਸੰਸਾਰ ਭਰ ਦੇ ਕੁੱਲ 45 ਦੇਸ਼ ਨੇ ਵੀ ਇਸ ਜਹਾਜ਼ ਨੂੰ ਬੈਨ ਕਰ ਦਿੱਤਾ ਹੈ , ਇਨ੍ਹਾਂ ਦੇਸ਼ ਵਿੱਚ ਸਭ ਤੋਂ ਜ਼ਿਆਦਾ 28 ਦੇਸ਼ ਯੂਰਪ ਦੇ ਹਨ |


2.. ਟਰੂਡੋ ਕੈਬਿਨੇਟ ਦੀ ਸਾਬਕਾ ਮੰਤਰੀ ਜੋਡੀ ਵਿਲਸਨ ਦੀਆ ਵੱਧ ਸਕਦੀਆਂ ਹਨ ਮੁਸ਼ਕਲਾਂ - ਵਿਰੋਧੀ ਧਿਰ ਫਿਰ ਘੇਰਨ ਦੀ ਤਿਆਰੀ ਵਿੱਚ


ਟਰੂਡੋ ਕੈਬਨਿਟ ਵਿੱਚ ਰਹੀ ਸਾਬਕਾ ਮੰਤਰੀ ਜੋਡੀ ਵਿਲਸਨ ਰੇਆਬੋਲਡ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵੱਧ ਸਕਦੀਆਂ ਹਨ , ਫ਼ੇਡਰਲ ਚੋਣਾਂ ਤੋਂ ਪਹਿਲਾ ਵਿਰੋਧੀ ਧਿਰ ਫਿਰ ਤਿਆਰੀ ਕਰ ਰਿਹਾ ਹੈ ਕਿ ਐੱਸਐੱਨਸੀ ਲਵਲੀਨ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਜੋਡੀ ਵਿਲਸਨ ਰੇਆਬੋਲਡ ਨੂੰ ਜਸਟਿਸ ਕਮੇਟੀ ਦੇ ਸਾਹਮਣੇ ਇੱਕ ਵਾਰ ਫਿਰ ਪੇਸ਼ ਕੀਤਾ ਜਾਵੇ ਇਸ ਤੋਂ ਪਹਿਲਾਂ ਵੀ ਸਾਬਕਾ ਮੰਤਰੀ ਜੋਡੀ ਵਿਲਸਨ ਜਸਟਿਸ ਕਮੇਟੀ ਦੇ ਸਾਹਮਣੇ ਪੇਸ਼ ਹੋਈ ਸੀ ਉਨ੍ਹਾਂ ਉੱਤੇ ਐਸਸੀ ਲਵਲੀਨ ਮਾਮਲੇ ਵਿੱਚ ਕੰਪਨੀ ਨੂੰ ਭ੍ਰਿਸ਼ਟਾਚਾਰ ਦੇ ਮੁੱਕਦਮੇ ਤੋਂ ਬਚਾਉਣ ਦੇ ਦੋਸ਼ ਹਨ |


3.. ਮਕਸੂਦਾਂ ਬਲਾਸਟ ਦੇ ਤਿੰਨ ਦੋਸ਼ੀ ਮੋਹਾਲੀ ਦੀ ਅਦਾਲਤ ਵਿੱਚ ਪੇਸ਼ - ਦੋ ਨੂੰ ਭੇਜਿਆ ਗਿਆ ਜੇਲ੍ਹ , ਇਕ ਨੂੰ ਚਾਰ ਦਿਨ ਦੀ ਪੁਲਿਸ ਰਿਮਾਂਡ


ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ ਵਿੱਚ ਹੋਏ ਸੀਰੀਅਲ ਬੰਬ ਬਲਾਸਟ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਪੰਜਾਬ ਪੁਲਸ ਲਗਾਤਾਰ ਇਸ ਮਾਮਲੇ ਵਿੱਚ ਤੇਜ਼ੀ ਦਿਖਾ ਰਹੀ ਹੈ ,ਇਸ ਮਾਮਲੇ ਦੇ ਤਿੰਨੇ ਆਰੋਪੀਆਂ ਨੂੰ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਮੁਹਾਲੀ ਵਿਖੇ ਪੇਸ਼ ਕੀਤਾ ਗਿਆ ਇਹ ਦੋਸ਼ੀ ਅੱਤਵਾਦੀ ਸੰਗਠਨ ਅੰਸਾਰ ਗਜਵਤ ਉਲ ਹਿੰਦ ਦੇ ਮੈਂਬਰ ਹਨ , ਐੱਨਆਈਏ ਦੀ ਸਪੈਸ਼ਲ ਕੋਰਟ ਨੇ ਫਾਜਿਲ ਅਤੇ ਸ਼ਾਹਿਦ ਨੂੰ ਜੇਲ੍ਹ ਭੇਜ ਦਿੱਤਾ ਹੈ ਉੱਥੇ ਹੀ ਜਾਕਿਰ ਮੂਸਾ ਦੇ ਰਾਈਟ ਹੈਂਡ ਦੱਸੇ ਜਾਂਦੇ ਅਮੀਰ ਨਾਸਿਰ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ |


4.. ਸਯੁੰਕਤ ਰਾਸ਼ਟਰ ਸੁਰਖਿਆ ਪ੍ਰੀਸ਼ਦ ਵਿੱਚ ਅੱਜ ਅਹਿਮ ਦਿਨ - ਗਲੋਬਲ ਅੱਤਵਾਦੀ ਘੋਸ਼ਿਤ ਹੋ ਸਕਦਾ ਹੈ ਮਸੂਦ ਅਜ਼ਹਰ


ਪੁਲਵਾਮਾ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਲਈ ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਇੱਕ ਪ੍ਰਸਤਾਵ ਉਤੇ ਚਰਚਾ ਹੋਵੇਗੀ , ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਲਈ ਅਮਰੀਕਾ , ਫਰਾਂਸ ਅਤੇ ਬ੍ਰਿਟੇਨ ਵੱਲੋਂ ਇਹ ਪ੍ਰਸਤਾਵ ਲਿਆਂਦਾ ਗਿਆ ਸੀ ਹਾਲਾਂਕਿ ਚੀਨ ਨੇ ਇਸ ਮਾਮਲੇ ਤੇ ਆਪਣਾ ਰੁੱਖ ਸਪੱਸ਼ਟ ਨੇ ਕੀਤਾ ਹੈ, ਚੀਨ ਇਸ ਤੋਂ ਪਹਿਲਾਂ ਮਸੂਦ ਅਜ਼ਹਰ ਨੂੰ ਬਚਾਉਣ ਲਈ ਤਿੰਨ ਵਾਰ ਵੀਟੋ ਲਗਾ ਚੁੱਕਾ ਹੈ , ਜੇ ਚੀਨ ਅੱਜ ਵੀਟੋ ਨਹੀਂ ਲਗਾਉਂਦਾ ਤਾਂ ਅੱਤਵਾਦੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਵਿੱਚ ਭਾਰਤ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ |


5.. ਭਾਰਤ ਆਸਟ੍ਰੇਲੀਆ ਵਿੱਚ ਇਕ ਦਿਵਸੀ ਲੜੀ ਦਾ ਆਖਰੀ ਮੈਚ ਅੱਜ - ਭਾਰਤ ਨੂੰ ਜਿੱਤ ਲਈ 273 ਦੌੜਾਂ ਦੀ ਲੋੜ


ਮੇਜ਼ਬਾਨ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਅੱਜ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿੱਚ ਇੱਕ ਦਿਵਸੀ ਲੜੀ ਦਾ ਆਖਰੀ ਅਤੇ ਫੈਸਲਾਕੁਨ ਮੈਚ ਖੇਡਣਗੀਆਂ ਫਿਲਹਾਲ ਦੋਵੇਂ ਟੀਮਾਂ ਦੋ-ਦੋ ਮੈਚ ਜਿੱਤ ਕੇ ਸੀਰੀਜ ਵਿਚ ਬਰਾਬਰੀ ਤੇ ਹਨ , ਭਾਰਤ ਦੀ ਇਸ ਤੋਂ ਪਹਿਲਾਂ ਆਸਟਰੇਲੀਆ ਕੋਲੋਂ ਟੀ20 ਸੀਰੀਜ਼ ਹਾਰ ਚੁਕੀ ਹੈ ਅਤੇ ਹੁਣ ਇਕ ਦਿਵਸੀ ਸੀਰੀਜ਼ ਹਾਰਨ ਦਾ ਖ਼ਤਰਾ ਵੀ ਉਸਦੇ ਸਿਰ ਤੇ ਮੰਡਰਾ ਰਿਹਾ ਹੈ ਜੇਕਰ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਉਹ ਨੌਂ ਸਾਲ ਬਾਅਦ ਆਸਟਰੇਲੀਆ ਨੂੰ ਭਾਰਤ ਦੀ ਧਰਤੀ ਤੇ ਹਰਾ ਕੇ ਇੱਕ ਦਿਵਸੀ ਸੀਰੀਜ਼ ਜਿੱਤ ਲਵੇਗਾ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.