• Wednesday, September 18

ਪਾਕਿਸਤਾਨ 'ਚ ਸਿੱਖਾਂ ਲਈ ਇੱਕ ਹੋਰ ਖੁਸ਼ਖਬਰੀ

ਪਾਕਿਸਤਾਨ 'ਚ ਸਿੱਖਾਂ ਲਈ ਇੱਕ ਹੋਰ ਖੁਸ਼ਖਬਰੀ

13 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਕਰਤਾਰਪੁਰ ਲਾਂਘੇ ਤੋਂ ਬਾਅਦ ਹੁਣ ਪਾਕਿਸਤਾਨ ਨੇ ਸਿੱਖਾਂ ਨੂੰ ਇੱਕ ਹੋਰ "ਗੁੱਡ ਨਿਊਜ਼" ਦਿੱਤੀ ਹੈ | ਦੱਸ ਦਈਏ ਕਿ ਪੇਸ਼ਾਵਰ 'ਚ ਹੁਣ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਹੁਣ ਪੇਸ਼ਾਵਰ ਦੇ ਬਾਲਾ ਹਿਸਾਰ ਕਿਲ੍ਹੇ ਦੀ ਆਰਟ ਗੈਲਰੀ ‘ਚ ਲੱਗੇਗਾ | ਉਥੇ ਰਹਿੰਦੇ ਸਿੱਖ ਇਸ ਗੱਲ ਦੀ ਮੰਗ ਕਾਫੀ ਸਮੇਂ ਤੋਂ ਕਰ ਰਹੇ ਸਨ | ਖੈਬਰ-ਪਖ਼ਤੂਨਖਵਾ ਸੂਬੇ ਦੇ ਪ੍ਰਸ਼ਾਸਨ ਨੇ ਇਸ ਪ੍ਰਸਤਾਵ ਦੀ ਮਨਜ਼ੂਰੀ ਦੇ ਦਿੱਤੀ ਹੈ |


ਤੁਹਾਨੂੰ ਦੱਸ ਦਈਏ ਕਿ ਇਹ ਫੈਸਲਾ ਮੇਜਰ ਜਨਰਲ ਰਾਹਤ ਨਸੀਮ, ਇੰਸਪੈਕਟਰ ਜਨਰਲ ਫਰੰਟੀਅਰ ਕਾਰਪਸ, ਨੌਰਥ ਰੀਜ਼ਨ ਨੇ ਕੀਤਾ ਹੈ | ਰਾਹਤ ਨਸੀਮ ਨੇ ਸਿੱਖਾਂ ਨੂੰ ਬਾਲਾ ਹਿਸਾਰ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਮਨਾਉਣ ਦੀ ਇਜਾਜ਼ਤ ਵੀ ਦਿੱਤੀ ਹੈ | ਸਿੱਖਾਂ ‘ਚ ਇਸ ਫੈਸਲੇ ਨੂੰ ਲੈ ਖੁਸ਼ੀ ਦੀ ਲਹਿਰ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਬਰਸੀ ਲਈ ਕਈ ਸਿੱਖ ਹਰ ਸਾਲ ਪਾਕਿਸਤਾਨ ਆਉਂਦੇ ਹਨ | ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀਂ ਦੀ ਸ਼ੁਰੂਆਤ ‘ਚ ਕਈ ਦਹਾਕਿਆਂ ਤਕ ਪੂਰੇ ਪੰਜਾਬ ‘ਚ ਰਾਜ ਕੀਤਾ ਅਤੇ ਅਫਗਾਨੀਆਂ ਨੂੰ ਖਦੇੜਿਆ ਸੀ |



Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.