BREAKING NEWS : ਮੁੰਬਈ 'ਚ ਸੀਐਸਟੀ ਰੇਲਵੇ ਸਟੇਸ਼ਨ ਨੇੜੇ ਫੁੱਟਓਵਰ ਪੁਲ ਡਿੱਗਿਆ, 4 ਦੀ ਮੌਤ ਅਤੇ 36 ਜ਼ਖ਼ਮੀ

14 ਮਾਰਚ, ਸਿਮਰਨ ਕੌਰ, (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਮੁੰਬਈ ਦੇ ਸੀਐਸਟੀ ਰੇਲਵੇ ਸਟੇਸ਼ਨ ਨੇੜੇ ਫੁੱਟਓਵਰ ਬ੍ਰਿਜ ਡਿੱਗਿਆ ਹੈ | ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜੱਦ ਕਿ 36 ਲੋਕ ਜ਼ਖ਼ਮੀ ਹੋਏ ਹਨ | ਤੁਹਾਨੂੰ ਦੱਸ ਦਈਏ ਕਿ ਸੀਐਸਟੀ ਰੇਲਵੇ ਸਟੇਸ਼ਨ ਇੱਕ ਸਟੇਸ਼ਨ ਮੁੰਬਈ ਦਾ ਕਾਫੀ ਜਾਣਿਆ ਮਾਣਿਆ ਸਟੇਸ਼ਨ ਹੈ |


ਅਧਿਕਾਰੀਆਂ ਦੇ ਅਨੁਸਾਰ, ਜਦੋਂ ਬ੍ਰਿਜ ਡਿੱਗਿਆ ਸੀ ਤਾਂ ਉੱਥੇ ਕਾਫੀ ਮਾਤਰਾ 'ਚ ਲੋਕ ਮੌਜੂਦ ਸਨ | ਇਸ ਤੋਂ ਇਲਾਵਾ, ਪੁਲ ਦੇ ਅਧੀਨ ਕਈ ਗੱਡੀਆਂ ਵੀ ਮੌਜੂਦ ਸਨ | ਦੱਸ ਦਈਏ ਕਿ ਇਸ ਪੁਲ ਦੇ ਢਹਿਣ ਕਾਰਨ ਕਾਫੀ ਲੋਕਾਂ ਨੂੰ ਅੰਧਰੂਨੀ ਸੱਟਾਂ ਲਗਿਆਂ ਹਨ ਅਤੇ ਕਾਫੀ ਲੋਕ ਜਖਮੀ ਵੀ ਹੋਏ ਹਨ | ਹਾਦਸੇ ਦੌਰਾਨ ਮ੍ਰਿਤਕਾਂ 'ਚ ਇਕ ਮਹਿਲਾ ਸਮੇਤ 3 ਲੋਕਾਂ ਨੇ ਆਪਣੀ ਜਾਂ ਗਵਾਈ ਹੈ |


ਮੁੰਬਈ ਪੁਲਿਸ ਵਲੋਂ ਜਾਣਕਾਰੀ ਮਿਲੀ ਹੈ ਜਖਮੀਆਂ ਨੂੰ ਮੌਕੇ 'ਤੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ | ਪੁੱਲ ਦੇ ਢਹਿਣ ਨਾਲ ਮਲਬੇ ਵਿੱਚੋ 7 ਲੋਕਾਂ ਨੂੰ ਹੁਣ ਤੱਕ ਬਾਹਰ ਕੱਢ ਲਿਆ ਗਿਆ ਹੈ ਅਤੇ 15 ਹੋਰ ਲੋਕ ਹਜੇ ਮਲਬੇ 'ਚ ਦੱਬੇ ਹੋਏ ਹਨ | ਜ਼ਿਕਰਯੋਗ ਹੈ ਕਿ ਇਹ ਬ੍ਰਿਜ ਪਿੱਛਲੇ 40 ਸਾਲ ਪੁਰਾਣਾ ਬ੍ਰਿਜ ਹੈ | 




Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.