ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਬੱਬੀ ਬਾਦਲ ਟਕਸਾਲੀ ਦਲ ਵਿੱਚ ਸ਼ਾਮਿਲ

ਚੰਡੀਗੜ (ਇੰਦਰਜੀਤ ਸਿੰਘ ਚਾਹਲ) : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੱਜੀ ਬਾਂਹ ਕਹੇ ਜਾਣ ਵਾਲੇ ਹਰਸੁਖਿੰਦਰ ਸਿੰਘ ਬੱਬੀ ਬਾਦਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਹੋ ਗਏ। ਬੱਬੀ ਬਾਦਲ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ। ਉਸ ਨੇ ਇਸ ਤੋਂ ਪਹਿਲਾਂ ਵੀ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਕਤੀ ਪ੍ਰਦਰਸ਼ਨ ਕਰ ਕੇ ਬਗਾਵਤੀ ਸੁਰਾਂ ਉਭਾਰੀਆਂ ਸਨ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਤਤਕਾਲੀ ਉਮੀਦਵਾਰ ਰਾਮੂਵਾਲੀਆਂ ਨੇ ਮਨਾ ਲਿਆ ਸੀ। ਇਸ ਤੋਂ ਬਾਅਦ ਬੱਬੀ ਬਾਦਲ ਕਈ ਵਾਰ ਟਿਕਟ ਦੀ ਮੰਗ ਵੀ ਕਰਦੇ ਰਹੇ ਪਰ ਉਨ੍ਹਾਂ ਨੂੰ ਅਕਾਲੀ ਦਲ ਨੇ ਬਹੁਤਾ ਨੇੜੇ ਨਹੀਂ ਲਾਇਆ। 

ਬੱਬੀ ਨੇ ਅੱਜ ਬ੍ਰਹਮਪੁਰਾ ਅਤੇ ਸੇਵਾ ਨੂੰ ਸੇਖਵਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪੱਲਾ ਫੜ ਲਿਆ।ਇਸ ਨਾਲ ਹੀ ਬ੍ਰਹਮਪੁਰਾ ਨੇ ਦੋਸ਼ ਲਗਾਇਆ ਕਿ ਖਡੂਰ ਸਾਹਿਬ 'ਚ ਕੱਲ੍ਹ ਹੋਈ ਅਕਾਲੀ ਦਲ ਦੀ ਰੈਲੀ 'ਚ ਸ਼ਰਾਬ ਦਾ ਸੇਵਨ ਕੀਤਾ ਗਿਆ। ਇਸ ਦਾ ਸਾਰਾ ਦੋਸ਼ ਉਨ੍ਹਾਂ ਨੇ ਬੀਬੀ ਜਗੀਰ ਕੌਰ 'ਤੇ ਲਗਾਇਆ। ਰੰਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਐੱਸਜੀਪੀਸੀ ਦੀ ਪ੍ਰਧਾਨ ਰਹਿ ਚੁੱਕੀ ਹੈ ਤੇ ਉਨ੍ਹਾਂ ਦੀ ਰੈਲੀ 'ਚ ਸਾਰਾ ਲੰਗਰ ਦਰਬਾਰ ਸਾਹਿਬ ਤੋਂ ਆਇਆ। ਉਨ੍ਹਾਂ ਕਿਹਾ ਕਿ ਗਰੀਬਾਂ ਕੋਲੋਂ ਲੰਗਰ ਖੋਹ ਕੇ ਸੁਖਬੀਰ ਅਜਿਹੀਆਂ ਹਰਕਤਾਂ ਕਰ ਰਹੇ ਹਨ ਤੇ ਉਸ ਰੈਲੀ 'ਚ ਲੋਕਾਂ ਨੂੰ ਸ਼ਰਾਬ ਵੀ ਵੰਡੀ ਗਈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.