• Sunday, July 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 15-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 15-03-2019 ) 


1.. ਨਿਊਜ਼ੀਲੈਂਡ ਦੇ ਕਰਾਈਸਟਚਰਚ ਵਿੱਚ ਦੋ ਮਸਜਿਦ ਉੱਤੇ ਕੀਤੀ ਗਈ ਗੋਲੀਬਾਰੀ - 40 ਲੋਕਾਂ ਦੀ ਮੌਤ , ਕਈ ਹੋਰ ਜ਼ਖਮੀ


ਨਿਊਜੀਲੈਂਡ ਦੇ ਕ੍ਰਾਈਸਟਚਰਚ ਵਿੱਚ ਅਲ-ਨੂਰ ਅਤੇ ਇੱਕ ਹੋਰ ਮਸਜਿਦ ਉੱਤੇ ਗੋਲੀਬਾਰੀ ਹੋਈ ਹੈ ,ਹਮਲਾ ਦੁਪਹਿਰ ਵਿੱਚ ਪ੍ਰਾਰਥਨਾ ਤੋਂ ਬਾਅਦ ਕੀਤਾ ਗਿਆ ਸੀ , ਸਥਾਨਕ ਮੀਡੀਆ ਨੇ ਕਿਹਾ ਹੈ ਕਿ ਮੌਜੂਦਾ ਸਮੇਂ 40 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ , ਪੁਲਸ ਨੇ ਕਿਹਾ ਕਿ ਅਸੀਂ ਸਥਿਤੀ ਨਾਲ ਨਜਿੱਠਣ ਵਿਚ ਰੁੱਝੇ ਹੋਏ ਹਨ ਪਰ ਅਜੇ ਵੀ ਖ਼ਤਰਾ ਹੈ , ਪੁਲਿਸ ਨੇ ਚਾਰ ਦੋਸ਼ੀਆਂ ਨੂੰ ਹੁਣ ਤਕ ਕਾਬੂ ਕੀਤਾ ਹੈ ,ਪ੍ਰਧਾਨਮੰਤਰੀ ਜਸਿੰਦਾ ਔਰਦਰਨਸ ਨੇ ਇਸ ਹਮਲੇ ਨੂੰ ਦੇਸ਼ ਵਿਚ ਸਭ ਤੋਂ ਕਾਲਾ ਦਿਨ ਦੱਸਿਆ ਹੈ , ਪੁਲਿਸ ਵਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ |2.. ਕੈਨੇਡਾ ਦਾ ਐਸਐਨਸੀ ਲਵਲੀਨ ਮੁੱਦਾ ਹੋਰ ਭਖਿਆ - ਹੁਣ ਡੀਏਪੀਏ ਬਾਰੇ ਕਿਊਬਿਕ ਦੇ ਜਸਟਿਸ ਮੰਤਰੀ ਤੇ ਵੀ ਲੱਗੇ ਦੋਸ਼


ਕੈਨੇਡਾ ਦਾ ਐਸ.ਐਨ.ਸੀ.-ਲਵਲੀਨ ਮੁੱਦਾ ਇਸ ਸਮੇ ਵੀ ਠੰਡਾ ਨਜ਼ਰ ਨਹੀਂ ਆ ਰਿਹਾ , ਫੈਡਰਲ ਚੋਣਾਂ ਤੋਂ ਪਹਿਲਾ ਇਸ ਮਾਮਲੇ ਵਿੱਚ ਨਿਤ ਨਵੇਂ ਅਤੇ ਵੱਡੇ ਖੁਲਾਸੇ ਹੋ ਰਹੇ ਹਨ , ਹੁਣ ਇਸ ਮਾਮਲੇ ਦਾ ਸੇਕ ਕਿਊਬਿਕ ਦੇ ਅਟਾਰਨੀ ਜਨਰਲ ਤਕ ਪਹੁੰਚ ਗਿਆ ਹੈ , ਕਿਊਬਿਕ ਦੇ ਜਸਟਿਸ ਮੰਤਰੀ ਉੱਤੇ ਸੰਘੀ ਸਰਕਾਰ ਤੋਂ ਸਥਗਤ ਪ੍ਰੌਸੀਕਿਊਸ਼ਨ ਸਮਝੌਤਾ (ਡੀਪੀਏ) ਦੀ ਸੁਰੱਖਿਆ ਵਿੱਚ ਉਸਦੀ ਮਦਦ ਲੈਣ ਦਾ ਦੋਸ਼ ਲੱਗਾ ਹੈ ,ਐਸ ਸੀ ਸੀ-ਲਵਲੀਨ ਦੀ ਲਾਬਿੰਗ ਦਾ ਦੋਸ਼ ਹੁਣ ਹੋਰ ਪਾਰਟੀਆਂ ਤੇ ਵੀ ਲੱਗਣਾ ਸ਼ੁਰੂ ਹੋ ਗਿਆ ਹੈ , ਇਸ ਮਾਮਲੇ ਵਿੱਚ ਪਹਿਲਾ ਹੀ ਸਾਬਕਾ ਮੰਤਰੀ ਜੋਡੀ ਵਿਲਸਨ ਅਸਤੀਫਾ ਦੇ ਚੁੱਕੇ ਹਨ |


3.. ਰਾਸ਼ਟਰਪਤੀ ਟਰੰਪ ਦੇ ਖਿਲਾਫ ਖੜੇ ਹੋਏ ਆਪਣੇ - ਐਮਰਜੈਂਸੀ ਦੇ ਮੁੱਦੇ ਤੇ ਸੈਨੇਟ ਵਿੱਚ ਕਈ ਰਿਪਬਲਿਕਨ ਸੈਨੇਟਰ ਡੇਮੋਕ੍ਰੇਟ੍ਸ ਨਾਲ ਰਲੇ 


ਅਮਰੀਕਾ ਮੈਕਸੀਕੋ ਸਰਹੰਦ ਉੱਤੇ ਕੰਧ ਬਣਾਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ , ਇਸ ਮਾਮਲੇ ਵਿੱਚ ਹੁਣ ਉਨ੍ਹਾਂ ਦਾ ਵਿਰੋਧ ਵੀ ਵਧਦਾ ਜਾ ਰਿਹਾ ਹੈ, ਰਾਸ਼ਟਰਪਤੀ ਟਰੰਪ ਦੇ ਖਿਲਾਫ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦੇ ਸੈਨੇਟਰ ਨੇ ਹੀ ਬਗਾਵਤ ਕਰ ਦਿੱਤੀ ਹੈ , ਇਕ ਸ਼ਾਨਦਾਰ ਝੜਪ ਵਿੱਚ, ਇਕ ਦਰਜਨ ਤੋਂ ਵੱਧ ਖਰਾਬ ਰਿਪਬਲਿਕਨ ਸੀਨੇਟ ਡੇਮੋਕ੍ਰੇਟ ਨਾਲ ਜਾ ਖੜੇ ਹੋਏ ਹਨ ਤਾਂ ਜੋ ਐਮਰਜੈਂਸੀ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਕੰਧ ਬਣਾਉਣ ਤੋਂ ਰੋਕਿਆ ਜਾ ਸਕੇ , ਇਸ ਸਮੇਂ ਕਾਂਗਰਸ ਦੀਆਂ ਦੋਵੇਂ ਪਾਰਟੀਆਂ ਨੇ ਨਵੇਂ ਤਰੀਕਿਆਂ ਨਾਲ ਆਪਣੀ ਸ਼ਕਤੀ ਲਾਗੂ ਕਰਨ ਲਈ ਦਬਾਅ ਬਣਾਇਆ ਹੋਇਆ ਹੈ |4.. ਅੰਮ੍ਰਿਤਸਰ ਵਿੱਚ ਦੇਰ ਰਾਤ ਸੁਣੇ ਧਮਾਕਿਆਂ ਦਾ ਸੱਚ ਆਇਆ ਸਾਹਮਣੇ - ਭਾਰਤੀ ਹਵਾਈ ਸੈਨਾ ਨੇ ਸਾਰੀ ਰਾਤ ਕੀਤਾ ਜੰਗੀ ਅਭਿਆਸ 


ਅੰਮ੍ਰਿਤਸਰ ਸ਼ਹਿਰ ਵਿੱਚ ਕਲ ਦੇਰ ਰਾਤ ਭਿਆਨਕ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਗਿਆ ਸਨ ਜਿਸ ਤੋਂ ਬਾਅਦ ਪੂਰੇ ਸ਼ਹਿਰ ਦੇ ਲੋਕ ਦਹਿਸ਼ਤ ਵਿੱਚ ਸਨ ਹਾਲਾਂਕਿ ਸਥਾਨਕ ਪੁਲਿਸ ਨੇ ਕਿਸੇ ਵੀ ਕਿਸਮ ਦੇ ਧਮਾਕਿਆਂ ਦੀ ਆਵਾਜ਼ ਨੂੰ ਅਫਵਾਹ ਦੱਸਿਆ ਸੀ , ਅੱਜ ਸਵੇਰ ਹੁੰਦੇ ਹੁੰਦੇ ਇਸ ਮਾਮਲੇ ਦੇ ਕਈ ਪੱਖ ਸਾਹਮਣੇ ਆਏ ਹਨ , ਹੁਣ ਨਿਊਜ ਏਜੰਸੀ ਏ ਐਨ ਆਈ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੀ ਹਵਾਈ ਫੌਜ ਨੇ ਦੇਰ ਰਾਤ ਜੰਮੂ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਜੰਗੀ ਅਭਿਆਸ ਕੀਤੇ ਸਨ , ਜਿਸ ਦੀ ਸੁਪਰਸੋਨਿਕ ਆਵਾਜ਼ ਨਾਲ ਧਮਾਕਿਆਂ ਵਰਗੀਆਂ ਅਵਾਜ਼ਾਂ ਸੁਣੀਆਂ ਹੋ ਸਕਦੀਆਂ ਹਨ |


5.. ਮਸੂਦ ਅਜ਼ਹਰ ਤੇ ਵੀਟੋ ਲਗਾਉਣ ਤੋਂ ਬਾਅਦ ਅਮਰੀਕਾ ਦੀ ਚੀਨ ਨੂੰ ਧਮਕੀ - ਚੀਨ ਕਰ ਰਿਹਾ ਹੈ ਦੁਨੀਆ ਵਿਰੋਧੀ ਕੰਮ


ਅੱਤਵਾਦੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਹੋਣ ਤੋਂ ਬਚਾਉਣ ਵਾਲਾ ਚੀਨ ਹੁਣ ਦੁਨੀਆ ਭਰ ਦੇ ਨਿਸ਼ਾਨੇ ਤੇ ਆ ਗਿਆ ਹੈ , ਅਮਰੀਕਾ ਨੇ ਚੀਨ ਦੇ ਇਸ ਫੈਸਲੇ ਨੂੰ ਖੇਤਰੀ ਸ਼ਾਂਤੀ ਦੇ ਵਿਰੁੱਧ ਦੱਸਿਆ ਹੈ , ਚੀਨ ਵਿਰੁੱਧ ਸਖ਼ਤ ਬਿਆਨ ਜਾਰੀ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਚੀਨ ਦਾ ਇਹ ਕਦਮ ਅਮਰੀਕਾ ਅਤੇ ਚੀਨ ਵਿਚਲੇ ਰਿਸ਼ਤਿਆਂ ਨੂੰ ਖਰਾਬ ਕਰ ਸਕਦਾ ਹੈ , ਅਮਰੀਕੀ ਦੂਤਘਰ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਇਹ ਟਿੱਪਣੀ ਕੀਤੀ ਹੈ, ਅਮਰੀਕਾ ਦੀ ਇਸ ਟਿੱਪਣੀ ਨੂੰ ਚੀਨ ਦੀ ਆਲੋਚਨਾ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.