Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 16-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 16-03-2019 )

 

1.. ਅਮਰੀਕਾ ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਲਈ ਅਮਰੀਕੀ ਸੰਸਦ ਖਿਲਾਫ ਖੜੇ ਹੋਏ ਰਾਸ਼ਟਰਪਤੀ ਟਰੰਪ - ਲਾਇਆ ਵੀਟੋ 


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਰਾਸ਼ਟਰਪਤੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਪਹਿਲੇ ਵੀਟੋ 'ਤੇ ਹਸਤਾਖਰ ਕੀਤੇ ਹਨ , ਅਮਰੀਕਾ-ਮੈਕਸੀਕੋ ਦੀ ਸਰਹੱਦ' ਤੇ ਵਧੇਰੇ ਕੰਧ ਬਣਾਉਣ ਲਈ ਐਮਰਜੈਂਸੀ ਫੰਡਾਂ ਨੂੰ ਸੁਰੱਖਿਅਤ ਕਰਨ ਲਈ ਅਮਰੀਕੀ ਕਾਂਗਰਸ ਨੇ ਵਿਰੋਧ ਕੀਤਾ ਸੀ , ਜਿਸਨੂੰ ਵੀਟੋ ਲਗਾ ਕੇ ਰਾਸ਼ਟਰਪਤੀ ਟਰੰਪ ਵਲੋਂ ਰੱਦ ਕਰ ਦਿੱਤਾ ਗਿਆ ਹੈ , ਵਿਰੋਧੀ ਧਿਰ ਨੂੰ ਇਸ ਨਾਲ ਵੱਡਾ ਝਟਕਾ ਲੱਗਾ ਹੈ ,ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਵਲ ਆਫਿਸ ਵਿੱਚ ਐਲਾਨ ਕੀਤਾ ਕਿ ਵੀਟੋ ਉੱਤੇ ਦਸਤਖਤ ਕਰਨਾ ਉਨ੍ਹਾਂ ਲਈ "ਮਾਣ" ਦੀ ਗੱਲ ਹੈ |


2.. ਨਿਊਜ਼ੀਲੈਂਡ ਗੋਲੀਬਾਰੀ ਦੇ ਦੋਸ਼ੀ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼ - 5 ਅਪ੍ਰੈਲ ਤਕ ਪੁਲਿਸ ਹਿਰਾਸਤ ਵਿੱਚ ਰੱਖਿਆ ਜਾਵੇਗਾ


ਨਿਊਜ਼ੀਲੈਂਡ ਵਿੱਚ ਗੋਲੀਬਾਰੀ ਦੇ ਦੋਸ਼ੀ ਬ੍ਰੇਂਟਨ ਟੈਂਟ (28) ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਉਸ ਉੱਤੇ ਕਈ ਮਾਸੂਮ ਲੋਕਾਂ ਦਾ ਕਤਲ ਕਰਨ ਦਾ ਦੋਸ਼ ਹੈ ,ਅਦਾਲਤ ਨੇ ਉਸ ਨੂੰ 5 ਅਪ੍ਰੈਲ ਤੱਕ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ , ਇਸੇ ਦੌਰਾਨ, ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਨੇ ਕਿਹਾ ਹੈ ਕਿ ਦੇਸ਼ ਵਿੱਚ ਬੰਦੂਕਾਂ ਦੇ ਕਾਨੂੰਨ 'ਚ ਬਦਲਾਅ ਕੀਤੇ ਜਾਣਗੇ , ਜ਼ਿਕਰਯੋਗ ਹੈ ਕਿ ਕ੍ਰਾਈਸਟਚਰਚ ਦੀਆਂ ਅਲ-ਨੂਰ ਅਤੇ ਲੀਨਵੁੱਡ ਦੋ ਮਸਜਿਦਾਂ ਵਿੱਚ ਸ਼ੁੱਕਰਵਾਰ ਦੁਪਹਿਰ ਵੇਲੇ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਜਿਸ ਵਿਚ 49 ਲੋਕ ਮਾਰੇ ਗਏ ਸਨ ,ਹਮਲੇ ਵਿਚ 9 ਭਾਰਤੀ ਮੂਲ ਦੇ ਲੋਕ ਲਾਪਤਾ ਹਨ |


3.. ਅੰਮ੍ਰਿਤਸਰ ਤੋਂ ਪਾਕਿਸਤਾਨ ਦਾ ਜਾਸੂਸ ਕੀਤਾ ਗਿਆ ਗਿਰਫ਼ਤਾਰ - ਪਾਕਿਸਤਾਨੀ ਸੈਨਾ ਨੂੰ ਖੁਫੀਆ ਜਾਣਕਾਰੀ ਭੇਜਣ ਦੇ ਲੱਗੇ ਦੋਸ਼ 


ਅੰਮ੍ਰਿਤਸਰ ਵਿੱਚ ਹੁਣ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਹਨ , ਮਿਲਟਰੀ ਇੰਜੀਨੀਅਰਿੰਗ ਸੇਵਾ ਵਿਚ ਕੰਮ ਕਰਦੇ ਇਲੈਕਟ੍ਰੀਸ਼ੀਅਨ ਨੂੰ ਭਾਰਤੀ ਖੁਫੀਆ ਏਜੰਸੀ ਵਲੋਂ ਗਿਰਫ਼ਤਾਰ ਕੀਤਾ ਗਿਆ ਹੈ ,ਦੱਸਿਆ ਜਾ ਰਿਹਾ ਹੈ ਕਿ  ਇਹ ਵਿਅਕਤੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਦੇ ਰੂਪ ਵਿੱਚ ਕੰਮ ਕਰ ਰਿਹਾ ਸੀ , ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਨੇ ਦੋਸ਼ੀ ਦੇ ਕਬਜ਼ੇ ਵਿੱਚੋ ਦੋ ਮੋਬਾਈਲ, ਚਾਰ ਸਿਮ ਕਾਰਡ, ਲੈਪਟਾਪ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ , ਦੋਸ਼ੀ ਉੱਤੇ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ |


4.. ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਖ਼ਬਰ - ਪ੍ਰਧਾਨਮੰਤਰੀ ਜਸਟਿਨ ਟਰੂਡੋ ਆਪਣੀ ਕੈਬਨਿਟ ਵਿੱਚ ਸੋਮਵਾਰ ਨੂੰ ਕਰ ਸਕਦੇ ਹਨ ਫੇਰ ਬਦਲ


ਕੈਨੇਡਾ ਵਿਚ ਫੈਡਰਲ ਚੋਣਾਂ ਤੋਂ ਪਹਿਲਾ ਰਾਜਨੀਤੀ ਵਿਚ ਗਹਿਮਾਗਹਿਮੀ ਲਗਾਤਾਰ ਜਾਰੀ ਹੈ , ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਤਿੰਨ ਮਹੀਨਿਆਂ ਵਿੱਚ ਤੀਜੀ ਵਾਰ ਆਪਣੀ ਕੈਬਨਿਟ ਨੂੰ ਬਦਲਣ ਦਾ ਫੈਸਲਾ ਕਰ ਸਕਦੇ ਹਨ ,ਸਰਕਾਰੀ ਨਿਊਜ ਚੈੱਨਲ ਸੀਬੀਸੀ ਨਿਊਜ਼ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ , ਸੂਤਰਾਂ ਨੇ ਨਾਮ ਨਾ ਛਾਪੇ ਜਾਨ ਦੀ ਸ਼ਰਤ ਤੇ ਦੱਸਿਆ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਸੋਮਵਾਰ ਨੂੰ ਕੈਬਨਿਟ ਵਿੱਚ ਤਬਦੀਲੀਆਂ ਦੀ ਘੋਸ਼ਣਾ ਕਰਨਗੇ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਫਿਲਪੌਟ ਦੀ ਜਗ੍ਹਾ ਭਰਨਗੇ |


5.. ਭਾਰਤ ਨੇ ਪਾਕਿਸਤਾਨ ਉੱਤੇ ਲਾਇਆ ਵੱਡਾ ਦੋਸ਼ - ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਤੇ ਕੀਤਾ ਚੋਰੀ ਛੁਪੇ ਕਬਜ਼ਾ


ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਭਾਰਤ ਪਾਕਿਸਤਾਨ ਵਿਚਕਾਰ ਪਿਛਲੇ ਦਿਨੀ ਮੀਟਿੰਗ ਹੋਈ ਸੀ , ਉਸ ਦਿਨ ਭਾਰਤ ਪਾਕਿਸਤਾਨ ਕਈ ਗੱਲਾਂ ਤੇ ਸਹਿਮਤ ਹੋਏ ਹਨ , ਇਸ ਤੋਂ ਬਾਅਦ ਭਾਰਤ ਨੇ ਹੁਣ ਪਾਕਿਸਤਾਨ ਤੇ ਕਈ ਇਲਜ਼ਾਮ ਲਗਾਏ ਹਨ , ਭਾਰਤੀ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਤੇ ਕੀਤਾ ਚੋਰੀ ਛੁਪੇ ਕਬਜ਼ਾ ਕਰ ਲਿਆ ਹੈ ਅਤੇ ਭਾਰਤ ਵਲੋਂ ਕੀਤੀਆਂ ਮੰਗਾਂ ਤੇ ਵੀ ਉਹ ਦੋਹਰਾ ਰਵਈਆ ਆਪਣਾ ਰਿਹਾ ਹੈ , ਭਾਰਤ ਨੇ ਪਾਕਿਸਤਾਨ ਵਲੋਂ ਜ਼ਮੀਨ ਹੜੱਪਣ ਤੋਂ ਬਾਅਦ ਸਖ਼ਤ ​​ਰੋਸ ਦਰਜ ਕੀਤਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.