• Friday, July 19

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 18-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 18-03-2019 )


1.. ਸਾਬਕਾ ਰੱਖਿਆ ਮੰਤਰੀ ਅਤੇ ਗੋਆ ਦੇ ਮੁੱਖਮੰਤਰੀ ਮਨੋਹਰ ਪਰਿਕਰ ਦਾ ਰਾਜਕੀ ਸਨਮਾਨਾਂ ਨਾਲ ਅੰਤਮ ਸੰਸਕਾਰ - ਪੁੱਜੇ ਕਈ ਵੱਡੇ ਨੇਤਾ


ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦਾ 63 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ , ਪਾਰੀਕਰ ਫੌਰਨ ਸਕੈਨਰੀਟਿਕ ਕੈਂਸਰ ਤੋਂ ਪੀੜਤ ਸਨ , ਇਸ ਬਾਰੇ ਉਨ੍ਹਾਂ ਨੂੰ ਪਿਛਲੇ ਸਾਲ ਫਰਵਰੀ ਵਿਚ ਪਤਾ ਲੱਗਿਆ ਸੀ, ਉਸ ਤੋਂ ਬਾਅਦ ਉਨ੍ਹਾਂ ਨੇ ਗੋਆ, ਮੁੰਬਈ, ਦਿੱਲੀ ਅਤੇ ਨਿਊਯਾਰਕ ਦੇ ਹਸਪਤਾਲਾਂ ਵਿਚ ਇਲਾਜ ਕਰਵਾਇਆ ਪਰ ਉਹ ਬਚ ਨਹੀਂ ਸਕੇ, ਅੱਜ ਸ਼ਾਮ 5 ਵਜੇ ਮਨੋਹਰ ਪਾਰੀਕਰ ਦਾ ਰਾਸ਼ਟਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ , ਭਾਰਤ ਸਰਕਾਰ ਨੇ ਅੱਜ ਇਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ, ਇਸ ਦੇ ਨਾਲ ਹੀ ਗੋਆ ਵਿਚ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ |


2.. ਟੋਰਾਂਟੋ ਏਅਰਪੋਰਟ ਦੇ ਟਰਮੀਨਲ ਨੰਬਰ 1 ਤੇ ਲੱਗੀ ਅੱਗ - ਅੱਗ ਲੱਗਣ ਤੋਂ ਬਾਅਦ ਅਮਰੀਕਾ ਨੂੰ ਜਾਂਦੀਆਂ ਸਾਰੀਆਂ ਉਡਾਣਾਂ ਰੱਦ 


ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਟਰਮੀਨਲ 1 ਉੱਤੇ ਅੱਗ ਲੱਗਣ ਕਾਰਨ ਅਮਰੀਕਾ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ , ਪੀਅਰਸਨ ਹਵਾਈ ਅੱਡੇ ਤੋਂ ਰਵਾਨਾ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ ਉਨ੍ਹਾਂ ਦੀ ਏਅਰਲਾਈਨ ਨੂੰ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ , ਪੀਲ ਪੈਰਾਮੈਡਿਕਸ ਦੇ ਸੁਪਰਡੈਂਟ ਸਟੀਵ ਵਾਕਰ ਨੇ ਕਿਹਾ ਕਿ ਮਾਮੂਲੀ ਸੱਟਾਂ ਲਈ ਕਈ ਸੈਲਾਨੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ. ਬਾਅਦ ਵਿਚ ਪੈਰਾ ਮੈਡੀਕਲ ਨੇ ਟਵੀਟ ਕੀਤਾ ਕਿ ਇਕ ਔਰਤ ਨੂੰ ਸਥਿਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ. ਦੂਜੀ ਔਰਤ ਦਾ ਮੌਕੇ ਤੇ ਹੀ ਇਲਾਜ ਕੀਤਾ ਗਿਆ ਹੈ |


3.. ਗਠਜੋੜ ਦੇ ਮੁੱਦੇ ਤੇ ਕੈਪਟਨ ਦਾ ਵੱਡਾ ਬਿਆਨ - ਦਿੱਲੀ ਵਿਚ ਜੋ ਵੀ ਹੋਵੇ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ 


ਲੋਕਸਭਾ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਕਾਂਗਰਸ ਨਾਲ ਗਠਜੋੜ ਕਰਨ ਦੀਆ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਕਾਂਗਰਸ ਸਿੱਧੇ ਤੌਰ ਤੇ ਇਸ ਤੇ ਕੋਈ ਜਵਾਬ ਨਹੀਂ ਦੇ ਰਹੀ , ਦਿੱਲੀ ਵਿੱਚ ਇਕ ਵਾਰ ਫਿਰ ਗਠਜੋੜ ਦੀ ਗੱਲ ਚਰਚਾ ਵਿੱਚ ਹੈ ਪਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁੱਕ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਗਠਜੋੜ ਨਹੀਂ ਹੋਵੇਗਾ ਉਨ੍ਹਾਂ ਕਿ ਕੀ ਦਿੱਲੀ ਵਿੱਚ ਜੋ ਮਰਜ਼ੀ ਹੋਵੇ ਪਰ ਪੰਜਾਬ ਵਿੱਚ ਕਾਂਗਰਸ ਇਕੱਲੀ ਹੀ ਚੋਣਾਂ ਲੜੇਗੀ |


4.. ਬਰਨਬੀ ਦੱਖਣੀ ਤੋਂ ਚੋਣ ਜਿੱਤਣ ਤੋਂ ਬਾਅਦ ਜਗਮੀਤ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸੁੰਹ - ਹਲਕੇ ਦੇ ਲੋਕਾਂ ਦਾ ਕੀਤਾ ਧੰਨਵਾਦ 


ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਬਰਨਬੀ ਦੱਖਣੀ ਤੋਂ ਚੋਣ ਜਿੱਤਣ ਤੋਂ ਬਾਅਦ ਆਖਿਰਕਾਰ ਐਤਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਹਾਊਸ ਆਫ਼ ਕਾਮਨਜ਼ ਵਿੱਚ ਆਪਣੀ ਸਰਕਾਰੀ ਸੀਟ ਲੈ ਲਈ ਹੈ , 2019 ਫੈਡਰਲ ਚੋਣਾਂ ਤੋਂ ਪਹਿਲਾ ਉਹ ਹਾਊਸ ਆਫ਼ ਕਾਮਨਜ਼ ਵਿੱਚ ਐਨਡੀਪੀ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਵਿਅਕਤੀ ਹਨ , ਸਹੁੰ ਚੁੱਕਣ ਤੋਂ ਬਾਅਦ ਇਕ ਭਾਸ਼ਣ ਵਿੱਚ ਸਿੰਘ ਨੇ ਬਰਨਬੀ ਸਾਊਥ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਾਅਦੇ ਪੂਰੇ ਕਰਨ ਦੀ ਗੱਲ ਨੂੰ ਵੀ ਦੁਹਰਾਇਆ |


5.. ਫਰਾਂਸ ਵਿਚ ਯੈਲੋ ਵੇਸਟ ਪ੍ਰਦਰਸ਼ਨ ਦੌਰਾਨ ਇਕ ਵਾਰ ਫਿਰ ਹਿੰਸਾ - ਪ੍ਰਦਰਸ਼ਨਕਾਰੀਆਂ ਵਲੋਂ ਦੁਕਾਨਾਂ ਨੂੰ ਲਾਈ ਗਈ ਅੱਗ 


ਫਰਾਂਸ ਵਿੱਚ ਆਮ ਵਸਤਾਂ ਦੇ ਕੀਮਤਾਂ ਵਿੱਚ ਵਾਧੇ ਕਾਰਣ ਪਿਛਲੇ ਲੰਮੇ ਤੋਂ ਵਿਰੋਧ ਕੀਤਾ ਜਾ ਰਿਹਾ ਹੈ , ਹੁਣ ਇਕ ਵਾਰ ਫਿਰ ਇਹ " ਯੈਲੋ ਵੇਸਟ " ਪ੍ਰਦਰਸ਼ਨ ਤੇਜ਼ ਹੋ ਗਏ ਹਨ , ਫਰਾਂਸ ਸਰਕਾਰ ਦੇ ਖਿਲਾਫ ਪ੍ਰਦਰਸ਼ਨਕਾਰੀ ਇਕ ਵਾਰ ਫਿਰ ਪੈਰਿਸ ਦੀਆ ਸੜਕਾਂ ਉੱਤੇ ਉੱਤਰੇ ਅਤੇ ਸਰਕਾਰ ਖਿਲਾਫ ਹਿੰਸਕ ਪ੍ਰਦਰਸ਼ਨ ਕੀਤੇ , ਇਸ ਦੌਰਾਨ ਦੰਗਾਕਾਰੀਆਂ ਨੇ ਇੱਕ ਲਗਜ਼ਰੀ ਹੈਂਡਬੈਗ ਸਟੋਰ ਨੂੰ ਅੱਗ ਲਾ ਦਿੱਤੀ ਅਤੇ ਮਸ਼ਹੂਰ ਚੈਂਪ-ਏਲਸੀਏਸ ਐਵੇਨਿਊ 'ਤੇ ਇਕ ਆਧੁਨਿਕ ਰੈਸਟੋਰੈਂਟ ਦੀ ਭੰਨ-ਤੋੜ ਕੀਤੀ , ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿਲਾਰਨ ਲਈ ਵਾਟਰ ਕੇਨਨ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ , ਪੁਲਿਸ ਨੇ 120 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.