• Friday, July 19

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 19-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 19-03-2019 )


1.. ਹੁਣ ਨੀਦਰਲੈਂਡ ਦੇ ਵਿੱਚ ਨਿਊਜ਼ੀਲੈਂਡ ਵਰਗਾ ਅੱਤਵਾਦੀ ਹਮਲਾ - 3 ਲੋਕਾਂ ਦੀ ਹੋਈ ਮੌਤ , 9 ਲੋਕ ਜ਼ਖਮੀ 


ਯੂਰਪੀ ਦੇਸ਼ ਨੀਦਰਲੈਂਡ ਦੇ ਵਿੱਚ ਹੁਣ ਨਿਊਜ਼ੀਲੈਂਡ ਵਰਗਾ ਅੱਤਵਾਦੀ ਹਮਲਾ ਹੋਇਆ ਹੈ , ਨੀਦਰਲੈਂਡ ਦੇ ਯੂਟ੍ਰੇਕਟ ਸ਼ਹਿਰ ਵਿੱਚ, ਇੱਕ ਹਮਲਾਵਰ ਨੇ ਟ੍ਰਾਮ ਵਿੱਚ ਯਾਤਰਾ ਕਰ ਰਹੇ ਲੋਕਾਂ 'ਤੇ ਹਮਲਾ ਕੀਤਾ ਅਤੇ ਗੋਲੀਆਂ ਬਰਸਾਈਆ , ਇਸ ਹਮਲੇ ਵਿੱਚ ਤਿੰਨ ਲੋਕ ਮਾਰੇ ਗਏ ਹਨ ਅਤੇ ਤਕਰੀਬਨ 9 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ,ਪੁਲਿਸ ਨੇ 37 ਸਾਲ ਦੇ ਤੁਰਕੀ ਮੂਲ ਦੇ ਦੋਸ਼ੀ ਗੋਕਮਨ ਤਾਨਿਸ ਨੂੰ ਗ੍ਰਿਫਤਾਰ ਕੀਤਾ ਹੈ , ਗੋਕਮਨ ਦੇ ਪਿਤਾ ਮਹਿਮਿਤ ਤਾਨਿਸ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਜ਼ਿੰਮੇਵਾਰ ਹੈ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ |


2.. ਪ੍ਰਧਾਨਮੰਤਰੀ ਟਰੂਡੋ ਨੇ ਆਪਣੀ ਕੈਬਿਨੇਟ ਵਿੱਚ ਕੀਤਾ ਫੇਰ ਬਦਲ - ਵੈਨਕੂਵਰ ਤੋਂ ਐਮਪੀ ਜੋਇਸ ਮਰੇ ਬਣੀ ਨਵੀਂ ਕੈਬਿਨੇਟ ਮੰਤਰੀ 


ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਿੰਨ ਮਹੀਨਿਆਂ ਵਿੱਚ ਤੀਜੀ ਵਾਰ ਆਪਣੀ ਕੈਬਨਿਟ ਵਿੱਚ ਫੇਰ ਬਦਲ ਕਰ ਦਿੱਤਾ ਹੈ , ਐਸ.ਐਨ.ਸੀ.-ਲਵਲੀਨ ਮਾਮਲੇ ਤੋਂ ਬਾਅਦ ਕੈਬਿਨੇਟ ਦੇ ਦੋ ਮੁੱਖ ਮੈਂਬਰਾਂ ਦੇ ਅਸਤੀਫੇ ਦੇ ਬਾਅਦ ਇਹ ਫੇਰ ਬਦਲ ਕੀਤਾ ਗਿਆ ਹੈ , ਬੀਸੀ ਲਿਬਰਲ ਐਮਪੀ ਜੋਇਸ ਮਰੇ, ਟ੍ਰਾਂਸ ਮਾਊਂਟਨ ਪਾਈਪਲਾਈਨ ਦੀ ਸਰਕਾਰ ਦੀ ਪ੍ਰਵਾਨਗੀ ਦੇ ਵਿਰੁੱਧ ਇੱਕ ਨਾਜ਼ੁਕ ਆਵਾਜ਼ ਸੀ ਪਰ ਹੁਣ ਉਨ੍ਹਾਂ ਨੂੰ ਖਜ਼ਾਨਾ ਬੋਰਡ ਦੇ ਪ੍ਰਧਾਨ ਅਤੇ ਡਿਜੀਟਲ ਸਰਕਾਰ ਦੇ ਮੰਤਰੀ ਦੇ ਤੌਰ ਤੇ ਕੰਮ ਕਰਨ ਲਈ ਚੁਣਿਆ ਗਿਆ ਹੈ , ਐਮਪੀ ਜੋਇਸ ਮਰੇ ਨੂੰ ਸਾਬਕਾ ਮੰਤਰੀ ਜੇਨ ਫਿਲਪੌਟ ਦੀ ਜਗ੍ਹਾ ਤੇ ਚੁਣਿਆ ਗਿਆ ਹੈ |3.. ਮੋਹਾਲੀ ਹਵਾਈ ਅੱਡੇ ਉੱਤੇ ਐਨਾਰੀਆਈ ਕੀਤਾ ਗਿਆ ਗਿਰਫ਼ਤਾਰ - ਤਲਾਸ਼ੀ ਦੌਰਾਨ ਫੜੇ ਗਏ 29 ਹਜ਼ਾਰ ਤੋਂ ਜਿਆਦਾ ਕੈਨੇਡੀਅਨ ਡਾਲਰ 


ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਏਜੰਸੀਆਂ ਨੂੰ ਵਿਦੇਸ਼ੀ ਕਰੰਸੀ ਫੜਨ ਵਿੱਚ ਵੱਡੀ ਸਫਲਤਾ ਮਿਲੀ ਹੈ , ਹਵਾਈ ਅੱਡੇ ਤੇ ਤੈਨਾਤ ਸੁਰੱਖਿਆ ਕਰਮੀਆਂ ਨੇ ਇਕ ਐਨਾਰੀਆਈ ਦੀ ਤਲਾਸ਼ੀ ਦੌਰਾਨ ਵੱਡੀ ਗਿਣਤੀ ਵਿੱਚ ਵਿਦੇਸ਼ੀ ਕਰੰਸੀ ਫੜੀ ਹੈ ,ਹਰਮੋਹਨ ਗਰੇਵਾਲ ਨਾਮ ਦੇ ਐਨਾਰੀਆਈ ਦੇ ਸੂਟਕੇਸ ਦੀ ਤਲਾਸ਼ੀ ਦੌਰਾਨ  29,100 ਕੈਨੇਡੀਅਨ ਡਾਲਰ ਬਰਾਮਦ ਹੋਏ ਹਨ , ਭਾਰਤੀ ਕਰੰਸੀ ਦੇ ਮੁਤਾਬਕ ਇਸ ਦੀ ਕੀਮਤ 15 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ , ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਰੰਸੀ ਨੂੰ ਇਨਕਮ ਟੈਕਸ ਟੀਮ ਨੂੰ ਸੌਂਪ ਦਿੱਤਾ ਹੈ , ਚੋਣ ਜ਼ਾਬਤੇ ਦੌਰਾਨ ਪੰਜਾਬ ਵਿੱਚ ਹੁਣ ਤੱਕ ਇਹ ਸਭ ਤੋਂ ਵੱਡੀ ਫੜੀ ਗਈ ਨਕਦੀ ਹੈ |


4.. ਅਮਰੀਕਾ ਦੇ ਮੱਧ-ਪੱਛਮੀ ਖੇਤਰ ਵਿਚ ਹੜ੍ਹਾਂ ਨੇ ਫੈਲਾਈ ਤਬਾਹੀ - ਤਿੰਨ ਦੀ ਮੌਤ, ਇਕ ਹੁਣ ਤੱਕ ਵੀ ਲਾਪਤਾ


ਸੋਮਵਾਰ ਤੋਂ ਅਮਰੀਕਾ ਦੇ ਮੱਧ-ਪੱਛਮੀ ਇਲਾਕੇ ਵਿਚ ਹੜ੍ਹਾਂ ਦੀ ਤਬਾਹੀ ਦੇ ਬਾਅਦ ਪੂਰੇ ਇਲਾਕੇ ਵਿੱਚ ਹਾਲਤ ਨਾਜ਼ੁਕ ਬਣੇ ਹੋਏ ਹਨ , ਹੜ੍ਹਾਂ ਦੀ ਤਬਾਹੀ ਤੋਂ ਬਾਅਦ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ ਇੱਕ ਵਿਅਕਤੀ ਲਾਪਤਾ ਦਸਿਆ ਜਾ ਰਿਹਾ ਹੈ ,ਘੱਟੋ-ਘੱਟ ਪੰਜ ਸੂਬਿਆਂ ਵਿੱਚ ਰਿਕਾਰਡ ਤੋੜਨ ਵਾਲੇ ਹੜ੍ਹਾਂ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ, ਹੜ੍ਹਾਂ ਦੇ ਕਾਰਣ ਬਹੁਤ ਸਾਰੇ ਇਲਾਕੇ ਬਾਹਰੀ ਮਦਦ ਤੋਂ ਕੱਟ ਹੋ ਗਏ ਹਨ ਅਤੇ ਬਚਾਅ ਕਰਮਚਾਰੀਆਂ ਵਲੋਂ ਲਗਾਤਾਰ ਇਨ੍ਹਾਂ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |


5.. ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਦਾ ਵੱਡਾ ਬਿਆਨ - ਭਾਰਤ ਹੁਣ ਤੱਕ ਪੁਲਵਾਮਾ ਨਾ ਭੁਲਿਆ ਹੈ ਅਤੇ ਨਾ ਹੀ ਭੁਲੇਗਾ 


ਕੌਮੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ , ਉਨ੍ਹਾਂ ਨੇ ਕਿਹਾ ਕਿ ਦੇਸ਼ ਆਪਣੇ ਜਵਾਨਾਂ ਦੀ ਸ਼ਹਾਦਤ ਨੂੰ ਭੁਲਿਆ ਨਹੀਂ ਹੈ ਅਤੇ  ਨਾ ਹੀ ਉਹ ਇਸ ਨੂੰ ਭੁੱਲਣਗੇ , ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਗਵਾਈ ਕਰਨ ਵਾਲੀ ਸੈਨਾ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਨਾਲ ਨਜਿੱਠਣ ਦੇ ਸਮਰੱਥ ਹੈ , ਐਨਐਸਏ ਅਜੀਤ ਡੋਵਾਲ ਸੀਆਰਪੀਐਫ ਦੇ 80 ਵੇਂ ਸਥਾਪਨਾ ਦਿਵਸ ਮੌਕੇ ਪਰੇਡ ਨੂੰ ਸਲਾਮੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਸੰਬੋਧਿਤ ਕਰ ਰਹੇ ਸਨ , ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਇਸ ਪ੍ਰੋਗਰਾਮ ਵਿੱਚ ਚੀਫ ਗੈਸਟ ਸਨ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.