Breaking News :

ਪਾਕਿਸਤਾਨ ਨੂੰ ਵੱਡਾ ਝੱਟਕਾ, ਅੱਤਵਾਦੀ ਹਾਫਿਜ਼ ਸਈਦ ਬਾਰੇ ਜਾਣਕਾਰੀ ਲੀਕ

19 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਪਾਕਿਸਤਾਨ ਦੇ ਅੱਤਵਾਦੀ ਹਾਫਿਜ਼ ਸਈਦ ਦੀ ਪਟੀਸ਼ਨ ਵਿਸ਼ਵ ਸੰਸਥਾ 'ਚ ਖਾਰਜ ਹੋਣ ਦੀ ਜਾਣਕਾਰੀ ਪ੍ਰੈਸ ਟਰੱਸਟ ਆਫ਼ ਇੰਡੀਆ ਨੂੰ ਮਿਲੀ ਹੈ ਜਿਸ ਕਰਕੇ ਪਾਕਿਸਤਾਨ ਬੁਖਲਾ ਗਿਆ ਹੈ | ਸਈਦ ਨੇ ਵਿਸ਼ਵ ਅੱਤਵਾਦੀਆਂ ਦੀ ਸੂਚੀ ਵਿਚੋਂ ਆਪਣਾ ਨਾਮ ਹਟਾਉਣ ਲਈ ਸੰਯੁਕਤ ਰਾਸ਼ਟਰ ਵਿਚ ਪਟੀਸ਼ਨ ਦਾਖਲ ਕੀਤੀ ਸੀ, ਜੋ ਖਾਰਜ ਹੋ ਗਈ ਸੀ | ਪਾਕਿਸਤਾਨ ਸਰਕਾਰ ਨੇ ਇੱਥੇ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਨੇ ਸੰਯੁਕਤ ਰਾਸ਼ਟਰ ਨੂੰ ਇਕ ਪੱਤਰ ਲਿਖਕੇ ਇਹ ਮੰਗ ਕੀਤੀ ਹੈ |


ਉਨ੍ਹਾਂ ਨੇ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਹੈ ਕਿ 15 ਮੈਂਬਰੀ ਕਮੇਟੀ ਵਿਚੋਂ ਕਿਸ ਨੇ ਭਾਰਤ ਦੀ ਸਰਕਾਰੀ ਸਮਾਚਾਰ ਏਜੰਸੀ ਨੂੰ ਸਈਦ ਦੀ ਪਟੀਸ਼ਨ ਖਾਰਜ ਹੋਣ ਦੀ ਜਾਣਕਾਰੀ ਦਿੱਤੀ ਹੈ | ਉਥੇ ਹੀ ਤੁਹਾਨੂੰ ਦੱਸ ਦਈਏ ਕਿ ਪਾਕਸਿਤਾਨ ਦੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਂਚ ਕਰੇ ਕਿ ਜਮਾਤ ਉਦ ਦਾਅਵਾ ਪ੍ਰਮੁੱਖ ਹਾਫਿਜ਼ ਸਈਦ ਦੀ ਜਾਣਕਾਰੀ ਲੀਕ ਹੋਣ ਬਾਰੇ ਪਤਾ ਲਗਾਵੇ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.