Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 21-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 21-03-2019 )


1.. ਅੱਜ ਹੋਲੀ ਅਤੇ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ - ਸੰਸਾਰ ਭਰ ਦੇ ਸਿਆਸੀ ਨੇਤਾਵਾਂ ਅਤੇ ਹਸਤੀਆਂ ਨੇ ਦਿਤੀਆਂ ਵਧਾਈਆਂ


ਸੰਸਾਰ ਭਰ ਵਿੱਚ ਅੱਜ ਹੋਲੀ ਅਤੇ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ , ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਅੱਜ ਦੇ ਇਸ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ , ਇਸ ਦਿਨ ਦੇ ਵਿਸ਼ੇਸ਼ ਮੌਕੇ ਤੇ ਦੇਸ਼ ਵਿਦੇਸ਼ ਦੇ ਸਿਆਸੀ ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਵਲੋਂ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ,ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਹੋਲੀ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ |


2.. ਕੈਨੇਡਾ ਵਿੱਚ ਮਿਸੀਸਾਗਾ ਸ਼ਹਿਰ ਨੂੰ ਵੱਖ ਕਰਨ ਦੀ ਉੱਠੀ ਮੰਗ - ਮਿਸੀਸਾਗਾ ਦੀ ਮੇਅਰ ਨੇ ਪੀਲ ਰੀਜਨ ਤੋਂ ਵੱਖ ਕਰਨ ਦਾ ਮੁੱਦਾ ਚੁੱਕਿਆ


ਮਿਸੀਸਾਗਾ ਦੇ ਮੇਅਰ ਬੌਨੀ ਕ੍ਰੋਮਬੀ ਨੇ ਬੁੱਧਵਾਰ ਨੂੰ ਮਿਸੀਸਾਗਾ ਨੂੰ ਪੀਲ ਰੀਜਨ ਤੋਂ ਵੱਖ ਕਰਨ ਵਾਲੇ ਪ੍ਰਸਤਾਵ ਨੂੰ ਪ੍ਰੀਸ਼ਦ ਦੇ ਸਹਿਯੋਗ ਨਾਲ ਜਿੱਤਿਆ ਹੈ , ਇਸ ਮੁੱਦੇ ਤੇ ਉਨ੍ਹਾਂ ਨੂੰ ਸਹਿਯੋਗ ਮਿਲਣ ਤੋਂ ਬਾਅਦ ਇਸ ਮਾਮਲੇ ਵਿੱਚ ਅਸਲੀਅਤ ਵਿੱਚ ਕੁਝ ਹੋਣ ਦੀ ਸੰਭਾਵਨਾ ਵਧੀ ਹੈ , ਇਸ ਤੋਂ ਪਹਿਲਾ ਵੀ ਕਈ ਵਾਰ ਇਹ ਮਾਮਲਾ ਚੁੱਕਿਆ ਗਿਆ ਸੀ ਪਰ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਹੋਇਆ ਸੀ , ਮਿਸੀਸਾਗਾ ਪੀਲ ਰੀਜਨ ਵਿੱਚ ਸਭ ਤੋਂ ਵੱਧ ਟੈਕਸ ਦੇਣ ਵਾਲਾ ਇਲਾਕਾ ਹੈ ਪਰ ਇਹ ਸਾਰਾ ਟੈਕਸ ਪੂਰੇ ਪੀਲ ਰੀਜਨ ਵਿੱਚ ਵਿਕਾਸ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ |3.. ਅਮਰੀਕਾ ਦੇ ਮੱਧ-ਪੱਛਮੀ ਹੜ੍ਹਾਂ ਨਾਲ ਹਾਲਾਤ ਹੋਏ ਹੋਰ ਵਿਗੜੇ - ਰੇਲ ਸੇਵਾ ਹੋਈ ਠੱਪ , ਬਚਾਅ ਕਰਮੀਆਂ ਵਲੋਂ ਬਚਾਅ ਕਾਰਜ ਜਾਰੀ 


ਅਮਰੀਕਾ ਦੇ ਮੱਧ-ਪੱਛਮੀ ਇਲਾਕੇ ਵਿਚ ਹੜ੍ਹਾਂ ਦੀ ਤਬਾਹੀ ਦੇ ਬਾਅਦ ਪੂਰੇ ਇਲਾਕੇ ਵਿੱਚ ਹਾਲਤ ਨਾਜ਼ੁਕ ਬਣੇ ਹੋਏ ਹਨ , ਹੜ੍ਹਾਂ ਦੀ ਤਬਾਹੀ ਤੋਂ ਬਾਅਦ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ ਇੱਕ ਵਿਅਕਤੀ ਲਾਪਤਾ ਦਸਿਆ ਜਾ ਰਿਹਾ ਹੈ ,ਘੱਟੋ-ਘੱਟ ਪੰਜ ਸੂਬਿਆਂ ਵਿੱਚ ਰਿਕਾਰਡ ਤੋੜਨ ਵਾਲੇ ਹੜ੍ਹਾਂ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ, ਹੜ੍ਹਾਂ ਦੇ ਕਾਰਣ ਬਹੁਤ ਸਾਰੇ ਇਲਾਕੇ ਬਾਹਰੀ ਮਦਦ ਤੋਂ ਕੱਟ ਹੋ ਗਏ ਹਨ ਅਤੇ ਬਚਾਅ ਕਰਮਚਾਰੀਆਂ ਵਲੋਂ ਲਗਾਤਾਰ ਇਨ੍ਹਾਂ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |4.. ਸਟਿੰਗ ਅਪ੍ਰੇਸ਼ਨ ਤੋਂ ਬਾਅਦ ਕਾਂਗਰਸੀ ਐਮਪੀ ਸੰਤੋਖ ਚੌਧਰੀ ਵਿਰੋਧੀਆਂ ਦੇ ਨਿਸ਼ਾਨੇ ਤੇ - ਕੀਤੀ ਜਾ ਰਹੀ ਹੈ ਸੀਬੀਆਈ ਜਾਂਚ ਦੀ ਮੰਗ 


ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਇੱਕ ਨਿੱਜੀ ਚੈਨਲ ਵੱਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਫਸ ਗਏ ਸਨ ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ , ਨਿਜੀ ਚੈੱਨਲ ਵਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਕੰਮ ਦੇ ਬਦਲੇ ਪੈਸੇ ਲੈਣ ਦੀ ਗੱਲ ਕਬੂਲ ਰਹੇ ਸਨ , ਹੁਣ ਇਸ ਮਾਮਲੇ ਤੇ ਅਕਾਲੀ ਦਲ ਨੇ ਕਾਂਗਰਸ ਖਿਲਾਫ ਮੋਰਚਾ ਖੋਲ ਦਿੱਤਾ ਹੈ , ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਵਿਧਾਇਕ ਪਵਨ ਟਿਨੂ ਨੇ ਸਟਿੰਗ ਵਿਚ ਫਸਣ ਵਾਲੇ ਚੌਧਰੀ ਵਿਰੁੱਧ ਸੀਬੀਆਈ ਜਾਂ ਈਡੀ ਦੀ ਜਾਂਚ ਦੀ ਮੰਗ ਕੀਤੀ ਹੈ, ਟੀਨੂੰ ਨੇ ਪ੍ਰੈਸ ਕਾਨਫਰੰਸ ਕਰ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ |


5.. ਨਿਊਜ਼ੀਲੈਂਡ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਹਰਕਤ ਵਿੱਚ - ਹਥਿਆਰ ਨੀਤੀ ਵਿੱਚ ਕੀਤਾ ਗਿਆ ਬਹੁਤ ਵੱਡਾ ਬਦਲਾਅ 


ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਦੀ ਸਰਕਾਰ ਨੇ ਹਥਿਆਰ ਨੀਤੀ ਨੂੰ ਬਦਲ ਦਿੱਤਾ ਹੈ , ਵੀਰਵਾਰ ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਸਾਰੇ ਕਿਸਮ ਦੇ ਸੈਮੀ-ਆਟੋਮੈਟਿਕ ਹਥਿਆਰਾਂ 'ਤੇ ਪਾਬੰਦੀ ਲਗਾਈ ਗਈ ਹੈ , ਇਸ ਤੋਂ ਇਲਾਵਾ, ਸਾਰੀਆਂ ਅਸਲਾਟ ਰਾਈਫਲਾਂ ਦੀ ਵਿਕਰੀ 'ਤੇ ਵੀ ਪਾਬੰਦੀ ਹੋਵੇਗੀ. ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ ਫਾਇਰ ਆਰਮਜ਼  ਵਰਗੇ ਹਥਿਆਰ ਵੀ ਸ਼ਾਮਲ ਹਨ, ਜਿਸ ਨੂੰ ਸੈਮੀ ਆਟੋਮੈਟਿਕ ਹਥਿਆਰ ਵਜੋਂ ਬਦਲਿਆ ਜਾ ਸਕਦਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.