• Sunday, July 21

Breaking News :

ਜਪਾਨ 'ਚ ਔਰਤਾਂ ਨੇ ਚਲਾਇਆ #KuToo ਅਭਿਆਨ, ਮਹਿਲਾਵਾਂ ਕਰ ਰਹੀਆਂ ਹਨ ਹਾਈ ਹੀਲਸ ਦਾ ਵਿਰੋਧ

22 ਮਾਰਚ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਭਾਰਤ 'ਚ ਚੱਲੀ #MeToo ਮੁਹਿੰਮ ਤੋਂ ਬਾਅਦ ਹੁਣ ਜਪਾਨ 'ਚ ਔਰਤਾਂ ਨੇ ਹਾਈ ਹੀਲਸ ਦੇ ਵਿਰੋਧ 'ਚ #KuToo ਮੁਹਿੰਮ ਚਲਾਈ ਹੈ | ਦੱਸ ਦਈਏ ਕਿ ਜਾਪਾਨ ਦੇ ਦਫ਼ਤਰਾਂ 'ਚ ਔਰਤਾਂ ਨੂੰ ਹਾਈ ਹੀਲਜ਼ ਪਾਉਣਾ ਲਾਜ਼ਮੀ ਹੈ | ਹਾਈ ਹੀਲਜ਼ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸ਼ਰੀਰਕ ਪ੍ਰੇਸ਼ਾਨੀਆਂ ਹੁੰਦੀਆਂ ਹਨ | ਇੱਕ ਨਿਊਜ਼ ਏਜੇਂਸੀ ਦੀ ਰਿਪੋਰਟ ਮੁਤਾਬਕ ਹਾਈ ਹੀਲਜ਼ ਵਿਰੁਧ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਇਹ ਮੁਹਿੰਮ ਸ਼ੁਰੂ ਕੀਤੀ ਹੈ |


ਦਫ਼ਤਰਾਂ 'ਚ ਡਰੈਸ ਕੋਡ ਅਤੇ ਔਰਤਾਂ ਲਈ ਹਾਈ ਹੀਲਜ਼ ਲਾਜ਼ਮੀ ਕਰਨ ਦੇ ਵਿਰੋਧ 'ਚ ਇਹ ਮੁਹਿੰਮ ਚਲਾਈ ਜਾ ਰਹੀ ਹੈ | ਜਾਪਾਨ 'ਚ ਡਰੈਸ ਕੋਡ ਅਤੇ ਹਾਈ ਹੀਲਜ਼ ਵਿਰੁੱਧ ਚਲਾਈ ਜਾ ਰਹੀ ਇਸ ਮੁਹਿੰਮ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਕਾਫ਼ੀ ਸਮਰਥਨ ਮਿਲ ਰਿਹਾ ਹੈ | ਸੋਸ਼ਲ ਮੀਡੀਆ ਯੂਜ਼ਰਾਂ ਨੇ ਹਾਈ ਹੀਲਜ਼ ਅਤੇ ਨਾਰਮਲ ਡਰੈਸ ਕੋਡ ਲਾਜ਼ਮੀ ਰੱਖਣ ਨੂੰ ਪੁਰਾਣੀ ਮਾਨਸਿਕ ਸੋਚ ਦੱਸਿਆ ਹੈ | ਹਾਈ ਹੀਲਜ਼ ਦੇ ਵਿਰੋਧ 'ਚ ਔਰਤਾਂ ਦਾ ਕਹਿਣਾ ਹੈ ਕਿ ਇਸ ਨਾਲ ਅੱਡੀ 'ਚ ਦਰਦ, ਕਮਰ ਦਰਦ ਜਿਹੀ ਕਈ ਸਰੀਰਕ ਬੀਮਾਰੀਆਂ ਤੋਂ ਗੁਜਰਨਾ ਪੈਂਦਾ ਹੈ |


ਔਰਤਾਂ ਨੇ ਇਸ ਦੇ ਵਿਰੋਧ 'ਚ ਲਿਖਿਆ, "ਹੀਲਜ਼ ਪਾਉਣ ਨੂੰ ਲਾਜ਼ਮੀ ਨਹੀਂ ਕਰਨਾ ਚਾਹੀਦਾ | ਇਹ ਇਕ ਤਰ੍ਹਾਂ ਨਾਲ ਔਰਤ ਵਿਰੋਧੀ ਮਾਨਸਿਕਤਾ ਹੈ, ਜਿਸ ਕਾਰਨ ਔਰਤਾਂ ਨੂੰ ਆਪਣੇ ਸਿਹਤ ਖ਼ਤਰੇ 'ਚ ਪਾ ਕੇ ਹਾਈ ਹੀਲਜ਼ ਪਾਉਣੀ ਪੈਂਦੀ ਹੈ |" ਦੱਸਣਯੋਗ ਹੈ ਕਿ ਜਾਪਾਨ ਦੇ ਦਫ਼ਤਰਾਂ 'ਚ ਔਰਤਾਂ ਅਤੇ ਮਰਦਾਂ ਦੋਹਾਂ ਲਈ ਡਰੈਸ ਕੋਡ ਲਾਜ਼ਮੀ ਹੈ। ਮਰਦਾਂ ਨੂੰ ਵੀ ਫਾਰਮਲ ਡਰੈਸ ਕੋਡ ਨਾਲ ਕਲੀਨ ਸ਼ੇਵ ਰਹਿਣਾ ਜ਼ਰੂਰੀ ਹੈ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.