• Sunday, July 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 23-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 23-03-2019 )


1.. ਹੰਬੋਡਟ ਬ੍ਰੌਨਕੋਸ ਬੱਸ ਹਾਦਸੇ ਵਿੱਚ ਪੀੜਿਤਾਂ ਨੂੰ ਮਿਲਿਆ ਇਨਸਾਫ - ਦੋਸ਼ੀ ਡਰਾਈਵਰ ਜਸਕੀਰਤ ਸਿੱਧੂ ਨੂੰ 8 ਸਾਲ ਦੀ ਕੈਦ


ਕੈਨੇਡਾ ਦੇ ਹਮਬੋਲਟ ਬਰੌਂਕਸ ਬੱਸ ਹਾਦਸੇ ਵਿੱਚ ਆਖਿਰਕਾਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਗਿਆ ਹੈ , ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਜੱਜ ਕਾਰਡੀਨਲ ਦੀ ਅਦਾਲਤ ਨੇ ਅੱਠ ਸਾਲ ਦੀ ਸਜ਼ਾ ਸੁਣਾਈ ਹੈ , ਇਹ ਹਾਦਸਾ ਪਿਛਲੇ ਸਾਲ ਅਪ੍ਰੈਲ 'ਚ ਸਸਕੈਚਵਾਨ ਦੇ ਪਿੰਡ ਨੇੜੇ ਹੋਇਆ ਸੀ ਜਿਸ ਵਿੱਚ 16 ਲੋਕਾਂ ਦੀ ਮੌਤ ਹੋਈ ਸੀ ਅਤੇ 13 ਹੋਰ ਜ਼ਖ਼ਮੀ ਹੋਏ ਸਨ , ਡਰਾਈਵਰ ਸਿੱਧੂ ਦੇ ਖਿਲਾਫ ਖਤਰਨਾਕ ਡਰਾਈਵਿੰਗ ਦੇ ਸਬੰਧ ਵਿੱਚ ਸਾਰੇ 29 ਦੋਸ਼ ਸਹੀ ਪਾਏ ਗਏ ਸਨ ਜਿਸ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ ਹੈ | 


2.. ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖ਼ਲ ਦਾ ਮਾਮਲਾ - ਵਿਸ਼ੇਸ਼ ਜਾਂਚਕਰਤਾ ਰੌਬਰਟ ਮੁਲਰ ਨੇ ਰਿਪੋਰਟ ਕੀਤੀ ਪੇਸ਼


2016 ਵਿੱਚ ਹੋਈਆਂ ਅਮਰੀਕੀ ਚੋਣਾਂ ਵਿੱਚ ਰੂਸ ਦੇ ਦਖਲ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਕਰਤਾ ਰੋਬਰਟ ਮੂਲਰ ਨੇ ਆਪਣੀ ਰਿਪੋਰਟ ਅਮਰੀਕਾ ਦੇ ਅਟਾਰਨੀ ਜਰਨਲ ਨੂੰ ਸੌਂਪ ਦਿੱਤੀ ਹੈ , ਰਾਬਰਟ ਮੂਲਰ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੇ ਹਨ , ਇਸ ਤੋਂ ਪਹਿਲਾਂ ਰਾਬਰਟ ਮੁਲਰ ਨੇ ਟਰੰਪ ਦੇ ਸਾਬਕਾ ਸਹਿਯੋਗੀਆਂ ਉੱਤੇ ਵੀ ਰੂਸ ਨਾਲ ਸੰਬੰਧ ਹੋਣ ਦੇ ਦੋਸ਼ ਲਾਏ ਸਨ , ਹੁਣ ਰਿਪੋਰਟ ਜਮ੍ਹਾਂ ਹੋਣ ਤੋਂ ਬਾਅਦ ਅਟਾਰਨੀ ਜਨਰਲ ਵਿਲੀਅਮ ਬਾਰ ਇਸ ਰਿਪੋਰਟ ਦਾ ਸਾਰ ਕੱਢਣਗੇ ਅਤੇ ਫੈਸਲਾ ਕਰਨਗੇ ਕਿ ਇਸ ਨੂੰ ਕਾਂਗਰਸ ਦੇ ਨਾਲ ਸਾਂਝਾ ਕਰਨਾ ਚਾਹੀਦਾ ਹੈ ਜਾਂ ਨਹੀਂ |


3.. ਕਰਤਾਰਪੁਰ ਸਾਹਿਬ ਨੂੰ ਲੈ ਪਾਕਿਸਤਾਨ ਨੇ ਮੰਨੀ ਸਿੱਧੂ ਦੀ ਮੰਗ - ਖੇਤੀ ਵਾਲੀ ਜਗ੍ਹਾ ਤੇ ਨਹੀਂ ਬਣੇਗੀ ਕੋਈ ਇਮਾਰਤ 


ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਤਿਆਰੀਆਂ ਜ਼ੋਰਾਂ ਤੇ ਹਨ , ਇਨੀਂ ਦਿਨੀਂ ਭਾਰਤ ਅਤੇ ਪਾਕਿਸਤਾਨ ਵਿੱਚ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਚਰਚਾ ਹੋ ਰਹੀ ਹੈ , ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦੇ ਨੇੜੇ 30 ਏਕੜ ਦੀ ਜ਼ਮੀਨ ਜਿਸ ਉੱਤੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ ਉਸ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਇਮਾਰਤ ਨਹੀਂ ਬਣੇਗੀ , ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਫ਼ੈਸਲਾ ਲਿਆ ਹੈ ,ਇਸ ਤੋਂ ਪਹਿਲਾਂ ਸਿੱਧੂ ਨੇ ਉਨ੍ਹਾਂ ਨੂੰ ਇਸ ਬਾਰੇ ਚਿੱਠੀ ਲਿਖੀ ਸੀ ਸਿੱਧੂ ਨੇ ਇਮਰਾਨ ਖਾਨ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਹੈ |


4.. ਚੀਨ ਵਿੱਚ ਟੂਅਰ ਬਸ ਵਿੱਚ ਲੱਗੀ ਭਿਆਨਕ ਅੱਗ - 26 ਲੋਕਾਂ ਦੀ ਮੌਕੇ ਤੇ ਹੋਈ ਮੌਤ , 29 ਤੋਂ ਜਿਆਦਾ ਗੰਭੀਰ ਜ਼ਖਮੀ


ਚੀਨ ਦੇ ਹੁਨਾਨ ਸੂਬੇ ਵਿੱਚ ਇੱਕ ਟੂਰ ਬੱਸ ਵਿੱਚ ਅੱਗ ਲੱਗ ਜਾਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 28 ਤੋਂ ਵੱਧ ਬੁਰੀ ਤਰ੍ਹਾਂ ਜ਼ਖਮੀ ਦੱਸੇ ਜਾ ਰਹੇ ਹਨ , ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਦੇ ਮੁਤਾਬਕ ਸਥਾਨਕ ਨਿਵਾਸੀਆਂ ਨੇ ਦੱਸਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਬੁਰੀ ਤਰ੍ਹਾਂ ਅੱਗ ਭੜਕ ਗਈ ਜਿਸ ਕਾਰਨ ਮੌਕੇ ਤੇ ਹੀ 26 ਲੋਕਾਂ ਦੀ ਮੌਤ ਹੋ ਗਈ , ਬੱਸ ਵਿੱਚ ਕੁਲ 53 ਯਾਤਰੀ , ਦੋ ਬੱਸ ਚਾਲਕ ਅਤੇ ਇੱਕ ਟੂਰ ਗਾਈਡ ਸਵਾਰ ਸਨ ,ਫਿਲਹਾਲ ਸਥਾਨਕ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |


5.. ਅੱਜ ਤੋਂ ਸ਼ੁਰੂ ਹੋ ਰਿਹਾ ਹੈ ਕ੍ਰਿਕੇਟ ਦਾ ਮਹਾਕੁੰਭ ਆਈਪੀਐਲ - ਦੁਨੀਆ ਭਰ ਦੇ ਟੌਪ ਕ੍ਰਿਕੇਟ ਖਿਡਾਰੀ ਲੈਣਗੇ ਇਸ ਵਿਚ ਹਿੱਸਾ


ਦੁਨੀਆਂ ਦੀ ਸਭ ਤੋਂ ਵੱਡੀ ਅਤੇ ਮਹਿੰਗੀ ਕ੍ਰਿਕਟ ਪ੍ਰੀਮੀਅਰ ਲੀਗ ਅੱਜ ਭਾਰਤ ਵਿੱਚ ਸ਼ੁਰੂ ਹੋਣ ਜਾ ਰਹੀ ਹੈ , ਇੰਡੀਅਨ ਪ੍ਰੀਮੀਅਰ ਲੀਗ 20 ਟੂਰਨਾਮੈਂਟ ਦੇ ਬਾਰਵੇਂ ਸੀਜ਼ਨ ਦੀ ਸ਼ੁਰੂਆਤ ਸ਼ਨੀਵਾਰ ਨੂੰ ਚੇਨਈ ਦੇ ਸਟੇਡੀਅਮ ਵਿੱਚ ਹੋਵੇਗੀ , ਜਿੱਥੇ ਪਹਿਲਾਂ ਮੈਚ ਚੇਨਈ ਸੁਪਰਕਿੰਗਸ ਅਤੇ ਰਾਇਲ ਚੈਲੰਜਰ ਬੰਗਲੌਰ ਦੇ ਵਿੱਚ ਖੇਡਿਆ ਜਾਵੇਗਾ 23 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈਪੀਐੱਲ 12 ਦਾ ਫਾਈਨਲ ਮੁਕਾਬਲਾ 12 ਮਈ ਨੂੰ ਹੋਵੇਗਾ , ਇਸ ਵਾਰ ਟੂਰਨਾਮੈਂਟ ਦੀ ਓਪਨਿੰਗ ਸੈਰਾਮਨੀ ਨਹੀਂ ਹੋਵੇਗੀ ਇਸ ਦਾ ਪੈਸਾ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ |ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.