• Friday, July 19

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 25-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 25-03-2019 )


1.. ਅਮਰੀਕੀ ਚੋਣਾਂ ਵਿੱਚ ਰੂਸ ਦੇ ਦਖ਼ਲ ਦੀ ਰਿਪੋਰਟ ਜਨਤਕ - ਅਟਾਰਨੀ ਜਰਨਲ ਨੇ ਮੂਲਰ ਦੀ ਰਿਪੋਰਟ ਵਿੱਚ ਕਿਸੇ ਵੀ ਦਖ਼ਲ ਦੀ ਗੱਲ ਇਨਕਾਰੀ 


2016 ਵਿੱਚ ਹੋਈਆਂ ਅਮਰੀਕੀ ਚੋਣਾਂ ਵਿੱਚ ਰੂਸ ਦੇ ਦਖਲ ਦੀ ਜਾਂਚ ਰਿਪੋਰਟ ਪਿਛਲੇ ਦਿਨੀ ਅਟਾਰਨੀ ਜਨਰਲ ਨੂੰ ਸੌਂਪੀ ਗਈ ਸੀ ਜਿਸ ਤੋ ਬਾਅਦ ਅਟਾਰਨੀ ਜਨਰਲ ਨੇ ਇਸ ਰਿਪੋਰਟ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ,ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣਾਂ ਵਿਚ ਰੂਸੀ ਦਖਲ ਦਾ ਕੋਈ ਸਬੂਤ ਨਹੀਂ ਮਿਲਿਆ , ਅਟਾਰਨੀ ਜਰਨਲ ਨੇ ਖੁਲਾਸਾ ਕੀਤਾ ਕਿ ਵਿਸ਼ੇਸ਼ ਜਾਂਚਕਰਤਾ ਰਾਬਰਟ ਮੂਲਰ ਦੀ ਜਾਂਚ ਰਿਪੋਰਟ ਦੇ ਵਿੱਚ ਟਰੰਪ ਦੇ ਕਿਸੇ ਵੀ ਅਪਰਾਧ ਦੀ ਕੋਈ ਗੱਲ ਨਹੀਂ ਕੀਤੀ ਗਈ , ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੂੰ ਵੱਡੀ ਰਾਹਤ ਮਿਲੀ ਹੈ |


2.. ਕੈਨੇਡਾ ਵਿੱਚ ਟੇਸਲਾ ਕੰਪਨੀ ਦੇ ਸਾਫਟਵੇਅਰ ਵਿੱਚ ਲੱਭਿਆ ਬੱਗ - ਇਨਾਮ ਵਿੱਚ ਮਿਲੀ ਇਕ ਟੈਸਲਾ ਕਾਰ ਅਤੇ 35 ਹਜ਼ਾਰ ਡਾਲਰ 


ਦੁਨੀਆ ਦੀ ਮਸ਼ਹੂਰ ਅਤੇ ਕੈਨੇਡਾ ਦੀ ਨੰਬਰ ਇੱਕ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਨੇ ਇੱਕ ਕੰਪੀਟੀਸ਼ਨ ਰੱਖਿਆ ਸੀ ਕੰਪਨੀ ਨੇ ਆਪਣੇ ਸਿਸਟਮ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਦਾ ਪਤਾ ਲਗਾਉਣ ਲਈ ਇੱਕ ਹੈਕਿੰਗ ਕੰਪੀਟੀਸ਼ਨ ਰੱਖਿਆ ਸੀ , ਇਸ ਕੰਪੀਟੀਸ਼ਨ ਦੌਰਾਨ ਫਲੋਰੋ ਸਟੇਟ ਹੈਕਰ ਗਰੁੱਪ ਦੇ ਦੋ ਮੈਂਬਰ ਐਂਡ ਕਾਂਟਾ ਅਤੇ ਰਿਚਰਡ ਜੋ ਟੈਸਲਾ ਦੇ ਵੀਕਲ ਸਿਸਟਮ ਨੂੰ ਹੈਕ ਕਰਨ ਦੇ ਵਿੱਚ ਸਫਲ ਰਹੇ ਇਸ ਤੋਂ ਬਾਅਦ ਕੰਪਨੀ ਦੇ ਵੱਲੋਂ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ , ਹੈਕਰ ਗਰੁੱਪ ਨੂੰ ਮਾਡਲ ਥ੍ਰੀ ਕਾਰ ਅਤੇ ਪੈਂਤੀ ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਹੈ |


3.. ਲਾਦੇਨ ਨੂੰ ਮਾਰਨ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ " ਚਿਨੂਕ " ਹੈਲੀਕਪਟਰ ਹੋਇਆ ਭਾਰਤੀ ਏਅਰਫੋਰਸ ਵਿੱਚ ਸ਼ਾਮਲ - ਵਧੀ ਤਾਕਤ 


ਭਾਰਤੀ ਹਵਾਈ ਫੌਜ ਦੇ ਬੇੜੇ ਵਿੱਚ ਹੁਣ ਅਮਰੀਕੀ ਕੰਪਨੀ ਬੋਇੰਗ ਵੱਲੋਂ ਬਣਾਏ ਗਏ ਚਾਰ "ਚਿਨੂਕ " ਹੈਵੀ ਲਿਫ਼ਟ ਹੈਲੀਕਾਪਟਰ ਸ਼ਾਮਿਲ ਹੋ ਗਏ ਹਨ ਇਹ ਉਹੀ ਹੈਲੀਕਾਪਟਰ ਹੈ ਜਿਸ ਨਾਲ ਅਮਰੀਕਾ ਨੇ ਪਾਕਿਸਤਾਨ ਦੇ ਵਿੱਚ ਬਦਨਾਮ ਅੱਤਵਾਦੀ ਲਾਦੇਨ ਨੂੰ ਮਾਰਿਆ ਸੀ ਅਤੇ ਇਸ ਹੈਲੀਕਾਪਟਰ ਨਾਲ ਇਸ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੀ , ਸੋਮਵਾਰ ਨੂੰ ਇਹ ਚਾਰ ਹੈਲੀਕਾਪਟਰ ਚੰਡੀਗੜ੍ਹ ਸਥਿਤ ਹਵਾਈ ਫੌਜ ਦੇ ਸਟੇਸ਼ਨ ਤੇ ਪਹੁੰਚੇ ਜਿੱਥੇ ਏਅਰਫੋਰਸ ਚੀਫ ਬੀਐੱਸ ਧਨੋਆ ਨੇ ਇਨ੍ਹਾਂ ਨੂੰ ਹਵਾਈ ਬੇੜੇ ਵਿੱਚ ਸ਼ਾਮਲ ਕੀਤਾ ਹੈ |


4.. ਕੈਲੀਫੋਰਨੀਆ ਦੀ ਮਸਜਿਦ ਵਿੱਚ ਲਾਈ ਗਈ ਅੱਗ - ਨਿਊਜ਼ੀਲੈਂਡ ਦੇ ਹਮਲੇ ਨਾਲ ਜੁੜੀ ਇਕ ਚਿੱਠੀ ਵੀ ਕੀਤੀ ਗਈ ਬਰਾਮਦ 


ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਇਕ ਮਸਜਿਦ ਵਿਚ ਅੱਗ ਲਗਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ , ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਸ ਵੱਲੋਂ ਇਸ ਘਟਨਾ ਨੂੰ ਨਫ਼ਰਤ ਨਾਲ ਕੀਤੇ ਗਏ ਅਪਰਾਧ ਦੇ ਵਜੋਂ ਦੇਖਿਆ ਜਾ ਰਿਹਾ ਹੈ , ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਅੱਗ ਨੂੰ ਬੁਝਾ ਲਿਆ ਗਿਆ ਸੀ ਇਸ ਘਟਨਾ ਵਿੱਚ ਅੱਗ ਲਗਾਉਣ ਦੇ ਨਾਲ-ਨਾਲ ਨਿਊਜ਼ੀਲੈਂਡ ਦੇ ਹਮਲੇ ਨਾਲ ਪ੍ਰੇਰਿਤ ਇੱਕ ਚਿੱਠੀ ਵੀ ਬਰਾਮਦ ਹੋਈ ਹੈ |


5.. ਤੂਫ਼ਾਨ ਅਤੇ ਹੜ ਤੋਂ ਬਾਅਦ ਅਫ਼ਰੀਕਾ ਦੇ ਦੇਸ਼ਾਂ ਵਿੱਚ 750 ਤੋਂ ਜ਼ਿਆਦਾ ਲੋਕਾਂ ਦੀ ਮੌਤ - ਮਹਾਂਮਾਰੀ ਫੈਲਣ ਦਾ ਖਤਰਾ ਬਰਕਰਾਰ 


ਤਿੰਨ ਅਫਰੀਕੀ ਦੇਸ਼ਾਂ ਵਿੱਚ ਪਿਛਲੇ ਦਿਨੀਂ ਆਏ ਇਦਾਈ ਤੂਫਾਨ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਪਿਛਲੇ 10 ਦਿਨਾਂ ਵਿੱਚ 750 ਤੱਕ ਪਹੁੰਚ ਚੁੱਕੀ ਹੈ , ਮੌਜ਼ਮਬੀਕ , ਜ਼ਿੰਬਾਬਵੇ ਅਤੇ ਮਲਾਵੀ ਵਿੱਚ ਹੜ੍ਹਾਂ ਤੋਂ ਬਾਅਦ ਬਿਜਲੀ ਅਤੇ ਪਾਣੀ ਦੀਆਂ ਸਾਰੀਆਂ ਸਹੂਲਤਾਂ ਲੱਗਭਗ ਠੱਪ ਪਈਆਂ ਹਨ ਜਿਸ ਤੋਂ ਬਾਅਦ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਮੌਜਮਬੀਕ ਵਿਚ 446 ਜ਼ਿੰਬਾਬਵੇ ਵਿੱਚ 259 ਅਤੇ ਮਲਾਵੀ ਵਿੱਚ 56 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ , ਇਸ ਤੋਂ ਬਾਅਦ ਲਗਾਤਾਰ ਮਹਾਂਮਾਰੀ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.