• Friday, July 19

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 26-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 26-03-2019 )


1.. ਮੂਲਰ ਦੀ ਰਿਪੋਰਟ ਤੇ ਅਮਰੀਕਾ ਵਿਚ ਭਖੀ ਸਿਆਸਤ - ਡੈਮੋਕਰੇਟਸ ਅਗਲੇ ਹਫਤੇ ਤੱਕ ਅਮਰੀਕੀ ਕਾਂਗਰਸ  ਵਿੱਚ ਰਿਪੋਰਟ ਪੇਸ਼ ਕਰਨ ਤੇ ਅੜੇ


2016 ਵਿੱਚ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਵੱਲੋਂ ਦਖ਼ਲ ਅੰਦਾਜ਼ੀ ਬਾਰੇ ਵਿਸ਼ੇਸ਼ ਸਲਾਹਕਾਰ ਰਾਬਰਟ ਮੂਲਰ ਦੀ ਰਿਪੋਰਟ ਨੂੰ ਜਨਤਕ ਕਰਨ ਦੇ ਮਾਮਲੇ ਤੇ ਅਮਰੀਕਾ ਦੀ ਸਿਆਸਤ ਹੁਣ ਪੂਰੀ ਤਰ੍ਹਾਂ ਭਖ ਚੁੱਕੀ ਹੈ ,ਰਿਪੋਰਟ ਨੂੰ ਜਨਤਕ ਕਰਨ ਦੀ ਮਾਮਲੇ ਵਿੱਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਆਹਮਣੇ ਸਾਹਮਣੇ ਆ ਗਏ ਹਨ ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਆਪਣੇ ਆਲੋਚਕਾਂ ਉੱਤੇ ਹਮਲਾ ਕੀਤਾ ਸੀ  ਡੈਮੋਕ੍ਰੇਟ ਚਾਹੁੰਦੇ ਹਨ ਕਿ ਇਸੇ ਹਫ਼ਤੇ ਦੇ ਵਿੱਚ ਇਸ ਰਿਪੋਰਟ ਨੂੰ ਅਮਰੀਕੀ ਕਾਂਗਰਸ ਵਿੱਚ ਪੇਸ਼ ਕੀਤਾ ਜਾਵੇ ਜਦਕਿ ਰਿਪਬਲਿਕਨ ਨੇਤਾ ਇਸ ਦਾ ਵਿਰੋਧ ਕਰ ਰਹੇ ਹਨ |


2.. ਇਜ਼ਰਾਈਲ ਤੇ ਹੋਏ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਕੀਤੀ ਸਰਜੀਕਲ ਸਟ੍ਰਾਇਕ - ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਿੱਤਾ ਹੱਕ ਵਿੱਚ ਬਿਆਨ 


ਕੱਲ ਫਿਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਵੱਲੋਂ ਇਜ਼ਰਾਇਲ ਉੱਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਜ਼ਰਾਇਲ ਨੇ ਇਸ ਹਮਲੇ ਦਾ ਜਵਾਬ ਦਿੰਦੇ ਹੋਏ ਏਅਰ ਸਟਰਾਈਕ ਕੀਤੀ ਹੈ , ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਹਮਾਸ ਦੇ ਟਿਕਾਣਿਆਂ ਤੇ ਹਮਲਾ ਕੀਤਾ ਹੈ ,ਇਜ਼ਰਾਈਲ ਵਲੋਂ ਪੰਜ ਸਕਿੰਟਾਂ ਵਿੱਚ ਦੋ ਧਮਾਕੇ ਕੀਤੇ ਗਏ ਪਰ ਹੁਣ ਤੱਕ ਇਸ ਵਿੱਚ ਮਰੇ ਹੋਏ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ,ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਨੂੰ ਸਹੀ ਦੱਸਿਆ ਅਤੇ ਕਿਹਾ ਕਿ ਇਜ਼ਰਾਇਲ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਹੱਕ ਹੈ |


3.. ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨਾਲ ਡੀਲ ਹੋਈ ਫਾਈਨਲ - ਕਿਸਾਨਾਂ ਨੂੰ ਮਿਲੇਗਾ 34 ਲੱਖ ਪ੍ਰਤੀ ਏਕੜ ਮੁਆਵਜ਼ਾ


ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣਨ ਜਾ ਰਹੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹੁਣ ਪੰਜਾਬ ਦੇ ਕਿਸਾਨਾਂ ਨਾਲ ਸਰਕਾਰ ਦੀ ਡੀਲ ਫਾਈਨਲ ਹੋ ਚੁੱਕੀ ਹੈ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਸਰਕਾਰ ਅਤੇ ਕਿਸਾਨਾਂ ਵਿੱਚ ਵਿਵਾਦ ਚੱਲ ਰਿਹਾ ਸੀ ਪਰ ਉਹ ਲੰਬੀ ਮੀਟਿੰਗ ਤੋਂ ਬਾਅਦ ਕਿਸਾਨਾਂ ਦੇ ਸਰਕਾਰ ਦੇ ਅਧਿਕਾਰੀਆਂ ਦੇ ਵਿੱਚ ਸਹਿਮਤੀ ਬਣ ਗਈ ਸਰਕਾਰ ਵੱਲੋਂ ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਪ੍ਰਤੀ ਏਕੜ ਚੌਂਤੀ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਵਿੱਚ ਬਣਨ ਵਿੱਚ ਆ ਰਹੀ ਸਭ ਤੋਂ ਵੱਡੀ ਮੁਸ਼ਕਲ ਦੂਰ ਹੋ ਚੁੱਕੀ ਹੈ |


4.. ਕੈਨੇਡਾ ਦੇ ਟੋਰਾਂਟੋ ਵਿੱਚ ਇਕ ਚੀਨੀ ਵਿਦਿਆਰਥੀ ਨੂੰ ਇਕ ਗੈਂਗ ਨੇ ਕੀਤਾ ਅਗਵਾ - ਚੀਨੀ ਰਾਜਦੂਤ ਨੇ ਕੀਤੀ ਪੁਸ਼ਟੀ 


ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਮਾਰਕਸ ਇਲਾਕੇ ਵਿੱਚੋਂ ਇੱਕ ਚੀਨੀ ਵਿਦਿਆਰਥੀ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਹੈ , ਟੋਰਾਂਟੋ ਪੁਲਸ ਅਤੇ ਚੀਨੀ ਰਾਜਦੂਤ ਨੇ ਚੀਨੀ ਵਿਦਿਆਰਥੀ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ , ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਉਸ ਨੂੰ ਚਾਰ ਗੈਂਗਸਟਰਾਂ ਵੱਲੋਂ ਜ਼ਬਰਦਸਤੀ ਅਗਵਾ ਕੀਤਾ ਗਿਆ ਸੀ ਅਗਵਾ ਹੋਣ ਵਾਲੇ ਚੀਨੀ ਵਿਦਿਆਰਥੀ ਦਾ ਨਾਮ ਵਾਨਜ਼ਹੇਨ ਲੂ ਦੱਸਿਆ ਜਾ ਰਿਹਾ ਹੈ , ਅਗਵਾ ਹੋਣ ਦੌਰਾਨ ਉਸ ਦੀ ਇੱਕ ਔਰਤ ਮਿੱਤਰ ਵੀ ਉਸ ਦੇ ਨਾਲ ਸੀ ਉਨ੍ਹਾਂ ਦੀ ਕਾਰ ਨੂੰ ਪਾਰਕਿੰਗ ਵਿੱਚੋਂ ਬਰਾਮਦ ਕੀਤਾ ਗਿਆ , ਪੁਲਿਸ ਫਿਲਹਾਲ ਵਿਦਿਆਰਥੀ ਦੀ ਭਾਲ ਕਰ ਰਹੀ ਹੈ |5.. ਵੈਨੇਜ਼ੁਏਲਾ ਵਿੱਚ ਹਾਲਾਤ ਲਗਾਤਾਰ ਲੋ ਰਹੇ ਨੇ ਖ਼ਰਾਬ - ਹੁਣ ਰੂਸੀ ਸੈਨਾ ਦੇ ਵੈਨੇਜ਼ੁਏਲਾ ਪੁੱਜਣ ਦੀ ਮੀਡੀਆ ਰਿਪੋਰਟ ਆਈ ਸਾਹਮਣੇ 


ਦੱਖਣੀ ਅਮਰੀਕੀ ਸ਼ਹਿਰ ਵੈਨੇਜ਼ੁਏਲਾ ਵਿਚ ਤਖਤਾਪਲਟ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ ਸੋਮਵਾਰ ਦੀ ਰਾਤ ਨੂੰ ਇਕ ਵਾਰ ਫਿਰ ਪੂਰੇ ਦੇਸ਼ ਦੇ ਵਿੱਚ ਬਿਜਲੀ ਚਲੀ ਗਈ ਜਿਸ ਤੋਂ ਬਾਅਦ ਆਮ ਲੋਕ ਸੜਕਾਂ ਉੱਤੇ ਉੱਤਰ ਆਏ , ਹਸਪਤਾਲਾਂ ਅਤੇ ਸਰਕਾਰੀ ਇਮਾਰਤਾਂ ਤੋਂ ਲੈ ਕੇ ਆਮ ਲੋਕ ਇਸ ਸਮੇਂ ਬਿਜਲੀ ਲਈ ਤਰਸ ਰਹੇ ਹਨ , ਇਸ ਤੋਂ ਇਲਾਵਾ ਇਕ ਹੋਰ ਮੀਡੀਆ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਗੁਪਤ ਤਰੀਕੇ ਨਾਲ ਰੂਸ ਦੇ ਸੈਨਿਕਾਂ ਅਤੇ ਵੱਡੇ ਹਥਿਆਰਾਂ ਨੂੰ ਵੈਨਜ਼ੂਏਲਾ ਵਿੱਚ ਭੇਜਣ ਦੀ ਖਬਰ ਸਾਹਮਣੇ ਆਈ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.