• Sunday, July 21

Breaking News :

ਅੰਮ੍ਰਿਤਸਰ 'ਚ ਕੁੜੀ ਨੂੰ ਹੋਇਆ ਕੁੜੀ ਨਾਲ ਪਿਆਰ - ਵਿਆਹ ਤੱਕ ਪੋਹੁੰਚੀ ਗੱਲ

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਕੁੜੀ ਨੂੰ ਕੁੜੀ ਨਾਲ ਪਿਆਰ ਹੋ ਗਿਆ। ਪਿਆਰ ਇਸ ਹੱਦ ਤੱਕ ਹੋਇਆ ਕਿ ਗੱਲ ਵਿਆਹ ਤੱਕ ਪਹੁੰਚ ਗਈ ਪਰ ਜਿਵੇਂ ਹੀ ਸੰਦੀਪ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਵਿਚ ਪੁਲਸ ਨੇ ਇਸ ਵਿਆਹ ਨੂੰ ਰੁਕਵਾ ਦਿੱਤਾ। ਇਹੀ ਨਹੀਂ ਪੁਲਸ ਸੰਦੀਪ ਨੂੰ ਲੈ ਕੇ ਥਾਣੇ ਆ ਗਈ। ਸੰਦੀਪ ਦਾ ਕਹਿਣਾ ਹੈ ਕਿ ਉਹ ਅਮਨ ਨਾਲ ਨੌਕਰੀ ਕਰਦੀ ਸੀ ਅਤੇ ਇਸ ਦੌਰਾਨ ਉਸ ਨੂੰ ਅਮਨ ਨਾਲ ਪਿਆਰ ਹੋ ਗਿਆ ਅਤੇ ਹੁਣ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। 

ਸੰਦੀਪ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਪਿਛਲੇ 4 ਸਾਲਾਂ ਤੋਂ ਪਿਆਰ ਚੱਲ ਰਿਹਾ ਹੈ। ਉਹ ਦੋਵੇਂ ਇਕ-ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਨੂੰ ਇਹ ਮਨਜੂਰ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੋਵਾਂ ਨੂੰ ਆਪਣੇ-ਆਪਣੇ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਸੰਦੀਪ ਨੇ ਕਿਹਾ ਕਿ ਪਹਿਲਾਂ ਜਦੋਂ ਉਸ ਨੇ ਅਮਨ ਨੂੰ ਪਰਪੋਜ਼ ਕੀਤਾ ਸੀ ਤਾਂ ਉਸ ਨੇ ਪਰਿਵਾਰ ਦੇ ਡਰ ਤੋਂ ਨਾਂਹ ਕਰ ਦਿੱਤੀ ਸੀ ਪਰ ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਘਰੋਂ ਵੀ 4 ਵਾਰ ਦੌੜ ਚੁੱਕੇ ਹਨ। 

ਘਰੋਂ ਦੌੜਨ ਦੇ ਚੱਕਰ ਵਿਚ ਸੰਦੀਪ ਦੀ ਬਾਂਹ ਵੀ ਟੁੱਟ ਚੁੱਕੀ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਅਮਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਸੰਦੀਪ ਉਸ ਦੀ ਚੰਗੀ ਦੋਸਤ ਹੈ ਪਰ ਉਹ ਉਸ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ। ਉਥੇ ਹੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁੜੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.