• Friday, July 19

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 27-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 27-03-2019 )


1. ਭਾਰਤ ਨੇ ਅਸਮਾਨ ਵਿੱਚ ਕੀਤੀ ਸਰਜੀਕਲ ਸਟ੍ਰਾਇਕ - ਪਰਮਾਣੂ ਸ਼ਕਤੀ ਤੋਂ ਬਾਅਦ ਹੁਣ ਮਿਸਾਇਲ ਨਾਲ ਸੈਟੇਲਾਈਟ ਤੇ ਹਮਲਾ ਕਰਨ ਦੀ ਤਕਨੀਕ 


ਪਰਮਾਣੂ ਸ਼ਕਤੀ ਨਾਲ ਭਰਪੂਰ ਦੇਸ਼ ਬਣਨ ਤੋਂ ਬਾਅਦ ਭਾਰਤ ਨੇ ਹੁਣ ਇਕ ਨਵਾਂ ਪ੍ਰੀਖਣ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ , ਭਾਰਤ ਨੇ ਸਪੇਸ ਦੀ ਦੁਨੀਆ ਵਿੱਚ ਹੁਣ ਇੱਕ ਨਵੀਂ ਉਪਲੱਬਧੀ ਹਾਸਲ ਕੀਤੀ ਹੈ , ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਅੱਜ ਦੱਸਿਆ ਕਿ ਭਾਰਤ ਨੇ ਹੁਣ ਸਪੇਸ ਦੀ ਦੁਨੀਆਂ ਵਿੱਚ ਇੱਕ ਨਵੀਂ ਉਪਲਬਧੀ ਹਾਸਲ ਕਰ ਲਈ ਹੈ , ਭਾਰਤ ਨੇ ਤਿੰਨ ਮਿੰਟ ਦੇ ਵਿੱਚ ਸਪੇਸ ਦੇ ਲੋਅ ਅਰਥ ਔਰਬਿਟ ਵਿੱਚ ਸੈਟੇਲਾਈਟ ਨੂੰ ਮਾਰ ਹੇਠਾਂ ਸੁੱਟਿਆ ਹੈ , ਇਹ ਉਪਲੱਬਧੀ ਹਾਸਲ ਕਰਨ ਵਾਲਾ ਭਾਰਤ ਚੌਥਾ ਦੇਸ਼ ਬਣ ਚੁੱਕਾ ਹੈ ਜੋ ਕਿ ਇੱਕ ਵੱਡੀ ਕਾਮਯਾਬੀ ਹੈ | 


2. ਮੂਲਰ ਰਿਪੋਰਟ ਆਉਣ ਤੋਂ ਬਾਅਦ ਟਰੰਪ ਹੋਏ ਹਮਲਾਵਰ - ਕਿਹਾ ਰੂਸ ਨਾਲ ਸਬੰਧਾਂ ਦੇ ਦੋਸ਼ ਲਾਉਣ ਵਾਲਿਆਂ ਦੀ ਕੀਤੀ ਜਾਵੇ ਜਾਂਚ 


2016 ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦੀ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਹਮਲਾਵਰ ਹੋ ਗਏ ਹਨ , ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਦੋਸ਼ ਲਗਾਉਣ ਵਾਲਿਆਂ ਦੀ ਜਾਂਚ ਕਰਨ ਦੀ ਗੱਲ ਕਹੀ ਹੈ , ਉਨ੍ਹਾਂ ਕਿਹਾ ਕਿ ਰੂਸ ਦੇ ਨਾਲ ਸਬੰਧਾਂ ਦਾ ਦੋਸ਼ ਲਗਾਉਣ ਵਾਲੇ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ , ਟਰੰਪ ਨੇ ਆਪਣੇ ਵਿਰੋਧੀਆਂ ਨੂੰ ਵਿਸ਼ਵਾਸਘਾਤ ਕਰਨ ਵਾਲੇ ਵੀ ਦੱਸਿਆ ਹੈ , ਦੂਜੇ ਪਾਸੇ ਡੈਮੋਕ੍ਰੇਟਸ ਨੇ ਕਾਨੂੰਨ ਦੇ ਵਿੱਚ ਅੜਚਨ ਪਾਉਣ ਦੇ ਮੁੱਦੇ ਨੂੰ ਆਪਣਾ ਨਵਾਂ ਹਥਿਆਰ ਬਣਾ ਲਿਆ ਹੈ |


3. ਟੋਰਾਂਟੋ ਵਿੱਚ ਅਗਵਾ ਕੀਤਾ ਗਿਆ ਚੀਨੀ ਵਿਦਿਆਰਥੀ ਪੁਲਿਸ ਨੇ ਗ੍ਰੇਹਨਹੁਰਸਟ ਤੋਂ ਕੀਤਾ ਬਰਾਮਦ - ਜਖਮੀ ਹੋਣ ਕਰਕੇ ਹਸਪਤਾਲ ਵਿੱਚ ਕਰਵਾਇਆ ਭਰਤੀ 


ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਮਾਰਖਮ ਇਲਾਕੇ ਵਿੱਚੋਂ ਇੱਕ ਚੀਨੀ ਵਿਦਿਆਰਥੀ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਟੋਰਾਂਟੋ ਪੁਲਸ ਅਤੇ ਚੀਨੀ ਰਾਜਦੂਤ ਨੇ ਚੀਨੀ ਵਿਦਿਆਰਥੀ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਸੀ, ਹੁਣ ਯਾਰਕ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਚੀਨੀ ਵਿਦਿਆਰਥੀ ਨੂੰ ਪੁਲਿਸ ਨੇ ਗ੍ਰੇਹਨਹੁਰਸਟ ਇਲਾਕੇ ਵਿੱਚੋ ਬਰਾਮਦ ਕਰ ਲਿਆ ਹੈ ,ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਲੂ ਨੂੰ ਮਾਮੂਲੀ ਜ਼ਖ਼ਮੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ , ਅਗਵਾ ਹੋਣ ਵਾਲੇ ਚੀਨੀ ਵਿਦਿਆਰਥੀ ਦਾ ਨਾਮ ਵਾਨਜ਼ਹੇਨ ਲੂ ਹੈ |


4. ਕਾਂਗਰਸ ਨੇ ਜਾਰੀ ਕੀਤੀ ਲੋਕਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ - ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਨੂੰ ਵੀ ਮਿਲੀ ਜਗ੍ਹਾ


ਕਾਂਗਰਸ ਨੇ 2019 ਲੋਕ ਸਭਾ ਚੋਣਾਂ ਬਾਰੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ, ਇਸ ਸੂਚੀ ਵਿੱਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਕੀਤਾ ਗਿਆ ਹੈ ,ਇਸ ਤੋਂ ਪਹਿਲਾ ਇਕ ਲਿਸਟ ਵਿੱਚ ਸਿੱਧੂ ਦੇ ਨਾਮ ਤੇ ਸਸਪੈਂਸ ਬਣਿਆ ਹੋਇਆ ਸੀ , ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੇ ਮਾਮਲੇ ਵਿੱਚ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਨੇਤਾਵਾਂ ਨੂੰ ਹੋਰ ਤਵਜੋ ਦਿੱਤੀ ਹੈ , ਪੰਜਾਬ ਵਿੱਚੋ 2 ਜਦਕਿ ਹਰਿਆਣਾ ਵਿੱਚੋ ਹਰਿਆਨਾ ਦੇ ਪੰਜ ਪ੍ਰਮੁੱਖ ਸਿਤਾਰਿਆਂ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ |


5. ਗੋਲਨ ਹਾਈਟਸ ਉੱਤੇ ਇਜ਼ਰਾਈਲ ਦੇ ਕਬਜ਼ੇ ਨੂੰ ਅਮਰੀਕਾ ਨੇ ਦਿੱਤੀ ਮਾਨਤਾ - ਸੀਰੀਆ ਨੇ ਜਤਾਇਆ ਇਸ ਕਦਮ ਦਾ ਵਿਰੋਧ 


ਗੋਲਨ ਹਾਈਟਸ ਖੇਤਰ ਨੂੰ ਲੈ ਕੇ ਇਜ਼ਰਾਈਲ ਅਤੇ ਸੀਰੀਆ ਵਿੱਚ ਪਿਛਲੇ ਕਈ ਦਸ਼ਕਾਂ ਤੋਂ ਵਿਵਾਦ ਚੱਲ ਰਿਹਾ ਹੈ ਇਜ਼ਰਾਈਲ ਨੇ 1967 ਦੇ ਵਿੱਚ ਗੋਲਨ ਹਾਈਟਸ ਖੇਤਰ ਨੂੰ ਸੀਰੀਆ ਤੋਂ ਖੋਹ ਲਿਆ ਸੀ ਜਿਸ ਤੋਂ ਬਾਅਦ ਇਜ਼ਰਾਈਲ ਦਾ ਇਸ ਉੱਤੇ ਕਬਜ਼ਾ ਹੈ , ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੋਲਨ ਹਾਈਟਸ ਖੇਤਰ ਨੂੰ ਇਜ਼ਰਾਇਲ ਦੇ ਕਬਜ਼ੇ ਵਿੱਚ ਹੋਣ ਦੀ ਮਾਨਤਾ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਇਸ ਨਾਲ ਜੁੜੇ ਇੱਕ ਪ੍ਰਸਤਾਵ ਤੇ ਹਸਤਾਖਰ ਕੀਤੇ ਹਨ , ਜਿਸ ਤੋਂ ਬਾਅਦ ਇਜ਼ਰਾਇਲ ਦੀ ਇਸ ਕਬਜ਼ੇ ਤੇ ਸੀਰੀਆ ਨੇ ਰੋਸ ਜਤਾਇਆ ਹੈ  ਸੀਰੀਆ ਨੇ ਅਮਰੀਕਾ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.