Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 28-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 28-03-2019 )


1.. ਅਮਰੀਕਾ ਨੇ ਭਾਰਤ ਖਾਤਰ ਚੀਨ ਤੇ ਸਾਧਿਆ ਨਿਸ਼ਾਨਾ - ਚੀਨ ਮੁਸਲਿਮਾਂ ਤੇ ਹਮਲਾ ਕਰਦਾ ਹੈ ਅਤੇ ਅੱਤਵਾਦੀਆਂ ਨੂੰ ਬਚਾਉਂਦਾ ਹੈ 


ਅਮਰੀਕਾ ਨੇ ਮੁਸਲਿਮਾਂ ਪ੍ਰਤੀ ਦੋਹਰੀ ਨੀਤੀ ਅਪਣਾਉਣ ਵਾਲੇ ਚੀਨ ਤੇ ਹੁਣ ਨਿਸ਼ਾਨਾ ਸਾਧਿਆ ਹੈ , ਇਸ ਦੇ ਪਿੱਛੇ ਚੀਨ ਵੱਲੋਂ ਭਾਰਤ ਪ੍ਰਤੀ ਅਪਣਾਇਆ ਗਿਆ ਦੋਹਰਾ ਰਵੱਈਆ ਵੀ ਹੈ ਕਿਉਂਕਿ ਪਿਛਲੇ ਦਿਨੀਂ ਚੀਨ ਨੇ ਪੁਲਵਾਮਾ ਹਮਲੇ ਦੇ ਦੋਸ਼ੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਵਿੱਚ ਬਚਾ ਲਿਆ ਸੀ , ਅਮਰੀਕਾ ਨੇ ਸਖ਼ਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਚੀਨ ਆਪਣੇ ਦੇਸ਼ ਵਿੱਚ ਮੁਸਲਮਾਨਾਂ ਉੱਤੇ ਜ਼ੁਲਮ ਕਰਦਾ ਹੈ ਪਰ ਸੰਯੁਕਤ ਰਾਸ਼ਟਰ ਵਿੱਚ ਜਾ ਕੇ ਚੀਨ ਅੱਤਵਾਦੀਆਂ ਨੂੰ ਬਚਾਉਂਦਾ ਹੈ ਜੋ ਕਿ ਪੂਰੇ ਵਿਸ਼ਵ ਲਈ ਖਤਰਨਾਕ ਹੈ | 


2.. ਦੱਖਣੀ ਅਮਰੀਕੀ ਦੇਸ਼ ਗਵਾਟੇਮਾਲਾ ਵਿੱਚ ਵੱਡਾ ਸੜਕ ਹਾਦਸਾ - ਹੁਣ ਤਕ 32 ਲੋਕਾਂ ਦੀ ਹੋਈ ਮੌਤ , ਕਈ ਲੋਕ ਜ਼ਖਮੀ


ਦੱਖਣੀ ਅਮਰੀਕੀ ਦੇਸ਼ ਗੁਆਟੇਮਾਲਾ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਘਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ , ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੁਆਟੇਮਾਲਾ ਦੇ ਦੱਖਣੀ ਇਲਾਕੇ ਨਲੂਆ ਦੇ ਵਿੱਚ ਵਾਪਰਿਆ ਜਿੱਥੇ ਕੁਝ ਲੋਕ ਦੁਰਘਟਨਾ ਦਾ ਸ਼ਿਕਾਰ ਇੱਕ ਵਿਅਕਤੀ ਨੂੰ ਦੇਖਣ ਲਈ ਸੜਕ ਤੇ ਖੜ੍ਹੇ ਸਨ ਇਸ ਦੌਰਾਨ ਉੱਥੋਂ ਲੰਘ ਰਹੇ ਇਕ ਟਰੱਕ ਨੇ ਸੜਕ ਤੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ ਅਤੇ 32 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ , ਇਸ ਹਾਦਸੇ ਤੋਂ ਬਾਅਦ ਗੁਆਟੇਮਾਲਾ ਦੇ ਰਾਸ਼ਟਰਪਤੀ ਨੇ ਇਸ ਘਟਨਾ ਤੇ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ |


3.. ਲੋਕਸਭਾ ਚੋਣਾਂ ਦੇ ਸਮੇਂ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ - ਪ੍ਰਧਾਨਮੰਤਰੀ ਲਈ ਮੋਦੀ ਦੇ ਮੁਕਾਬਲੇ ਦਾ ਕੋਈ ਨੇਤਾ ਨਹੀਂ 


ਲੋਕ ਸਭਾ ਚੋਣਾਂ ਦੇ ਦਾ ਦੌਰ ਆਉਂਦੇ ਹੀ ਦੇਸ਼ ਭਰ ਵਿੱਚ ਬਿਆਨਬਾਜ਼ੀ ਤੇਜ਼ ਹੋ ਗਈ ਹੈ ਕੁਝ ਆਪਣੇ ਵਿਰੋਧੀਆਂ ਦੇ ਵਿਰੋਧ ਵਿੱਚ ਅਤੇ ਆਪਣੇ ਗੱਠਜੋੜ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ , ਹੁਣ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ , ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਕਿਹਾ ਕਿ ਪੂਰੇ ਦੇਸ਼ ਵਿੱਚ ਉਨ੍ਹਾਂ ਵਰਗਾ ਕੋਈ ਨੇਤਾ ਨਹੀਂ ਹੈ , ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਅਹੁਦੇ ਲਈ ਮੋਦੀ ਦੇ ਬਰਾਬਰ ਦਾ ਕੋਈ ਵੀ ਨੇਤਾ ਦੇਸ਼ ਵਿੱਚ ਮੌਜੂਦ ਨਹੀਂ ਹੈ , ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਬਿਆਨ ਆਪਣੀ ਇੱਕ ਜਨਸਭਾ ਦੌਰਾਨ ਦਿੱਤਾ ਹੈ |


4.. ਐਸਐਨਸੀ ਲਵਲੀਨ ਮਾਮਲੇ ਤੇ ਹੋਰ ਵਧਿਆ ਵਿਵਾਦ - ਸਾਬਕਾ ਮੰਤਰੀ ਜੋਡੀ ਵਿਲਸਨ-ਰਾਇਬੋਲਡ ਨੇ ਹੁਣ ਨਿਆਇਕ ਨਿਯੁਕਤੀ ਤੇ ਚੁੱਕੇ ਸਵਾਲ


ਕੈਨੇਡਾ ਦੀ ਸਿਆਸਤ ਵਿੱਚ ਪਿਛਲੇ ਕਈ ਦਿਨਾਂ ਤੋਂ ਐੱਸਐਨਸੀ ਲਵਲੀਨ ਮੁੱਦਾ ਚਰਚਾ ਵਿੱਚ ਹੈ ਹੁਣ ਉਸੇ ਕੇਸ ਵਿੱਚ ਫਸੀ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਬੋਲਡ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਲਈ  ਜੁਡੀਸ਼ੀਅਲ ਅਪਾਇੰਟਮੈਂਟ ਦੀ ਪ੍ਰਕਿਰਿਆ ਬਾਰੇ ਗੁਪਤ ਜਾਣਕਾਰੀ ਦੇ ਲੀਕ ਹੋਣ ਉੱਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ  ਜੁਡੀਸ਼ਲ ਅਪਾਇੰਟਮੈਂਟ ਦੀ ਪ੍ਰਕਿਰਿਆ ਬਹੁਤ ਹੀ ਗੁਪਤ ਜਾਣਕਾਰੀ ਹੁੰਦੀ ਹੈ ਜਿਸ ਬਾਰੇ ਜ਼ਿਆਦਾ ਲੋਕਾਂ ਦੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ , ਇਸ ਦਾ ਲੀਕ ਹੋਣਾ ਪ੍ਰਸ਼ਾਸਨ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕ ਰਿਹਾ ਹੈ ਜਿਸ ਤੋਂ ਬਾਅਦ ਇਸ ਮਾਮਲੇ ਤੇ ਲਗਾਤਾਰ ਚਰਚਾ ਛਿੜੀ ਹੋਈ ਹੈ |


5.. ਬ੍ਰਿਟੇਨ ਦੀ ਪ੍ਰਧਾਨਮੰਤਰੀ ਥੇਰੇਸਾ ਮੇ ਨੇ ਦੇਸ਼ ਨੂੰ ਕੀਤੀ ਆਖਰੀ ਅਪੀਲ - ਜੇ ਬ੍ਰੇਕਜਿਟ ਪਾਸ ਹੋ ਜਾਵੇ ਤਾਂ ਦੇ ਦੇਣਗੇ ਅਹੁਦੇ ਤੋਂ ਅਸਤੀਫਾ 


ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਤੋਂ ਅਲੱਗ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਹਨ , ਬ੍ਰਿਟੇਨ ਦੀ ਸਰਕਾਰ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਦੀਆਂ ਪਹਿਲਾਂ ਦੋ ਕੋਸ਼ਿਸ਼ਾਂ ਕਰ ਚੁੱਕੇ ਹਨ , ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਹੁਣ ਪੂਰੇ ਦੇਸ਼ ਨੂੰ ਇੱਕ ਨਵੀਂ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਕਿਹਾ ਕਿ ਜੇ ਬ੍ਰੈਕਜ਼ਿਟ ਦਾ ਸਮਝੌਤਾ ਪਾਸ ਹੋ ਜਾਂਦਾ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ , ਇਸ ਤੋਂ ਪਹਿਲਾਂ ਬ੍ਰੈਕਜ਼ਿਟ ਦੇ ਸਮਝੌਤੇ ਨੂੰ ਬ੍ਰਿਟਿਸ਼ ਸੰਸਦ ਦੋ ਵਾਰ ਖ਼ਾਰਜ ਕਰ ਚੁੱਕੀ ਹੈ , ਹੁਣ ਕੰਜ਼ਰਵੇਟਿਵ ਪਾਰਟੀ ਦੇ ਬਾਗੀਆਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਥੈਰੇਸਾ ਮੇ ਦੀ ਇਹ ਆਖਰੀ ਕੋਸ਼ਿਸ਼ ਹੋਵੇਗੀ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.