• Thursday, July 18

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 29-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 29-03-2019 )


1.. ਅਮਰੀਕਾ ਬ੍ਰਿਟੇਨ ਅਤੇ ਫਰਾਂਸ ਫਿਰ ਲੈ ਕੇ ਆਇਆ ਅੱਤਵਾਦੀ ਮਸੂਦ ਅਜ਼ਹਰ ਦੇ ਖਿਲਾਫ ਪ੍ਰਸਤਾਵ - ਚੀਨ ਨੇ ਕੀਤਾ ਅਮਰੀਕਾ ਦਾ ਵਿਰੋਧ 

ਪੁਲਵਾਮਾ ਹਮਲੇ ਦੇ ਦੋਸ਼ੀ ਅੱਤਵਾਦੀ ਮਸੂਦ ਅਜ਼ਹਰ ਦੇ ਖਿਲਾਫ ਪਿਛਲੇ ਦਿਨੀ ਸਯੁੰਕਤ ਰਾਸ਼ਟਰ ਵਿੱਚ ਅਮਰੀਕਾ ਬ੍ਰਿਟੇਨ ਅਤੇ ਫਰਾਂਸ ਨੇ ਪ੍ਰਸਤਾਵ ਲਿਆਂਦਾ ਸੀ ਜਿਸਨੂੰ ਚੀਨ ਨੇ ਵੀਟੋ ਲਾ ਕੇ ਰੋਕ ਦਿੱਤਾ ਸੀ ਹੁਣ ਇਕ ਵਾਰ ਫਿਰ ਅਮਰੀਕਾ ਬ੍ਰਿਟੇਨ ਅਤੇ ਫਰਾਂਸ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਘੇਰਨ ਦੀ ਤਿਆਰੀ ਕੀਤੀ ਹੈ , ਇਹ ਪੇਸ਼ਕਸ਼ ਯੂਐਨਐਸਸੀ ਦੇ ਸਾਰੇ 15 ਮੈਂਬਰਾਂ ਨੂੰ ਦਿੱਤੀ ਗਈ ਹੈ ਅਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਜਿਸ ਤੋਂ ਬਾਅਦ ਮਸੂਦ ਅਜ਼ਹਰ ਤੇ ਬੈਨ ਲੱਗ ਸਕਦਾ ਹੈ , ਚੀਨ ਨੇ ਅਮਰੀਕਾ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ |


2.. ਜਲਵਾਯੂ ਬਦਲਾਅ ਉੱਤੇ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਜਤਾਈ ਵੱਡੀ ਚਿੰਤਾ - ਸਾਰੇ ਦੇਸ਼ਾਂ ਤੋਂ ਸਹਿਯੋਗ ਦੀ ਕੀਤੀ ਮੰਗ

ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀ ਗੱਤੇਰਸ ਨੇ ਜਲਵਾਯੂ ਬਦਲਾਅ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ , ਉਨ੍ਹਾਂ ਨੇ ਕਿਹਾ ਕਿ ਗ੍ਰੀਨ ਹਾਊਸ ਗੈਸ ਦਾ ਪੱਧਰ ਲਗਾਤਾਰ ਵੱਧ ਰਿਹਾ ਹੀ ਅਤੇ ਪੂਰੀ ਦੁਨੀਆ ਵਿੱਚ ਇਸਦਾ ਅਸਰ ਫੈਲ ਰਿਹਾ ਹੈ , ਜਿਸ ਕਾਰਨ ਲੱਖਾਂ ਲੋਕਾਂ ਨੂੰ ਪ੍ਰਭਾਵਤ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਸੰਸਾਰ ਭਰ ਦੇ ਨਵਤਾਵਾਂ ਨੂੰ ਇਸ ਬਾਰੇ ਕਦਮ ਚੁੱਕਣ ਲਈ ਕਿਹਾ ਹੈ , ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ ਐੱਮ ਓ) ਦੁਆਰਾ  'ਦ ਸਟੇਟ ਆਫ ਗਲੋਬਲ ਕਲਾਈਮੇਟ' ਰਿਪੋਰਟ ਵਿੱਚ ਸੰਸਾਰ ਭਰ ਵਿੱਚ ਜਲਵਾਯੂ ਬਦਲਾਵ ਨਾਲ ਪੈ ਰਹੇ ਸਮਾਜਕ ਅਤੇ ਆਰਥਿਕ ਪ੍ਰਭਾਵ ਦੀ ਗੰਭੀਰ ਤਸਵੀਰ ਨੂੰ ਪੇਸ਼ ਕੀਤਾ ਗਿਆ ਹੈ |


3.. ਪੰਜਾਬ ਵਿੱਚ ਕਾਂਗਰਸ ਨੇ ਅਕਾਲੀ ਦਲ ਨੂੰ ਘੇਰਨ ਲਈ ਲੋਕਸਭਾ ਚੋਣਾਂ ਦੀ ਕੀਤੀ ਤਿਆਰੀ - ਸਕਰੀਨਿੰਗ ਕੇਮਟੀ ਵਿੱਚ ਵੱਡੇ ਫੈਸਲੇ 

ਲੋਕਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਅਕਾਲੀ ਦਲ ਅਤੇ ਬੀਜੇਪੀ ਨੂੰ ਪੰਜਾਬ ਵਿੱਚ ਘੇਰਨ ਲਈ ਜ਼ੋਰ ਸ਼ੋਰਾਂ ਨਾਲ ਤਿਆਰੀ ਕਰ ਰਹੀ ਹੈ , ਕਾਂਗਰਸ ਬਠਿੰਡਾ, ਫਿਰੋਜਪੁਰ ਅਤੇ ਹੁਸ਼ਿਆਰਪੁਰ ਸੀਟ ਨੂੰ ਕਾਫੀ ਸਚੇਤ ਨਜ਼ਰ ਆ ਰਹੀ ਹੈ ਦਿੱਲੀ ਵਿੱਚ ਕਾਂਗਰਸ ਦੀ ਸਕਰੀਨਿੰਗ ਕਮੇਟੀ ਮੀਟਿੰਗ ਹੋਈ , ਜਿਸ ਵਿਚ ਇਨਾ ਸੀਟਾਂ ਬਾਰੇ ਵਿਚਾਰ ਕੀਤਾ ਗਿਆ ਹੈ ,  ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਵਲੋਂ ਕਿਸੇ ਖਾਸ ਹਲਕੇ ਤੋਂ ਚੋਣ ਲੜਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੀ ਇਨ੍ਹਾਂ ਸੀਟਾਂ ਉੱਤੇ ਕਾਂਗਰਸ ਵਲੋਂ ਕੋਈ ਵੀ ਫੈਸਲਾ ਲਿਆ ਜਾਵੇਗਾ , ਕਾਂਗਰਸ ਇਸ ਵਾਰ ਉਮੀਦਵਾਰ ਚੁਨਣ ਵਿੱਚ ਪੌਣ ਪਰਖ ਕਰ ਰਹੀ ਹੈ |


4.. ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀ ਉੱਚੀ ਇਮਾਰਤ ਵਿੱਚ ਲੱਗੀ ਅੱਗ - ਇਮਾਰਤ ਤੋਂ ਛਾਲ ਮਾਰਨ ਵਾਲਿਆਂ ਸਮੇਤ 25 ਲੋਕਾਂ ਦੀ ਮੌਤ 

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਲਾਕੇ ਦੀ 22 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਮੌਕੇ ਤੇ ਹੀ ਕਈ ਵਿਅਕਤੀਆਂ ਦੀ ਮੌਤ ਹੋ ਗਈ , ਹਾਦਸੇ ਵਿਚ ਸ਼੍ਰੀਲੰਕਾ ਦੇ  ਇਕ ਨਾਗਰਿਕ ਸਮੇਤ 25 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 75 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ, ਅੱਗ ਇੰਨੀ ਗੰਭੀਰ ਹੈ ਕਿ ਇਸਨੂੰ ਕਾਬੂ ਕਰਨ ਲਈ  21 ਦਮਕਲ ਗੱਡੀਆਂ ਨਾਲ ਬੰਗਲਾਦੇਸ਼ ਆਰਮੀ ਅਤੇ ਏਅਰਫੋਰਸ ਦੇ ਪੰਜ ਹੈਲੀਕਪਟਰ ਅਤੇ ਨੌ ਸੈਨਾ ਦੇ ਕਮਾਡੌ ਨੂੰ ਲਾਉਣਾ ਪਿਆ , ਕਈ ਵਿਅਕਤੀ ਇਮਾਰਤ ਵਿਚੋਂ ਛਾਲ ਮਾਰਨ ਕਾਰਣ ਹਲਾਕ ਹੋ ਗਏ |


5.. ਕੈਨੇਡਾ ਦੇ ਨਿਆਗਰਾ ਵਿੱਚ ਪੁਲਿਸ ਅਫ਼ਸਰ ਗਿਰਫ਼ਤਾਰ - ਆਪਣੇ ਸਾਥੀ ਅਫ਼ਸਰ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ 

ਕੈਨੇਡਾ ਦੇ ਨਿਆਗਰਾ ਖੇਤਰ ਦੇ ਪੁਲਿਸ ਅਫਸਰ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ , ਓਨਟਾਰੀਓ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਸੀਆਈਯੂ) ਨੇ ਪਿੰਡ ਪਿਲਹੈਮ, ਓਨਟਾਰੀਓ ਵਿੱਚ ਇੱਕ ਹੈਰਾਨਕੁਨ ਅਤੇ ਹਾਈ-ਪ੍ਰੋਫਾਈਲ ਗੋਲੀਬਾਰੀ ਦੇ ਚਾਰ ਮਹੀਨਿਆਂ ਬਾਅਦ ਇਸ ਅਫ਼ਸਰ ਨੂੰ ਚਾਰਜ ਕੀਤਾ ਹੈ , ਅਫ਼ਸਰ ਉੱਤੇ ਦੋਸ਼ ਲਾਏ ਗਏ ਹਨ ਕਿ ਉਸਨੇ ਇਕ ਹੋਰ ਅਫਸਰ ਨੂੰ ਨਵੰਬਰ ਮਹੀਨੇ ਦੌਰਾਨ ਪੇਂਡੂ ਰਾਸਤੇ' ਤੇ ਗੋਲੀ ਮਾਰ ਦਿੱਤੀ ਸੀ , ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.