• Friday, July 19

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 30-03-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 30-03-2019 )


1.. ਐਸਐਨਸੀ ਲਵਲੀਨ ਮਾਮਲੇ ਵਿੱਚ ਸਾਬਕਾ ਮੰਤਰੀ ਜੋਡੀ ਵਿਲਸਨ ਨੇ ਪ੍ਰਧਾਨਮੰਤਰੀ ਤੇ ਸਾਧਿਆ ਨਿਸ਼ਾਨਾ - ਜਸਟਿਸ ਕਮੇਟੀ ਨੂੰ ਸੌਂਪੇ ਸਬੂਤ 

ਐਸਐਨਸੀ ਲਵਲੀਨ ਮਾਮਲੇ ਵਿੱਚ ਹੁਣ ਸਾਬਕਾ ਜਸਟਿਸ ਮੰਤਰੀ ਜੋਡੀ ਵਿਲਸਨ ਨੇ ਹੁਣ ਪ੍ਰਧਾਨਮੰਤਰੀ ਜਸਟਿਨ ਟਰੂਡੋ ਤੇ ਸਿੱਧਾ ਨਿਸ਼ਾਨਾ ਸਾਧਿਆ ਹੈ , ਕੈਨੇਡਾ ਦੀ ਸਾਬਕਾ ਜਸਟਿਸ ਮੰਤਰੀ ਨੇ ਪ੍ਰਧਾਨਮੰਤਰੀ ਦਫਤਰ ਤੇ ਫਿਰ ਇਲਜ਼ਾਮ ਲਗਾਉਂਦੇ ਹੋਏ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਨ ਦੀ ਗੱਲ ਚੁੱਕੀ ਹੈ , ਸਾਬਕਾ ਮੰਤਰੀ ਜੋਡੀ ਵਿਲਸਨ-ਰੇਆਬੋਲਡ, ਜੋ ਕਿ ਸਾਬਕਾ ਅਟਾਰਨੀ ਜਨਰਲ ਸਨ ਉਨ੍ਹਾਂ ਨੇ ਇੱਕ ਰਿਕਾਰਡਿੰਗ ਸੰਸਦ ਦੀ ਜਸਟਿਸ ਕਮੇਟੀ ਨੂੰ ਸੌਂਪ ਦਿੱਤੀ ਹੈ , ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੈਡਿਊ ਅਤੇ ਉਨ੍ਹਾਂ ਦੇ ਪ੍ਰਮੁੱਖ ਸਾਥੀਆਂ ਨੇ ਉਨ੍ਹਾਂ ਤੇ ਗਲਤ ਤਰੀਕੇ ਨਾਲ ਦਬਾਅ ਪਾਇਆ ਸੀ |


2.. ਬ੍ਰਿਟੇਨ ਵਿੱਚ ਗਿਰਫ਼ਤਾਰ ਕੀਤੇ ਗਏ ਭਗੌੜੇ ਨੀਰਵ ਮੋਦੀ ਦੀ ਜਮਾਨਤ ਰੱਦ - ਗਵਾਹ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਾ ਦੋਸ਼ 

ਲੰਡਨ ਦੇ ਵੈਸਟਮਿੰਸਟਰ ਮਜਿਸਟਰੇਟ ਕੋਰਟ ਨੇ 13700 ਕਰੋੜ ਰੁਪਏ ਦੇ ਪੀਐਨਬੀ ਘੋਟਾਲੇ ਦੇ ਦੋਸ਼ੀ ਭਗੌੜੇ ਨੀਰਵ ਮੋਦੀ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ , ਇਸ ਮਾਮਲੇ ਵਿੱਚ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ , ਨੀਰਵ ਨੂੰ ਅਗਲੀ ਵਾਰ ਵੀਡੀਓ ਕਨਫਰੰਸ ਦੁਆਰਾ ਪੇਸ਼ ਕੀਤਾ ਜਾਵੇਗਾ , ਇਸ ਤੋਂ ਪਹਿਲਾਂ 20 ਮਾਰਚ ਨੂੰ ਵੀ ਅਦਾਲਤ ਨੇ ਨੀਰਵ ਮੋਦੀ ਨੂੰ ਬੇਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ , ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਭਾਰਤ ਨੇ ਨੀਰਵ ਦੇ ਖਿਲਾਫ ਅਤੇ ਸਬੂਤ ਪੇਸ਼ ਕੀਤੇ ਹਨ , ਵਕੀਲ ਟੋਬੀ ਕਾਡਮੈਨ ਨੇ ਕਿਹਾ, ਨੀਰਵ ਨੇ ਇੱਕ ਗਵਾਹ ਨੂੰ ਫ਼ੋਨ ਕਰਕੇ ਮਾਰਨ ਦੀ ਧਮਕੀ ਦਿੱਤੀ ਹੈ |


3.. ਟਰੰਪ ਨੇ ਅਗਲੇ ਹਫਤੇ ਅਮਰੀਕਾ-ਮੈਕਸੀਕੋ ਦੀ ਸਰਹੱਦ ਨੂੰ ਬੰਦ ਕਰਨ ਦੀ ਦਿੱਤੀ ਧਮਕੀ - ਅਵੇਧ ਪ੍ਰਵਾਸੀਆਂ ਤੋਂ ਪ੍ਰੇਸ਼ਾਨ ਅਮਰੀਕਾ 

ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਧਮਕੀ ਦਿੱਤੀ ਕਿ ਅਗਲੇ ਹਫਤੇ ਮੈਕਸੀਕੋ ਦੇ ਨਾਲ ਯੂਐਸ ਦੀ ਸਰਹੱਦ ਨੂੰ ਬੰਦ ਕਰਨ ਦੀ ਸੰਭਾਵਨਾ ਹੈ, ਉਨ੍ਹਾਂ ਇਹ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਲੱਖਾਂ ਅਵੇਧ ਪ੍ਰਵਾਸੀ ਅਮਰੀਕਾ ਤੱਕ ਪਹੁੰਚਣ ਤੋਂ ਰੋਕੇ ਨਹੀਂ ਜਾਂਦੇ ਤਾਂ ਇਹ ਕਦਮ ਚੁੱਕਿਆ ਜਾਵੇਗਾ , ਉਨ੍ਹਾਂ ਕਿਹਾ ਕਿ ਇਹ ਲੋਕ ਸੰਭਾਵੀ ਤੌਰ 'ਤੇ ਕਾਨੂੰਨੀ ਸਰਹੱਦਾਂ ਦੀ ਉਲੰਘਣਾ ਅਤੇ ਅਰਬਾਂ ਡਾਲਰ ਵਪਾਰ' ਚ ਰੁਕਾਵਟ ਪਾਉਂਦੇ ਹਨ , ਟਰੰਪ ਨੇ ਫਲੋਰਿਡਾ ਦੇ ਮਾਰ-ਏ-ਲਾਗੋ ਰਿਜੋਰਟ 'ਤੇ ਪੱਤਰਕਾਰਾਂ ਨੂੰ ਕਿਹਾ ਕਿ "ਬਹੁਤ ਵਧੀਆ ਸੰਭਾਵਨਾ ਹੈ ਕਿ ਮੈਂ ਅਗਲੇ ਹਫਤੇ ਤੋਂ ਸਰਹੱਦ ਨੂੰ ਬੰਦ ਕਰ ਦਿਆਂਗਾ, ਅਤੇ ਇਹ ਦੇਸ਼ ਲਈ ਚੰਗਾ ਹੋਵੇਗਾ |


4.. ਪਾਕਿਸਤਾਨ ਗੁਰੂਦੁਆਰਾ ਕਮੇਟੀ ਵਿੱਚ ਵੱਖਵਾਦੀ ਆਗੂ ਗੋਪਾਲ ਚਾਵਲਾ ਸ਼ਾਮਲ - ਦਿੱਲੀ ਗੁਰੂਦੁਆਰਾ ਸਿੱਖ ਕਮੇਟੀ ਨੇ ਜਤਾਇਆ ਇਤਰਾਜ਼

ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਗੱਲਬਾਤ ਇਕ ਵਾਰ ਫਿਰ ਟੱਲ ਗਈ ਹੈ , ਪਾਕਿਸਤਾਨ ਵਲੋਂ ਵੱਖਵਾਦੀ ਨੇਤਾ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਪਾਕਿਸਤਾਨ ਗੁਰੂਦੁਆਰਾ ਕਮੇਟੀ ਵਿੱਚ ਸ਼ਾਮਲ ਕੀਤਾ ਹੈ , ਭਾਰਤ ਨੇ ਇਸ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ , ਇਸਦੇ ਨਾਲ ਹੀ ਦਿੱਲੀ ਸਿਖੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਪੀ.ਸੀ.) ਨੇ ਕਿਹਾ ਕਿ ਪਾਕਿਸਤਾਨ ਸਿਖੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਅਲਗਾਵਵਾਦੀ ਆਗੂ ਗੋਪਾਲ ਸਿੰਘ ਚਾਵਲਾ ਨੂੰ ਸ਼ਾਮਲ ਕਰਨ ਦੀ ਨਿੰਦਾ ਕੀਤੀ ਹੈ , ਉਨ੍ਹਾਂ ਕਿਹਾ ਕਿ ਚਾਵਲਾ ਨੂੰ ਪਾਬੰਦੀਸ਼ੁਦਾ ਅੱਤਵਾਦੀ ਹਾਫਿਜ ਸਈਦ ਦਾ ਹਮਾਇਤੀ ਦੱਸਿਆ ਜਾਂਦਾ ਹੈ ਇਸ ਲਈ ਚਾਵਲਾ ਨੂੰ ਕੇਮਟੀ ਵਿੱਚੋ ਬਾਹਰ ਕੱਢਣਾ ਚਾਹੀਦਾ ਹੈ |


5.. ਵੇਨੇਜ਼ੁਏਲਾ ਵਿੱਚ ਰੂਸ ਅਤੇ ਅਮਰੀਕਾ ਫਿਰ ਆਹਮਣੇ ਸਾਹਮਣੇ - ਹੋ ਸਕਦੇ ਨੇ ਸ਼ੀਤ ਯੁੱਧ ਤੋਂ ਵੀ ਬੁਰੇ ਹਾਲਾਤ 

ਵੈਨੇਜ਼ੁਏਲਾ ਦੇ ਬਾਰੇ ਹੁਣ ਰੂਸ ਅਤੇ ਅਮਰੀਕਾ ਦੇ ਵਿਚਕਾਰ ਤਣਾਅ ਵਧਿਆ ਹੈ , ਦੋਵਾਂ ਦੇਸ਼ ਵਿੱਚ ਤਕਰਾਰ ਉਦੋਂ ਹੋਰ ਵੱਧ ਗਈ ਜਦੋਂ ਪਿਛਲੇ ਹਫਤੇ ਵੇਨੇਜ਼ੂਏਲਾ ਦੀ ਰਾਜਧਾਨੀ ਕਰਾਕਾਸ ਨੇੜੇ ਸੀਮਨ ਬਾਇਵੇਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਰੂਸੀ ਹਵਾਈ ਜਹਾਜ਼ ਅਤੇ ਸੈਨਾ ਪਹੁੰਚੀ , ਇਸ ਉੱਤੇ ਅਮਰੀਕਾ ਨੇ ਸਖ਼ਤ ਰੁੱਖ ਅਪਣਾਇਆ ਹੈ , ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਨਸ ਨੇ ਰੂਸ ਦੇ ਜਹਾਜ਼ਾਂ ਦਾ ਵੇਨੇਜ਼ੂਏਲਾ ਵਿੱਚ ਆਉਣਾ ਉਕਾਸਾਵੇ ਦੀ ਘਟਨਾ ਮੰਨੀ ਜਾ ਰਹੀ ਹੈ , ਇਸਦੇ ਜਵਾਬ ਵਿੱਚ ਰੂਸ ਦੇ ਵੈਨੇਜ਼ੂਏਲਾ ਦੇ ਨਾਲ ਦੋ-ਪੱਖੀ ਸੰਬੰਧ ਜਗ ਜ਼ਾਹਰ ਕੀਤੇ ਹਨ ,  ਰੂਸ ਦੀ ਸੰਯੁਕਤ ਰਾਸ਼ਟਰ ਵਿਚ ਨਿਯੁਕਤ ਉਪ ਅੰਬੈਸਡਰ ਦਿਤੀਰੀ ਪਾਲਨੀਆੈਸਕੀ ਨੇ ਕਿਹਾ ਕਿ ਅਮਰੀਕਾ ਨੂੰ ਦੂਜਾ ਦੇਸ਼ਾਂ ਦੀ ਕਿਸਮਤ ਦਾ ਫੈਸਲਾ ਕਰਨ ਦਾ ਕੋਈ ਹੱਕ ਨਹੀਂ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.