Breaking News :

ਅਰਥ ਆਵਰ ਦੌਰਾਨ ਦੁਨੀਆਂ ਦੀਆਂ ਕਈ ਵੱਡੀਆਂ ਇਮਾਰਤਾਂ ਦੀ ਬੱਤੀ ਰਹੀ ਗੁੱਲ

ਨਿਊਯਾਰਕ (ਵਿਕਰਮ ਸਹਿਜਪਾਲ) : ਜਲਵਾਯੂ ਪਰਿਵਰਤਨ ਵੱਲ ਦੁਨੀਆਂ ਦਾ ਧਿਆਨ ਖਿੱਚਣ ਦੇ ਉਦੇਸ਼ ਨਾਲ ਦੁਨੀਆਂ ਦੇ ਕਈ ਵੱਡੇ ਸ਼ਹਿਰਾਂ ਵਿੱਚ ਸਥਾਨਕ ਸਮੇਂ ਮੁਤਾਬਕ ਰਾਤ 8.30 ਵਜੇ ਬਿਜਲੀ ਬੰਦ ਕਰ ਕੇ 'ਅਰਥ ਆਵਰ' ਮਨਾਇਆ ਗਿਆ।ਅਰਥ ਆਵਰ ਦੇ ਪ੍ਰਚਾਰ ਵਿਸ਼ਵ ਵਾਇਲਡਲਾਇਫ਼ ਫ਼ੰਡ (ਵਿਸ਼ਵ ਵਪਾਰਕ ਫ਼ੰਡ) ਕਰਦਾ ਹੈ। ਅਰਥ ਆਵਰ ਦਾ ਮੁੱਖ ਮਕਸਦ ਸਰੋਤਾਂ ਦੀ ਵਰਤੋਂ ਵਿੱਚ ਕਿਫ਼ਾਇਤ ਵਰਤਣਾ ਸੀ, ਖ਼ਾਸ ਤੌਰ 'ਤੇ ਜੋ ਕਾਰਬਨ ਗੈਸ ਦਾ ਉਤਸਰਜਨ ਕਰਦੇ ਹਨ ਅਤੇ ਜਿੰਨ੍ਹਾਂ ਕਾਰਨ ਗਲੋਬਲ ਵਾਰਮਿੰਗ ਦੀ ਸਮੱਸਿਆ ਵੱਧਦੀ ਹੈ।

ਜ਼ਿਕਰਯੋਗ ਹੈ ਕਿ ਅਰਥ ਆਵਰ ਦੀ ਸ਼ੁਰੂਆਤ ਸਿਡਨੀ ਵਿੱਚ 2007 ਵਿੱਚ ਹੋਈ ਸੀ। ਅਰਥ ਆਵਰ ਦੁਨੀਆਂ ਦੇ ਲਗਭਗ 180 ਦੇਸ਼ਾਂ ਵਿੱਚ ਮਨਾਇਆ ਗਿਆ। ਅਮਰੀਕਾ ਵਿੱਚ ਇਸ ਦੌਰਾਨ ਐਂਮਪਾਇਰ ਸਟੇਟ ਬਿਲਡਿੰਗ ਦੀ ਰੋਸ਼ਨੀ ਨੂੰ ਘੱਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹਾਂਗਕਾਂਗ ਵਿੱਚ ਵੀ ਕਈ ਇਮਾਰਤਾਂ ਦੀ ਰੋਸ਼ਨੀ ਨੂੰ ਬੰਦ ਕਰ ਦਿੱਤਾ ਜਾਂ ਘੱਟ ਕਰ ਦਿੱਤਾ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.