• Sunday, July 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 01-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 01-04-2019 ) 


1.. ਕੈਨੇਡਾ ਵਿੱਚ ਅੱਜ ਤੋਂ ਲੱਗਾ ਨਵਾਂ ਕਾਰਬਨ ਟੈਕਸ - ਓਨਟਾਰੀਓ, ਸਸਕੈਚਵਨ, ਮੈਨੀਟੋਬਾ ਅਤੇ ਨਿਊ ਬਰੰਜ਼ਵਿੱਕ ਵਿੱਚ ਹੋਵੇਗਾ ਲਾਗੂ


ਕੈਨੇਡਾ ਵਿੱਚ ਅੱਜ ਤੋਂ ਨਵਾਂ ਕਾਰਬਨ ਟੈਕਸ ਲਾਗੂ ਹੋ ਗਿਆ ਹੈ ਜਿਸ ਤੋਂ ਬਾਅਦ ਸੋਮਵਾਰ ਤੋਂ ਮੈਨੀਟੋਬਾ ਓਨਟਾਰੀਓ ਸਸਕੈਚਵਾਨ ਅਤੇ ਨਿਊ ਫਰਾਂਸਿਕ ਦੇ ਲੋਕਾਂ ਨੂੰ ਗੈਸੋਲੀਨ ਅਤੇ ਹੀਟਿੰਗ ਇੰਟਰ ਲਈ ਜ਼ਿਆਦਾ ਭੁਗਤਾਨ ਕਰਨੇ ਪੈਣਗੇ , ਇਹ ਟੈਕਸ ਫੈਡਰਲ ਸਰਕਾਰ ਵੱਲੋਂ ਉਦੋਂ ਲਗਾਏ ਗਏ ਹਨ ਜਦੋਂ ਇਨ੍ਹਾਂ ਚਾਰਾਂ ਸੂਬਿਆਂ ਨੇ ਫੈਡਰਲ ਸਰਕਾਰ ਵੱਲੋਂ ਲਾਗੂ ਕੀਤੇ ਕਾਰਬਨ ਟੈਕਸ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ , ਕਾਰਬਨ ਟੈਕਸ ਨੂੰ ਹਰ ਸਾਲ ਦਸ ਡਾਲਰ ਪ੍ਰਤੀ ਟਨ ਵਧਾਉਣ ਦੀ ਘੋਸ਼ਣਾ ਕੀਤੀ ਗਈ ਹੈ ਜੋ ਅਪਰੈਲ 2022 ਤੱਕ 50 ਡਾਲਰ ਤੱਕ ਪਹੁੰਚ ਜਾਵੇਗਾ |


2 .. ਅਮਰੀਕਾ ਵਿੱਚ ਮਸ਼ਹੂਰ ਰੈਪਰ ਨਿਪਸੇ ਹਸਲ ਦਾ ਸ਼ਰੇਆਮ ਕਤਲ - ਗ੍ਰੈਮੀ ਅਵਾਰਡ ਲਈ ਦਿਨ ਨਾਮੀਨੇਟੇਡ


ਅਮਰੀਕਾ ਦੀ ਲਾਸ ਏਂਜਲਸ ਵਿੱਚ ਮਸ਼ਹੂਰ ਰੈਪਰ ਨਿਪਸੇ ਹਸਲ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ , ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਗ੍ਰੈਮੀ ਅਵਾਰਡ ਲਈ ਨਾਮਜ਼ਦ ਅਤੇ ਵਿਆਪਕ ਤੌਰ ਤੇ ਸਨਮਾਨਿਤ ਵੈਸਟ ਕੋਸਟ ਰੈਪਰ ਨਿਕਲੇ ਹਾਸਲ ਨੂੰ ਉਨ੍ਹਾਂ ਦੀ ਲਾਸ ਏਂਜਲਸ ਸਥਿਤ ਦੁਕਾਨ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ ,ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਵਿਅਕਤੀਆਂ ਵੱਲੋਂ ਇਸ ਰੈਪਰ ਨੂੰ ਉਨ੍ਹਾਂ ਦੇ ਸਟੋਰ ਦੇ ਬਾਹਰ ਕਤਲ ਕੀਤਾ ਗਿਆ , ਗੋਲੀ ਲੱਗਣ ਦੇ ਦੌਰਾਨ ਉਹ ਜ਼ਖਮੀ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨਿਆ ਗਿਆ ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |


3.. ਖਰੜ ਵਿੱਚ ਡਰੱਗ ਇੰਸਪੈਕਟਰ ਦੇ ਕਤਲ ਤੋਂ ਬਾਅਦ ਉਲਝੀ ਕਤਲ ਦੀ ਗੁੱਥੀ - ਡਰੱਗ ਮਾਫੀਆ ਤੇ ਹੈ ਡਰੱਗ ਇੰਸਪੈਕਟਰ ਦੇ ਕਤਲ ਦਾ ਦੋਸ਼ 


ਖਰੜ ਸਥਿਤ ਡਰੱਗ ਫੂਡ ਐਂਡ ਕੈਮੀਕਲ ਟੈਸਟਿੰਗ ਲੈਬਾਰਟਰੀ ਵਿੱਚ ਦਿਨ ਦਿਹਾੜੇ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਹੁਣ ਹੋਰ ਵੀ ਜ਼ਿਆਦਾ ਉਲਝ ਚੁੱਕਾ ਹੈ , ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਬਲਵਿੰਦਰ ਸਿੰਘ ਨੇ ਵੀ ਮੌਕੇ ਤੇ ਹੀ ਖੁਦਕੁਸ਼ੀ ਕਰ ਲਈ ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ , ਸੋਸ਼ਲ ਮੀਡੀਆ ਤੇ ਲਗਾਤਾਰ ਇਸ ਮਾਮਲੇ ਨੂੰ ਚੁੱਕਿਆ ਜਾ ਰਿਹਾ ਹੈ , ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਹੈ , ਹੁਣ ਇਸ ਮਾਮਲੇ ਦੀ ਜਾਂਚ ਐੱਸਆਈਟੀ ਕਰੇਗੀ |


4.. ਨੇਪਾਲ ਵਿੱਚ ਮੀਹ ਅਤੇ ਤੂਫ਼ਾਨ ਨੇ ਮਚਾਇਆ ਕਹਿਰ - ਹੁਣ ਤੱਕ 25 ਲੋਕ ਦੀ ਹੋਈ ਮੌਤ , 400 ਤੋਂ ਜ਼ਿਆਦਾ ਜ਼ਖਮੀ


ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਹੜ੍ਹ ਅਤੇ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੋਈ ਹੈ , ਦੱਖਣੀ ਨੇਪਾਲ ਦੇ ਕਈ ਪਿੰਡਾਂ ਵਿੱਚ ਭਿਆਨਕ ਤੂਫਾਨ ਦੀ ਚਪੇਟ ਵਿੱਚ ਆਉਣ ਕਾਰਨ ਘੱਟ ਤੋਂ ਘੱਟ 25 ਦੀ ਮੌਤ ਹੋ ਗਈ ਹੈ ਅਤੇ 400 ਹੋਰ ਜ਼ਖਮੀ ਦੱਸੇ ਜਾ ਰਹੇ ਹਨ , ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਐਤਵਾਰ ਸ਼ਾਮ ਨੂੰ ਬਾਰਾਂ ਅਤੇ ਪਰਸਾ ਜ਼ਿਲ੍ਹਿਆਂ ਦੇ ਵਿੱਚ ਆਇਆ ਜਿੱਥੇ ਇਸ ਨੇ ਭਿਆਨਕ ਤਬਾਹੀ ਮਚਾਈ , ਨੈਸ਼ਨਲ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਨੇਪਾਲ ਦੇ ਕਈ ਹਸਪਤਾਲਾਂ ਵਿੱਚ ਚੱਲ ਰਿਹਾ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਇਹ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਬਚਾਅ ਕਾਰਜ ਤੇਜ਼ ਕਰਨ ਲਈ ਕਿਹਾ ਹੈ |


5.. ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਅੱਜ ਇਤਿਹਾਸਕ ਦਿਨ - ਪਹਿਲੀ ਵਾਰ 39000 ਦੇ ਪਾਰ ਗਿਆ ਸੈਨਸੈਕਸ


ਨਵੇਂ ਆਰਥਿਕ ਸਾਲ ਦੀ ਪਹਿਲੇ ਦਿਨ ਹੀ ਭਾਰਤੀ ਸ਼ੇਅਰ ਬਾਜ਼ਾਰ ਨੇ ਇਤਿਹਾਸ ਰਚ ਦਿੱਤਾ ਹੈ ,ਪਹਿਲੀ ਵਾਰ ਸ਼ੇਅਰ ਬਾਜ਼ਾਰ ਵਿੱਚ ਸੈਂਸੈਕਸ 39000 ਦੇ ਪਾਰ ਗਿਆ ਹੈ ਜੋ ਕਿ ਇੱਕ ਰਿਕਾਰਡ ਹੈ , ਸ਼ੇਅਰ ਬਾਜ਼ਾਰ ਆਪਣੇ ਆਲ ਟਾਈਮ ਹਾਈ ਲੈਵਲ ਤੇ ਹੈ ਇਸ ਤੋਂ ਪਹਿਲਾਂ 28 ਅਗਤਸ 2018 ਨੂੰ ਸੈਂਸੈਕਸ ਅਠੱਤੀ ਹਜ਼ਾਰ ਨੌ ਸੌ ਛਿਆਸੀ ਦੇ ਅੰਕੜੇ ਉੱਤੇ ਪਹੁੰਚਿਆ ਸੀ , ਸੋਮਵਾਰ ਨੂੰ ਨਵਾਂ ਆਰਥਿਕ ਸਾਲ ਸ਼ੁਰੂ ਹੁੰਦੇ ਹੀ ਸ਼ੁਰੂਆਤੀ ਕਾਰੋਬਾਰ ਦੇ ਸੈਂਸੈਕਸ ਵਿੱਚ ਵਾਧੇ ਨਾਲ ਕਈ ਸ਼ੇਅਰਾਂ ਵਿੱਚ ਤੇਜ਼ੀ ਆਈ ਹੈ ਇਨ੍ਹਾਂ ਵਿੱਚ ਪੀਐਸਯੂ ਬੈਂਕ , ਆਟੋ ਅਤੇ ਮੈਟਲ ਇੰਡੈਕਸ ਜਿਹੇ ਕਾਰੋਬਾਰ ਸ਼ਾਮਲ ਹਨ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.