Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 02-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 02-04-2019 ) 


1.. ਪੱਤਰਕਾਰ ਜਮਾਲ ਖਾਸੋਗੀ ਦੇ ਕਤਲ ਤੇ ਵੱਡਾ ਖੁਲਾਸਾ - ਕਤਲ ਤੋਂ ਪਹਿਲਾ ਸਾਊਦੀ ਏਜੰਟਾਂ ਨੇ ਅਮਰੀਕਾ ਵਿੱਚ ਲਈ ਸੀ ਟਰੇਨਿੰਗ 


ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਵਿੱਚ ਇਕ ਵੱਡਾ ਖੁਲਾਸਾ ਕੀਤਾ ਗਿਆ ਹੈ ,ਜਿਸ ਵਿੱਚ ਦੱਸਿਆ ਗਿਆ ਹੈ ਕਿ ਪੱਤਰਕਾਰ ਜਮਾਲ ਖਾਸੋਗੀ ਦਾ ਕਤਲ ਕਰਨ ਵਾਲੀ ਸਾਊਦੀ ਏਜੰਟਾਂ ਨੇ ਅਮਰੀਕਾ ਵਿਚ ਟ੍ਰੇਨਿੰਗ ਲਈ ਸੀ ,ਪੱਤਰਕਾਰ ਜਮਾਲ ਖਾਸੋਗੀ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਸਨ ਜਿਨ੍ਹਾਂ ਨੂੰ ਪਿਛਲੇ ਸਾਲ 2 ਅਕਤੂਬਰ ਨੂੰ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਸਾਊਦੀ ਅਰਬ ਦੇ ਦੂਤਘਰ ਵਿਚ ਕਤਲ ਕਰ ਦਿੱਤਾ ਗਿਆ ਸੀ, ਖੁਲਾਸਾ ਹੋਇਆ ਸੀ ਕਿ ਉਨ੍ਹਾਂ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਲਾਸ਼ ਦੇ ਕਈ ਟੁਕੜੇ ਕਰ ਕੇ ਉਨ੍ਹਾਂ ਨੂੰ ਤੇਜ਼ਾਬ ਵਿੱਚ ਸੁੱਟ ਦਿੱਤਾ ਗਿਆ ਸੀ ਫਿਲਹਾਲ ਹੁਣ ਤੱਕ ਪੱਤਰਕਾਰ ਜਮਾਲ ਖਾਸੋਗੀ ਦੀ ਲਾਸ਼ ਬਰਾਮਦ ਨਹੀਂ ਹੋਈ ਹੈ |



2.. ਦੁਨੀਆ ਨਾਲੋਂ ਦੁੱਗਣੀ ਰਫਤਾਰ ਨਾਲ ਖ਼ਰਾਬ ਹੋ ਰਿਹਾ ਹੈ ਕੈਨੇਡਾ ਦਾ ਵਾਤਾਵਰਣ - ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਵਧੀ ਚਿੰਤਾ 


ਕੈਨੇਡਾ ਵਿੱਚ ਬਦਲ ਰਹੇ ਔਸਤ ਤਾਪਮਾਨ ਤੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੈਨੇਡਾ ਦੇ ਲਗਾਤਾਰ ਖਰਾਬ ਹੋ ਰਹੇ ਵਾਤਾਵਰਣ ਬਾਰੇ ਆਵਾਜ਼ ਉੱਠੀ ਹੈ , ਇੱਕ ਨਵੀਂ ਸਰਕਾਰੀ ਰਿਪੋਰਟ ਦੇ ਅਨੁਸਾਰ ਉੱਤਰੀ ਕੈਨੇਡਾ ਗਲੋਬਲ ਔਸਤ ਵਿੱਚ ਤਕਰੀਬਨ ਤਿੰਨ ਮੌਕਿਆਂ ਤੇ ਦੁਨੀਆਂ ਤੋਂ ਦੁੱਗਣੀ ਰਫ਼ਤਾਰ ਨਾਲ ਖਰਾਬ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ , ਕੈਨੇਡਾ ਦੀ ਬਦਲ ਰਹੀ ਮੌਸਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉੱਤਰੀ ਕੈਨੇਡਾ ਵਿੱਚ ਵਾਤਾਵਰਨ ਦੁੱਗਣੀ ਰਫ਼ਤਾਰ ਨਾਲ ਖ਼ਰਾਬ ਹੋ ਰਿਹਾ ਹੈ , ਇਸ ਰਿਪੋਰਟ ਦਾ ਕੁਝ ਹਿੱਸਾ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ |



3.. ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਪੰਜਾਬ ਵਿਚੋਂ ਬੰਦ ਕਰਨ ਦੀ ਤਿਆਰੀ - ਹੁਸੈਨੀਵਾਲਾ ਹੈਡ ਤੇ ਚੁੱਕੇ ਗਏ ਵੱਡੇ ਕਦਮ 


ਪਾਕਿਸਤਾਨ ਨੂੰ ਆਉਣ ਵਾਲੇ ਦਿਨਾਂ ਵਿੱਚ ਪਾਣੀ ਲਈ ਭਾਰੀ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ , ਭਾਰਤ ਨੇ ਪੰਜਾਬ ਦੇ ਇਲਾਕੇ ਹੁਸੈਨੀਵਾਲਾ ਵਿੱਚ ਹੁਣ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੀ ਪੂਰੀ ਤਿਆਰੀ ਕਰ ਲਈ ਹੈ , ਭਾਰਤ ਵੱਲੋਂ ਹੁਸੈਨੀਵਾਲਾ ਹੈੱਡ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਜੋ ਲੱਗਭਗ ਹੁਣ ਪੂਰਾ ਹੋ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਭਾਰਤ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਲਈ ਭਾਰਤ ਨੇ ਇਸ ਦੇ ਦੋ ਵਾਰ ਟਰਾਇਲ ਵੀ ਕੀਤੇ ਹਨ , ਸਿੰਧੂ ਜਲ ਸਮਝੌਤੇ ਤਹਿਤ ਸਤਲੁਜ ਦੇ ਪਾਣੀ ਉੱਤੇ ਭਾਰਤ ਦਾ ਪੂਰਾ ਹੱਕ ਹੈ ਇਸ ਲਈ ਭਾਰਤ ਇਹ ਪਾਣੀ ਰੋਕ ਸਕਦਾ ਹੈ |


4.. ਨਾਸਾ ਨੇ ਸਾਧਿਆ ਭਾਰਤ ਦੇ " ਮਿਸ਼ਨ ਸ਼ਕਤੀ " ਤੇ ਨਿਸ਼ਾਨਾ - ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਦੱਸਿਆ ਖਤਰਾ  


ਭਾਰਤ ਨੇ ਪਿਛਲੇ ਦਿਨੀਂ ਮਿਸ਼ਨ ਸ਼ਕਤੀ ਲਾਂਚ ਕਰਦੇ ਹੋਏ ਇੱਕ ਸੈਟੇਲਾਈਟ ਨੂੰ ਉਡਾ ਦਿੱਤਾ ਸੀ ਜਿਸ ਤੋਂ ਬਾਅਦ ਭਾਰਤ ਇਹ ਸ਼ਕਤੀ ਹਾਸਲ ਕਰਨ ਵਾਲਾ ਅਮਰੀਕਾ ਰੂਸ ਅਤੇ ਚੀਨ ਤੋਂ ਬਾਅਦ ਚੌਥਾ ਦੇਸ਼ ਬਣ ਗਿਆ ਸੀ , ਭਾਰਤ ਦੇ ਇਸ ਮਿਸ਼ਨ ਤੇ ਅਮਰੀਕੀ ਸਪੇਸ ਏਜੰਸੀ ਨਾਸਾ ਨੇ ਇਕ ਵੱਡਾ ਬਿਆਨ ਦਿੱਤਾ ਹੈ , ਨਾਸਾ ਨੇ ਭਾਰਤ ਦੇ ਇਸ ਮਿਸ਼ਨ ਨੂੰ ਖਤਰਨਾਕ ਦੱਸਿਆ ਹੈ  ,ਉਨ੍ਹਾਂ ਕਿਹਾ ਕਿ ਇਸ ਨਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ , ਇਹ ਬਿਆਨ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਮੁਖੀ ਜੇਮਸ ਬ੍ਰਿਡੀਨਸਟਾਈਲ ਨੇ ਦਿੱਤਾ ਹੈ |


5.. ਲਾਈਨ ਆਫ ਕੰਟਰੋਲ 'ਤੇ ਭਾਰਤ ਦੀ ਜ਼ੋਰਦਾਰ ਕਾਰਵਾਈ, ਅੱਠ ਪਾਕ ਚੌਕੀਆਂ ਕੀਤੀਆਂ ਤਬਾਹ , ਸੱਤ ਪਾਕਿਸਤਾਨੀ ਸੈਨਿਕਾਂ ਦੀ ਮੌਤ


ਭਾਰਤ ਅਤੇ ਪਾਕਿਸਤਾਨ ਵਿੱਚ ਇਸ ਸਮੇਂ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ , ਦੋਵਾਂ ਫ਼ੌਜਾਂ ਵੱਲੋਂ ਇੱਕ ਦੂਜੇ ਉੱਤੇ ਲਗਾਤਾਰ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ , ਪਾਕਿਸਤਾਨੀ ਫੌਜ ਨੇ ਭਾਰਤ ਦੇ ਪੁੰਛ ਸੈਕਟਰ ਵਿੱਚ ਕੱਲ੍ਹ ਸਵੇਰ ਤੋਂ ਲਗਾਤਾਰ ਭਾਰੀ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਭਾਰਤੀ ਫੌਜ ਨੇ ਇਸ ਦਾ ਮੂਹਤੋੜ ਜਵਾਬ ਦਿੱਤਾ ਹੈ ,ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿੱਚ ਕੀਤੀ ਗਈ ਗੋਲਾਬਾਰੀ ਦੌਰਾਨ ਪਾਕਿਸਤਾਨ ਫੌਜ ਦੀਆਂ ਅੱਠ ਚੌਕੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ , ਇਸ ਤੋਂ ਇਲਾਵਾ ਸੱਤ ਪਾਕਿਸਤਾਨੀ ਸੈਨਿਕਾਂ ਦੀ ਵੀ ਮੌਤ ਹੋ ਗਈ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.