Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 04-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 04-04-2019 ) 


1.. ਕੈਨੇਡਾ ਵਿੱਚ ਵਿਰੋਧੀ ਧਿਰ ਪ੍ਰਧਾਨਮੰਤਰੀ ਟਰੂਡੋ ਤੇ ਹੋਇਆ ਹਮਲਾਵਰ - ਸਾਬਕਾ ਮੰਤਰੀਆਂ ਨੂੰ ਪਾਰਟੀ ਵਿੱਚੋ ਬਾਹਰ ਕੱਢਣ ਦਾ ਮਾਮਲਾ ਭੱਖਿਆ


ਕੈਨੇਡਾ ਵਿਚ ਐਸਐਨਸੀ ਲਵਲੀਨ ਮਾਮਲਾ ਹੁਣ ਨੇਤਾਵਾਂ ਤੇ ਭਾਰੀ ਪੈਣਾ ਸ਼ੁਰੂ ਹੋ ਗਿਆ ਹੈ , ਕੱਲ ਪ੍ਰਧਾਨਮੰਤਰੀ ਟਰੂਡੋ ਨੇ ਇਸ ਮਾਮਲੇ ਵਿਚ ਪਾਰਟੀ ਵਿਰੋਧੀ ਬਿਆਨ ਦੇਣ ਤੇ ਦੋ ਸਾਬਕਾ ਮੰਤਰੀ ਨੂੰ ਪਾਰਟੀ ਦੀ ਕਾਰਜਕਾਰਨੀ ਵਿਚੋਂ ਬਾਹਰ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸੀਅਰ ਨੇ ਪ੍ਰਧਾਨਮੰਤਰੀ ਤੇ ਨਿਸ਼ਾਨਾ ਸਾਧਿਆ ਹੈ , ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਸੱਚ ਬੋਲਣ ਵਾਲਿਆਂ ਦਾ ਵਿਰੋਧ ਕਰਦੀ ਹੈ , ਐਂਡ੍ਰਿਊ ਸੀਅਰ ਨੇ ਕਿਹਾ ਕਿ ਸਾਬਕਾ ਮੰਤਰੀ ਰਾਇਬੋਲਡ ਅਤੇ ਜੇਨ ਫਿਲਪੋਟ ਨੂੰ ਸੱਚ ਬੋਲਣ ਦੇ ਕਾਰਣ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਜੋ ਮੰਦਭਾਗਾ ਹੈ |


2.. ਰਾਸ਼ਟਰਪਤੀ ਟਰੰਪ ਦੇ ਰਿਜ਼ਾਰਟ ਵਿਚੋਂ ਚੀਨੀ ਔਰਤ ਖ਼ਤਰਨਾਕ ਵਾਇਰਸ ਅਤੇ ਹੋਰ ਸਮਾਨ ਸਮੇਤ ਗਿਰਫ਼ਤਾਰ - ਡੇਮੋਕ੍ਰੇਟ੍ਸ ਨੇ ਚੁੱਕੇ ਸਵਾਲ


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰਿਡਾ ਸਥਿਤ ਰਿਜ਼ਾਰਟ ਮਾਰ -ਏ-ਲੇਗੋ ਵਿੱਚ ਇਕ ਚੀਨੀ ਔਰਤ ਯੂਜ਼ਿੰਗ ਜਾਂਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ , ਉਸ ਉੱਤੇ ਖ਼ਤਰਨਾਕ ਸਮਾਨ ਲੈ ਕੇ ਰਿਜ਼ਾਰਟ ਵਿੱਚ ਦਖ਼ਲ ਹੋਣ ਅਤੇ ਪੁਲਿਸ ਨੂੰ ਝੂਠ ਬੋਲਣ ਦਾ ਦੋਸ਼ ਹੈ , ਔਰਤ ਕੋਲੋਂ ਇੱਕ ਥੰਮ ਡਰਾਈਵ, ਖਤਰਨਾਕ ਵਾਇਰਸ, ਚਾਰ ਮੋਬਾਈਲ ਫੋਨ, ਇਕ ਲੈਪਟਾਪ ਅਤੇ ਹਾਰਡ ਡਰਾਈਵ ਵੀ ਬਰਾਮਦ ਕੀਤੇ ਗਏ ਹਨ , ਵਾਸ਼ਿੰਗਟਨ ਪੋਸਟ ਨੇ ਜਾਣਕਾਰੀ ਦਿੱਤੀ ਹੈ ਕਿ ਔਰਤ ਉੱਤੇ ਪਾਬੰਦੀ ਸ਼ੁਦਾ ਖੇਤਰ ਵਿੱਚ ਘੁੰਮਣ ਅਤੇ ਗੁਪਤ ਸਰਵਿਸ ਦੇ ਅਧਿਕਾਰੀ ਨੂੰ ਝੂਠ ਬੋਲਣ ਦਾ ਦੋਸ਼ ਵੀ ਹੈ , ਡੇਮੋਕ੍ਰੇਟ੍ਸ ਨੇ ਇਸ ਮਾਮਲੇ ਤੋਂ ਬਾਅਦ ਸੁਰਖਿਆ ਤੇ ਸਵਾਲ ਚੁੱਕੇ ਹਨ |


3.. ਭਾਰਤ ਨੂੰ ਮਿਲੀ ਵੱਡੀ ਸਫਲਤਾ - ਅਮਰੀਕਾ ਨੇ ਭਾਰਤ ਨੂੰ 24 ਸੀਹਾਕ ਹੈਲੀਕਪਟਰ ਵੇਚਣ ਦੀ ਦਿੱਤੀ ਮਨਜ਼ੂਰੀ


ਆਪਣੇ ਹਥਿਆਰਾਂ ਦੇ ਜ਼ਖੀਰੇ ਨੂੰ ਵਧਾਉਣ ਵਿੱਚ ਭਾਰਤ ਨੂੰ ਇਕ ਵੱਡੀ ਸਫਲਤਾ ਮਿਲੀ ਹੈ , ਅਮਰੀਕਾ ਨੇ 24 ਐਮਐਚ -60 ਐੱਮ ਰੋਮੀਓ ਸੀਹਾਕ ਹੈਲੀਕਾਪਟਰਾਂ ਨੂੰ ਭਾਰਤ ਵਿਚ ਵੇਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ , ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ, ਇਹ ਹੈਲੀਕਾਪਟਰ ਭਾਰਤ ਨੂੰ 2.4 ਬਿਲੀਅਨ ਡਾਲਰ (ਲਗਭਗ 16000 ਕਰੋੜ ਰੁਪਏ) ਵਿੱਚ ਵੇਚੇ ਜਾਣਗੇ , ਦੁਸ਼ਮਣ ਪਣਡੁੱਬੀਆਂ ਨੂੰ ਤਬਾਹ ਕਰਨ ਦੇ ਇਲਾਵਾ, ਸਮੁੰਦਰੀ ਜਹਾਜ਼ਾਂ ਨੂੰ ਖਦੇੜਨ ਅਤੇ ਸਮੁੰਦਰੀ ਖੋਜ ਅਤੇ ਬਚਾਅ ਕਾਰਜਾਂ ਵਿੱਚ ਇਹ ਹੈਲੀਕਾਪਟਰ ਅਸਰਦਾਰ ਸਾਬਤ ਹੋਣਗੇ , ਭਾਰਤ ਚੀਨ ਅਤੇ ਪਾਕਿਸਤਾਨ ਦੇ ਖਿਲਾਫ ਇਨ੍ਹਾਂ ਹੈਲੀਕਾਪਟਰਾਂ ਦਾ ਇਸਤੇਮਾਲ ਕਰ ਸਕਦਾ ਹੈ |


4.. ਪੰਜਾਬ ਦੀ ਔਰਤ ਹਰਿਆਣਾ ਵਿੱਚ ਸਾਢੇ ਤਿੰਨ ਕਰੋੜ ਦੀ ਹੈਰੋਇਨ ਨਾਲ ਕੀਤੀ ਗਈ ਗਿਰਫ਼ਤਾਰ - ਬੈਗ ਵਿੱਚੋ ਮਿਲੇ ਹੈਰੋਇਨ ਦੇ 4 ਲੱਡੂ


ਪੰਜਾਬ ਦੀ ਇਕ ਔਰਤ ਨੂੰ ਹਰਿਆਣਾ ਦੇ ਪਾਣੀਪਤ ਵਿੱਚ ਸਾਢੇ ਤਿੰਨ ਕਰੋੜ ਦੀ ਹੈਰੋਇਨ ਨਾਲ ਗਿਰਫ਼ਤਾਰ ਕੀਤਾ ਗਿਆ ਹੈ , ਸੀਆਈਏ ਸਟਾਫ  ਨੇ 670 ਗ੍ਰਾਮ ਹੈਰੋਇਨ ਨਾਲ ਪਾਣੀਪਤ ਬੱਸ ਸਟੈਂਡ ਤੋਂ ਈ ਔਰਤ ਨੂੰ ਕਾਬੂ ਕੀਤਾ ਹੈ  ਦੋਸ਼ੀ ਔਰਤ ਤੋਂ ਹੈਰੋਇਨ ਦੇ ਚਾਰ ਲੱਡੂ ਬਰਾਮਦ ਕੀਤੇ ਗਏ ਹਨ , ਉਹ ਇਹ ਹੈਰੋਇਨ ਲੈ ਕੇ ਦਿੱਲੀ ਤੋਂ ਜਲੰਧਰ ਆ ਰਹੀ ਸੀ , ਪੁਲਿਸ ਨੇ ਦਸਿਆ ਇਕ ਮੁਖਬਰ ਵਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਇਸ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ , ਔਰਤ ਦੀ ਪਹਿਚਾਣ ਜਲੰਧਰ ਦੇ ਸ਼ਾਹਪੁਰ ਦੀ ਪਰਵਿੰਦਰ ਕੌਰ ਵਜੋਂ ਹੋਈ ਹੈ ਜਿਸ ਦਾ ਵਿਆਹ ਨਾਇਜੀਰਿਆ ਦੇ ਪ੍ਰੈਸ ਨਾਲ ਹੋਇਆ ਸੀ |


5.. ਬ੍ਰੇਕਜਿਟ ਉੱਤੇ ਵਿਰੋਧੀ ਧਿਰ ਦਾ ਸਮਰਥਨ ਲੈਣ ਲਈ ਬ੍ਰਿਟਿਸ਼ ਪ੍ਰਧਾਨਮੰਤਰੀ ਥੇਰੇਸਾ ਮੇ ਦੀ ਕੋਸ਼ਿਸ਼ - ਵਿਰੋਧ ਵਿਚ ਮੰਤਰੀਆਂ ਦਾ ਅਸਤੀਫ਼ਾ


ਬ੍ਰੇਕਜਿਟ ਸਮਝੌਤਾ ਹੁਣ ਮਜੂਦਾ ਬ੍ਰਿਟਿਸ਼ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ , ਤਿੰਨ ਵਾਰ ਸੰਸਦ ਵਿੱਚ ਸਮਝੌਤਾ ਅਸਫਲ ਹੋਣ ਤੋਂ ਬਾਅਦ ਹੁਣ ਬ੍ਰਿਟਿਸ਼ ਪ੍ਰਧਾਨਮੰਤਰੀ ਥੇਰੇਸਾ ਮੇ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੌਰਬਿਨ ਨੂੰ ਮਿਲੇ ਸਨ , ਇਹ ਦਿਖਾਉਂਦਾ ਹੈ ਕਿ ਬ੍ਰਿਟਿਸ਼ ਪ੍ਰਧਾਨਮੰਤਰੀ ਆਪਣੀ ਪਾਰਟੀ ਦਾ ਸਮਰਥਨ ਅਤੇ ਵਿਰੋਧੀ ਧਿਰ ਦਾ ਸਮਰਥਨ ਲੈਣ ਲਈ ਰਣਨੀਤੀ 'ਤੇ ਕੰਮ ਕਰ ਰਹੀ ਹੈ , ਇਸ ਤੋਂ ਬਾਅਦ ਉਨ੍ਹਾਂ ਦਾ ਆਪਣੀ ਪਾਰਟੀ ਵਿੱਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ , ਉਨ੍ਹਾਂ ਦੇ ਮੰਤਰੀ ਵਿਚੋਂ ਇਕ ਕ੍ਰਿਸ ਹੈਟੋਨ ਹੈਰਿਸ ਜੋ ਕਿ ਪ੍ਰਧਾਨਮੰਤਰੀ ਦੇ ਇਸ ਕਦਮ ਨਾਲ ਨਾਰਾਜ਼ ਸਨ,ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ |ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.