• Friday, July 19

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 05-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 05-04-2019 ) 


1.. ਕੈਨੇਡਾ ਦੇ ਨਵੇਂ ਅਟਾਰਨੀ ਜਰਨਲ ਨੇ ਕਿਹਾ - ਐਸਐਨਸੀ ਲਵਲੀਨ ਮਾਮਲੇ ਵਿੱਚ ਕਿਸੇ ਵੀ ਦਬਾਅ ਨੂੰ ਨਹੀਂ ਸਹਿਣਗੇ 


ਕੈਨੇਡਾ ਦੇ ਨਵੇਂ ਬਣੇ ਅਟਾਰਨੀ ਜਨਰਲ ਡੇਵਿਡ ਲਿਮਿਟਟੀ ਦਾ ਕਹਿਣਾ ਹੈ ਕਿ ਉਹ ਐਸਐਨਸੀ-ਲਵਲੀਨ ਮਾਮਲੇ ਵਿੱਚ ਫੌਜਦਾਰੀ ਮੁਕੱਦਮੇ ਵਿਚ ਉਨ੍ਹਾਂ 'ਤੇ ਦਬਾਅ ਪਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕੀਤਾ ਜਾਵੇਗਾ , ਲਿਮਿਟਟੀ ਹੁਣ ਉਸ ਕੇਸ ਦੀ ਜਾਂਚ ਕਰ ਰਹੇ ਹਨ ਜਿਸ ਨੇ ਮਜੂਦਾ ਲਿਬਰਲ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ , ਲਿਮਿਟਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਦੇ ਮੈਨੂੰ ਨਿਰਦੇਸ਼ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਕੋਈ ਹੋਰ ਮੈਨੂੰ ਨਿਰਦੇਸ਼ਿਤ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ ,ਹੁਣ ਤੱਕ ਇਸ ਕੇਸ ਦੇ ਸਿੱਟੇ ਵਜੋਂ ਦੋ ਕੈਬਨਿਟ ਮੰਤਰੀ, ਪ੍ਰਧਾਨ ਮੰਤਰੀ ਦੇ ਸਭ ਤੋਂ ਭਰੋਸੇਮੰਦ ਸਲਾਹਕਾਰ ਅਤੇ ਦੇਸ਼ ਦੇ ਚੋਟੀ ਦੇ ਸਿਵਲ ਸੇਵਕ ਅਸਤੀਫਾ ਦੇ ਚੁੱਕੇ ਹਨ |


2.. ਰੂਸ ਨਾਲ ਸਬੰਧਾਂ ਵਾਲੀ ਮੂਲਰ ਰਿਪੋਰਟ ਤੇ ਡੇਮੋਕ੍ਰੇਟ੍ਸ ਹੋਏ ਹਮਲਾਵਰ - ਪੂਰੀ ਰਿਪੋਰਟ ਸਰਵਜਨਕ ਨਾ ਕਰਨ ਤੇ ਟਰੰਪ ਨੂੰ ਘੇਰਿਆ 


2016 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਾਖ਼ਲ ਦੀ ਰਿਪੋਰਟ ਉੱਤੇ ਅਮਰੀਕਾ ਵਿੱਚ ਸਿਆਸਤ ਲਗਾਤਰ ਭੱਖ ਰਹੀ ਹੈ ,ਖਾਸ ਵਕੀਲ ਰਾਬਰਟ ਮੂਲਰ ਵਲੋਂ ਜਾਰੀ ਕੀਤੀ ਪੂਰੀ ਰਿਪੋਰਟ ਨੂੰ ਅਮਰੀਕੀ ਕਾਂਗਰਸ ਵਿੱਚ ਪੇਸ਼ ਨਾ ਕੀਤੇ ਜਾਣ ਤੇ ਡੇਮੋਕ੍ਰੇਟ੍ਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਨਿਸ਼ਾਨਾ ਸਾਧਿਆ ਹੈ , ਮੂਲਰ ਰਿਪੋਰਟ ਆਉਣ ਤੋਂ ਬਾਅਦ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਚਾਰ ਸਫ਼ਿਆਂ ਦੀ ਰਿਪੋਰਟ ਜਾਰੀ ਕਰਕੇ ਕਹਿ ਦਿੱਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਮਿਲੀ ਹੈ , ਅਸਲ ਗੁਪਤ ਰਿਪੋਰਟ ਕਈ ਸੌ ਪੰਨਿਆਂ ਦੀ ਹੈ ਜਿਸਨੂੰ ਡੇਮੋਕ੍ਰੇਟ੍ਸ ਜਾਰੀ ਕਰਨ ਦੀ ਮੰਗ ਕਰ ਰਹੇ ਹਨ |


3.. ਪ੍ਰਧਾਨਮੰਤਰੀ ਦਫ਼ਤਰ ਤੱਕ ਪਹੁੰਚਿਆ ਪੰਜਾਬ ਦੀ ਡਰੱਗ ਇੰਸਪੈਕਟਰ ਦੀ ਮੌਤ ਦਾ ਮਾਮਲਾ - 50 ਤੋਂ ਜਿਆਦਾ ਲੋਕਾਂ ਤੋਂ ਐਸਆਈਟੀ ਨੇ ਕੀਤੀ ਪੁੱਛਗਿੱਛ 


ਪੰਜਾਬ ਦੀ ਡਰੱਗ ਇੰਸਪੈਕਟਰ ਡਾਕਟਰ ਨੇਹਾ ਸ਼ੋਰੀ ਦੇ ਕਤਲ ਦਾ ਮਾਮਲਾ ਹੁਣ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ , ਇਸ ਮਾਮਲੇ ਵਿੱਚ ਬਣੀ ਐਸਆਈਟੀ ਨੇ ਹੁਣ ਤੱਕ 50 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ,ਜਾਂਚ ਵਿਚ ਫੂਡ ਐਂਡ ਕੈਮੀਕਲ ਲੈਬਾਰਟਰੀ ਦੇ ਸਟਾਫ ਨੂੰ ਵੀ ਸ਼ਾਮਲ ਕੀਤਾ ਗਿਆ ਹੈ , ਨੇਹਾ ਸ਼ੋਰੀ ਦਾ ਪੂਰਾ ਰਿਕਾਰਡ ਖੋਜਿਆ ਗਿਆ ਹੈ, ਜਿਸ ਵਿੱਚ ਇਹ ਪਤਾ ਲਗਾਇਆ ਗਿਆ ਹੈ ਕਿ ਨੇਹਾ ਦੁਆਰਾ ਅਜੇ ਤੱਕ ਕਿੰਨੇ ਲਾਇਸੈਂਸ ਰੱਦ ਕੀਤੇ ਗਏ ਹਨ ਇਨ੍ਹਾਂ ਲਾਇਸੈਂਸ ਰੱਦ ਕਰਨ ਦਾ ਕਾਰਨ ਕੀ ਸੀ , ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਖਰੜ ਦੀ ਫੂਡ ਐਂਡ ਕੈਮੀਕਲ ਲੈਬਾਰਟਰੀ ਵਿੱਚ ਡਰੱਗ ਇੰਸਪੈਕਟਰ ਨੂੰ ਕਤਲ ਕਰ ਦਿੱਤਾ ਗਿਆ ਸੀ |


4.. ਪ੍ਰਧਾਨਮੰਤਰੀ ਮੋਦੀ ਨੂੰ ਮਿਲੇਗਾ ਸੰਯੁਕਤ ਅਰਬ ਅਮੀਰਾਤ ਦਾ ਸਰਵਉੱਚ ਸਨਮਾਨ - ਜਾਏਦ ਮੈਡਲ ਨਾਲ ਸਨਮਾਨਤ ਕਰਨਗੇ ਯੂਏਈ ਦੇ ਰਾਸ਼ਟਰਪਤੀ 


ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਏਦ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ , ਅਬੂ ਧਾਬੀ ਦੇ ਕਰਾਊਨ ਪ੍ਰਿੰਸ ਅਤੇ ਫੌਜ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜਯਾਦ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ , ਜਾਏਦ ਮੈਡਲ ਦੇਸ਼ ਦੇ ਰਾਸ਼ਟਰਪਤੀ ਵਲੋਂ ਦਿੱਤਾ ਜਾਂਦਾ ਸਭ ਤੋਂ ਵੱਡਾ ਸਨਮਾਨ ਹੈ, ਮੋਦੀ ਤੋਂ ਪਹਿਲਾਂ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ 2, ਸਾਊਦੀ ਅਰਬ ਦੇ ਕਿੰਗ ਸਲਮਾਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਇਹ ਸਨਮਾਨ ਮਿਲਿਆ ਹੈ |


5.. ਬ੍ਰੇਕਜਿਟ ਸਮਝੌਤੇ ਉੱਤੇ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਵਿੱਚ ਫਿਰ ਫਸਿਆ ਪੇਚ , 12 ਅਪ੍ਰੈਲ ਤੱਕ ਦਾ ਸਮਾਂ ਹੋ ਸਕਦਾ ਹੈ ਤੈਅ 


ਬ੍ਰੇਕਜੀਤ ਸਮਝੌਤੇ ਨੂੰ ਲੈ ਕੇ ਬ੍ਰਿਟੇਨ ਦੀ ਸਰਕਾਰ ਹੁਣ ਆਖਰੀ ਫੈਸਲਾ ਲੈਣ ਲਈ ਉਤਾਵਲੀ ਹੋ ਰਹੀ ਹੈ , ਯੂਕੇ ਵਿੱਚ, ਯੂਰੋਪੀ ਸੰਘ ਦੇ ਨਾਲ ਇਕਰਾਰਨਾਮੇ ਤੋਂ ਬਿਨਾਂ ਵੱਖ ਹੋਣ ਤੋਂ ਬਚਣ ਲਈ ਸਰਕਾਰ ਲਗਾਤਾਰ ਵਿਰੋਧੀ ਧਿਰਾਂ ਨਾਲ ਗੱਲਬਾਤ ਵਿੱਚ ਰੁੱਝੀ ਹੋਈ ਹੈ , ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅਤੇ ਵਿਰੋਧੀ ਧਿਰ ਦੇ ਲੇਬਰ ਪਾਰਟੀ ਦੇ ਨੇਤਾਵਾਂ ਵਿਚਕਾਰ ਗੱਲਬਾਤ ਚੱਲਦੀ ਰਹੀ , ਵਿਰੋਧੀ ਧਿਰ ਦੀ ਪਾਰਟੀ ਆਪਣੇ ਅਨੁਸਾਰ ਸਮਝੌਤੇ ਵਿੱਚ ਕੁਝ ਸੋਧਾਂ ਕਰਵਾ ਰਹੀ ਹੈ , ਵਿਰੋਧੀ ਧਿਰ ਦੇ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨਮੰਤਰੀ ਥੇਰੇਸਾ ਮੇ ਨੂੰ ਆਪਣੀ ਹੀ ਪਾਰਟੀ ਦੇ ਵਿਰੋਧ ਅਤੇ ਅਸਤੀਫਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.