• Sunday, July 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 06-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 06-04-2019 ) 


1.. ਉੱਤਰੀ ਅਫ਼ਰੀਕੀ ਦੇਸ਼ ਲੀਬੀਆ ਵਿਚ ਫਿਰ ਗ੍ਰਹਿਯੁੱਧ ਵਰਗੇ ਹਾਲਾਤ - ਬਾਗੀ ਜਰਨੈਲ ਦੀ ਫੌਜ ਨੇ ਰਾਜਧਾਨੀ ਤ੍ਰਿਪੋਲੀ ਤੇ ਕੀਤੀ ਚੜਾਈ


ਪਿਛਲੇ ਅੱਠ ਸਾਲਾਂ ਤੋਂ ਉੱਤਰੀ ਅਫਰੀਕਨ ਦੇਸ਼ ਲੀਬੀਆ ਵਿੱਚ ਤਖ੍ਤਾਪਲਟ ਅਤੇ ਅਸਥਿਰਤਾ ਦਾ ਦੌਰ ਚਲ ਰਿਹਾ ਹੈ , ਹੁਣ ਇਸ ਦੇਸ਼ ਵਿੱਚ ਗ੍ਰਹਿ ਯੁੱਧ ਦੇ ਹਾਲਾਤ ਬਣ ਚੁੱਕੇ ਹਨ , ਮੁਲਕ ਦਾ ਬਾਗ਼ੀ ਜਨਰਲ ਖਲੀਫਾ ਹਫ੍ਤਾਰ ਆਪਣੀ ਫੌਜ ਨਾਲ ਦੇਸ਼ ਦੀ ਰਾਜਧਾਨੀ ਤ੍ਰਿਪੋਲੀ ਵੱਲ ਅੱਗੇ ਵਧ ਰਿਹਾ ਹੈ , ਪੱਛਮੀ ਦੇਸ਼ਾਂ ਨੇ ਇਲਜ਼ਾਮ ਲਗਾਇਆ ਹੈ ਕਿ ਜਨਰਲ ਨੂੰ ਸਾਊਦੀ ਅਰਬ ਅਤੇ ਮਿਸਰ ਤੋਂ ਇਲਾਵਾ ਰੂਸ ਤੋਂ ਸਹਾਇਤਾ ਪ੍ਰਾਪਤ ਹੈ. ਹਾਲਾਂਕਿ ਰੂਸ ਨੇ ਇਸ ਦੋਸ਼ ਨੂੰ ਇਨਕਾਰ ਕੀਤਾ ਹੈ , ਕੁਦਰਤੀ ਸਰੋਤਾਂ ਨਾਲ ਭਰਪੂਰ ਇਸ ਦੇਸ਼ ਵਿੱਚ ਹਰ ਕੋਈ ਆਪਣਾ ਸ਼ਾਸ਼ਨ ਚਾਹੁੰਦਾ ਹੈ |


2.. ਕੈਨੇਡਾ ਦੇ ਛੇ ਸੂਬਿਆਂ ਦੇ ਭੋਜਨ ਵਿੱਚ ਮਿਲਿਆ ਸੈਲਮੋਨੇਲਾ ਬੈਕਟੀਰੀਆ - ਸਿਹਤ ਵਿਭਾਗ ਦੇ ਉਡੇ ਹੋਸ਼ - ਜਾਂਚ ਜਾਰੀ 


ਕੈਨੇਡਾ ਦੇ ਵਿੱਚ ਸੈਲਮੋਨੇਲਾ ਬੈਕਟੀਰੀਆ ਦੇ ਨਾਲ ਪੀੜਤ ਕਈ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ, ਕੈਨੇਡਾ ਦੇ ਛੇ ਸੂਬਿਆਂ ਵਿੱਚ ਭੋਜਨ ਦੇ ਵਿੱਚ 63 ਤੋਂ ਜ਼ਿਆਦਾ ਸੈਲਮੋਨੇਲਾ ਬੈਕਟੀਰੀਆ ਦੇ ਸੈਂਪਲ ਪਾਏ ਗਏ ਹਨ ਜਿਸ ਤੋਂ ਬਾਅਦ ਸਿਹਤ ਵਿਭਾਗ ਹੈਰਾਨ ਹੈ , ਹਾਲੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਸੈਲਮੋਨੇਲਾ ਬੈਕਟੀਰੀਆ ਇਨ੍ਹਾਂ ਭੋਜਨ  ਪਦਾਰਥਾਂ ਦੇ ਵਿੱਚ ਕਿਵੇਂ ਪਹੁੰਚਿਆ , ਇਨ੍ਹਾਂ ਮਾਮਲਿਆਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਪਾਏ ਗਏ ਹਨ ਫਿਲਹਾਲ ਸਿਹਤ ਵਿਭਾਗ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ |


3.. ਪੰਜਾਬ ਦੇ ਹਰਿਆਣਾ ਦੇ ਲੋਕਾਂ ਨੂੰ ਮਿਲੇਗਾ ਵੱਡਾ ਤੋਹਫ਼ਾ - 10 ਅਪ੍ਰੈਲ ਤੋਂ ਚੰਡੀਗੜ੍ਹ ਏਅਰਪੋਰਟ ਤੋਂ 24 ਘੰਟੇ ਉਡਣਗੇ ਜ਼ਹਾਜ


ਪੰਜਾਬ ਦੇ ਹਰਿਆਣਾ ਦੇ ਲੋਕਾਂ ਨੂੰ ਹੁਣ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ , ਉਨ੍ਹਾਂ ਨੂੰ ਹੁਣ 24 ਘੰਟੇ ਫਲਾਈਟ ਸੇਵਾ ਲਈ ਦਿੱਲੀ ਵਾਲ ਨਹੀਂ ਜਾਣਾ ਪਵੇਗਾ , ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡਾ 10 ਅਪ੍ਰੈਲ ਤੋਂ 24 ਘੰਟੇ ਆਪਣੀ ਹਵਾਈ ਸੇਵਾ ਜਾਰੀ ਕਰੇਗਾ , 10 ਅਪ੍ਰੈਲ ਤੋਂ ਫਲਾਈਟਾਂ ਦੀ ਕੁਲ ਸੰਖਿਆ 36 ਹੋ ਜਾਵੇਗੀ ਇਸ ਦੇ ਨਾਲ ਹੀ ਮਹੀਨੇ ਦੇ ਅੰਤ ਤਕ ਫਲਾਈਟਾਂ ਦੀ ਗਿਣਤੀ 50 ਹੋਵੇਗੀ , ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਦੀਪੇਸ਼ ਮਿਸ਼ਰਾ ਨੇ ਕਿਹਾ ਕਿ ਹਵਾਈ ਅੱਡੇ ਪ੍ਰਬੰਧਨ ਵੱਲੋਂ 24 ਘੰਟੇ ਦੀਆਂ ਉਡਾਣਾਂ ਦੀ ਤਿਆਰੀ ਪੂਰੀ ਹੋ ਗਈ ਹੈ , ਹਵਾਈ ਅੱਡਾ ਪ੍ਰਬੰਧਨ ਨੇ ਯਾਤਰੀਆਂ ਦੀਆਂ ਸਹੂਲਤਾਂ ਵੀ ਵਧਾ ਦਿੱਤੀਆਂ ਹਨ ਇਸ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ |


4.. ਵਾਇਰਸ ਨਾਲ ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਿੱਚ ਫੜੀ ਗਈ ਔਰਤ ਤੇ ਮਾਇਕ ਪੋਪੀਓ ਦਾ ਬਿਆਨ - ਇਹ ਚੀਨ ਵਲੋਂ ਆਉਣ ਵਾਲਾ ਖਤਰਾ 


ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰਿਡਾ ਵਿੱਚ ਸਥਿੱਤ ਮਾਰ - ਏ - ਲਾਗੂ ਰਿਜ਼ੋਰਟ ਵਿੱਚ ਇੱਕ ਚੀਨੀ ਔਰਤ ਨੂੰ ਖ਼ਤਰਨਾਕ ਵਾਇਰਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉੱਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪਾਪੀਓ ਨੇ ਇਕ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਰਿਜ਼ੋਰਟ ਵਿੱਚ ਫੜੀ ਗਈ ਚੀਨੀ ਔਰਤ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ , ਇਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਮਾਈਕ ਪਾਪੀਓ ਨੇ ਕਿਹਾ ਕਿ ਅਮਰੀਕਾ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਚੀਨ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਲਈ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ |5.. ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਕਾਂਗਰਸ ਪੁੱਜੀ ਚੋਣ ਕਮਿਸ਼ਨ ਕੋਲ - ਉਮੀਦਵਾਰੀ ਖਾਰਜ ਕਰਨ ਦੀ ਕੀਤੀ ਮੰਗ 


ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਕਾਂਗਰਸ ਨੇ ਵੱਡੀ ਰਣਨੀਤੀ ਤਿਆਰ ਕੀਤੀ ਹੈ , ਇਸ ਮਾਮਲੇ ਨੂੰ ਲੈ ਕੇ ਹੁਣ ਕਾਂਗਰਸ ਚੋਣ ਕਮਿਸ਼ਨ ਕੋਲ ਪੁੱਜੀ ਹੈ , ਕਾਂਗਰਸ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਅਮਿਤ ਸ਼ਾਹ ਆਪਣੇ ਚੋਣ ਹਲਫਨਾਮੇ ਵਿਚ ਸਹੀ ਜਾਣਕਾਰੀ ਛੁਪਾ ਰਹੇ ਹਨ , ਇਸ ਤੋਂ ਬਾਅਦ ਉਨ੍ਹਾਂ ਨੇ ਗਾਂਧੀਨਗਰ ਲੋਕ ਸਭਾ ਹਲਕੇ ਤੋਂ ਚੋਣਾਂ ਲੜਨ ਲਈ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ , ਸ਼ਿਕਾਇਤ ਦੇ ਅਨੁਸਾਰ ਅਮਿਤ ਸ਼ਾਹ ਨੇ ਗਾਂਧੀਨਗਰ ਵਿਚ ਇਕ ਪਲਾਟ ਅਤੇ ਉਸ ਦੇ ਪੁੱਤਰ ਦੇ ਕਰਜ਼ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਹੈ ਇਸ ਲਈ ਉਨ੍ਹਾਂ ਦੀ ਉਮੀਦਵਾਰੀ ਰੱਦ ਹੋਣੀ ਚਾਹੀਦੀ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.