Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 08-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 08-04-2019 ) 


1.. ਪਾਕਿਸਤਾਨ ਨੇ ਕੀਤਾ ਨਵਾਂ ਦਾਅਵਾ - ਭਾਰਤ ਇਸ ਮਹੀਨੇ ਪਾਕਿਸਤਾਨ ਦੇ ਉੱਤੇ ਕਰ ਸਕਦਾ ਹੈ ਹਮਲਾ 


ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਕੋਲ  ਖੁਫੀਆ ਜਾਣਕਾਰੀ ਹੈ ਕਿ 16 ਅਪ੍ਰੈਲ ਅਤੇ 20 ਅਪ੍ਰੈਲ ਵਿਚਕਾਰ ਭਾਰਤ ਦੀ ਯੋਜਨਾ ਦਾ ਇਕ ਹੋਰ ਹਮਲਾ ਕਰਨ ਦੀ  ਹੈ , ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ 14 ਫਰਵਰੀ ਨੂੰ ਪਾਕਿਸਤਾਨ ਆਧਾਰਿਤ ਜੈਸ਼-ਏ-ਮੁਹੰਮਦ ਨੇ ਆਤਮਘਾਤੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੈ ,ਭਾਰਤੀ ਹਵਾਈ ਫੌਜ ਨੇ ਅੱਤਵਾਦ ਵਿਰੋਧੀ ਮੁਹਿੰਮ ਦੇ ਤਹਿਤ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਤੋਂ ਬਾਅਦ ਹੁਣ ਵੀ ਪਾਕਿਸਤਾਨ ਖੌਫ ਵਿੱਚ ਹੈ |


2.. ਪ੍ਰਧਾਨਮੰਤਰੀ ਟਰੂਡੋ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਭੇਜਿਆ ਧਮਕੀ ਭਰਿਆ ਪੱਤਰ - ਐਸਐਨਸੀ ਲਵਲੀਨ ਘੁਟਾਲੇ ਨੂੰ ਚੁੱਕਣ ਤੇ ਕਰਨਗੇ ਕੇਸ 


ਕੈਨੇਡਾ ਦੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡ੍ਰਿਊ ਸ਼ਿਅਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਐਸਐਨਸੀ ਲਵਲੀਨ ਘੁਟਾਲੇ ਬਾਰੇ ਬਿਆਨ ਦੇਣ ਦੇ ਬਦਲੇ ਕਾਨੂੰਨੀ ਕੇਸ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ , ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ਿਅਰ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨਮੰਤਰੀ ਟਰੂਡੋ ਦੇ ਵਕੀਲ ਵਲੋਂ ਇਹ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਵਿੱਚ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਗਈ ਹੈ , ਜ਼ਿਕਰਯੋਗ ਹੈ ਕਿ ਐਸਐਨਸੀ ਲਵਲੀਨ ਘੁਟਾਲੇ ਨੇ ਪ੍ਰਧਾਨਮੰਤਰੀ ਟਰੂਡੋ ਅਤੇ ਉਨ੍ਹਾਂ ਦੀ ਸੱਤਾਧਾਰੀ ਲਿਬਰਲ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ , ਇਹ ਮਾਮਲਾ ਇਨ੍ਹਾਂ ਫ਼ੇਡਰਲ ਚੋਣਾਂ ਵਿੱਚ ਵੱਡਾ ਮੁੱਦਾ ਹੈ |3.. ਰਾਸ਼ਟਰਪਤੀ ਟਰੰਪ ਦੀ ਪ੍ਰਵਾਸੀਆਂ ਨੂੰ ਧਮਕੀ - ਅਮਰੀਕਾ ਨਾ ਆਓ ਸਾਡਾ ਦੇਸ਼ ਪਹਿਲਾ ਹੀ ਭਰ ਚੁੱਕਾ ਹੈ 


2020 ਦੇ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਮਜ਼ਬੂਤ ​​ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਪ੍ਰਵਾਸੀਆਂ ਦੇ ਮੁੱਦੇ ਨੂੰ ਵਰਤ ਕੇ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੇ , ਹਾਲ ਹੀ ਵਿਚ ਉਹ ਕੈਲੇਕਸੀਕੋ ਸ਼ਹਿਰ ਵਿਚ ਪਹੁੰਚ ਗਏ ਜਿਥੇ ਉਨ੍ਹਾਂ ਨੇ ਅਮਰੀਕਾ ਦੇ ਸਰਹੱਦ 'ਤੇ ਸਰਹੱਦੀ ਗਸ਼ਤ ਕਰਨ ਵਾਲੇ ਏਜੰਟਾਂ ਨਾਲ ਮੁਲਾਕਾਤ ਕੀਤੀ , ਇੱਥੇ ਸੈਨਿਕਾਂ ਨਾਲ ਗੱਲ ਕਰਦੇ ਹੋਏ, ਟ੍ਰੰਪ ਨੇ ਕਿਹਾ ਕਿ ਪਰਵਾਸੀਆਂ ਦੀ ਸਮੱਸਿਆ ਸਾਡੀ ਪ੍ਰਣਾਲੀ ਵਿੱਚ ਬਹੁਤ ਵੱਡੀ ਸਮੱਸਿਆ ਹੈ ਅਤੇ ਅਸੀਂ ਇਸ ਨੂੰ ਵਾਪਰਨ ਨਹੀਂ ਦੇ ਸਕਦੇ, ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਮਰੀਕਾ ਪ੍ਰਵਾਸੀਆਂ ਨਾਲ ਬੁਰੀ ਤਰ੍ਹਾਂ ਭਰਿਆ ਹੋਇਆ ਹੈ, ਅਸੀਂ ਇਥੇ ਹੋਰ ਲੋਕਾਂ ਨੂੰ ਨਹੀਂ ਰੱਖ ਸਕਦੇ, ਜੇ ਪ੍ਰਵਾਸੀ ਵਾਪਸ ਜਾਂਦੇ ਹਨ ਤਾਂ ਬਿਹਤਰ ਹੋਵੇਗਾ |


4.. ਲੋਕਸਭਾ ਚੋਣਾਂ ਨੂੰ ਲੈ ਕਾਂਗਰਸ ਦਾ ਵੱਡਾ ਬਿਆਨ - ਪੰਜਾਬ ਅਤੇ ਹਰਿਆਣਾ ਵਿੱਚ ਕਿਸੇ ਨਾਲ ਨਹੀਂ ਹੋਵੇਗਾ ਸਮਝੌਤਾ 


ਲੋਕਸਭਾ ਚੋਣਾਂ ਨੂੰ ਲੈ ਕਾਂਗਰਸ ਨੇ ਹੁਣ ਵੱਡਾ ਬਿਆਨ ਦਿੱਤਾ ਹੈ , ਕਾਂਗਰਸ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿਸੇ ਵੀ ਸਿਆਸੀ ਦਲ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੋਵੇਂ ਸੂਬਿਆਂ 'ਚ ਇਕੱਲੇ ਚੋਣਾਂ ਲੜਨਗੇ , ਇਸਦੇ ਨਾਲ ਹੀ ਆਮ ਆਦਮੀ ਪਾਰਟੀ ਨਾਲ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਗਠਜੋੜ ਦੀਆ ਚਾਲ ਰਹੀਆਂ ਅਫਵਾਹਾਂ ਨੂੰ ਵੀ ਪਾਰਟੀ ਨੇ ਖਾਰਜ ਕਰ ਦਿੱਤਾ ਹੈ , ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲ ਨੇ ਪਾਰਟੀ ਦੇ ਚੋਣ ਨਾਅਰੇ ਅਤੇ ਗਾਣੇ ਰਿਲੀਜ਼ ਕਰਨ ਦੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਵਿਚਾਰ ਵਟਾਂਦਰੇ ਕਰਦੇ ਸਮੇਂ ਇਹ ਐਲਾਨ ਕੀਤਾ ਹੈ |5.. ਕਾਂਗਰਸੀ ਮੁੱਖਮੰਤਰੀ ਕਮਲਨਾਥ ਦੇ ਅਫਸਰ ਦੇ ਘਰ ਇਨਕਮ ਟੈਕਸ ਦੇ ਛਾਪੇ - ਸੂਬਾ ਸਰਕਾਰ ਅਤੇ ਕੇਦਾਰ ਸਰਕਾਰ ਵਿੱਚ ਵਧੀ ਸਿਆਸੀ ਰਾਰ


ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਓ.ਐਸ.ਡੀ. ਅਤੇ ਰਿਸ਼ਤੇਦਾਰ ਦੇ ਠਿਕਾਣਿਆਂ ਉੱਤੇ ਇਨਕਮ ਟੈਕਸ ਵਿਭਾਗ ਨੇ ਵੱਡੀ ਗਿਣਤੀ ਵਿੱਚ ਛਾਪੇ ਮਾਰੇ ਹਨ , ਆਮਦਨ ਕਰ ਵਿਭਾਗ ਨੇ ਐਤਵਾਰ ਨੂੰ ਭੋਪਾਲ ਅਤੇ ਇੰਦੌਰ ਰਿਹਾਇਸ਼ ਅਤੇ ਹੋਰ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ , ਹੁਣ ਤੱਕ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ . ਛਾਪੇਮਾਰੀ ਵਿਚ ਬਰਾਮਦ ਹੋਏ ਗਹਿਣਿਆਂ ਦੀ ਕੀਮਤ ਦੀ ਗਣਨਾ ਕੀਤੀ ਜਾ ਰਹੀ ਹੈ , ਮੁੱਖ ਮੰਤਰੀ ਕਮਲ ਨਾਥ ਨੇ ਇਸਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਜਦਕਿ ਬੀਜੇਪੀ ਨੇ ਇਸਨੂੰ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਦੱਸਿਆ ਹੈ , ਇਸ ਦੌਰਾਨ ਸੀਆਰਪੀਐਫ ਅਤੇ ਮੱਧਪ੍ਰਦੇਸ਼ ਪੁਲਿਸ ਵਿੱਚ ਤਕਰਾਰ ਵੀ ਵੇਖਣ ਨੂੰ ਮਿਲੀ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.