Breaking News :

ਹੁਣ 17 ਮਈ ਨੂੰ ਰਿਲੀਜ਼ ਹੋਵੇਗੀ ਫ਼ਿਲਮ 'Gangster vs State'

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਫਿਲਮ 'Gangster vs State' ਦਾ ਸਬ ਨੂੰ ਬੇਸਬਰੀ ਨਾਲ ਇੰਤਜਾਰ ਹੈ ਇਹ ਫਿਲਮ ਪਹਿਲਾ 5 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਨੇ ਇਸ ਫਿਲਮ ਦੀ ਰਿਲੀਜ਼ਿੰਗ 'ਤੇ ਰੋਕ ਲਗਾ ਦਿੱਤੀ ਸੀ ਤੇ ਹੁਣ ਇਹ ਫ਼ਿਲਮ 17 ਮਈ ਨੂੰ ਰਿਲੀਜ਼ ਹੋਵੇਗੀ। ਦਸਣਯੋਗ ਹੈ ਕਿ ਇਸ ਫਿਲਮ ਦੇ ਡਾਇਲਗਸ ਤੇ ਸੈਂਸਰ ਨੇ ਇਤਰਾਜ਼ ਜਤਾਇਆ। ਮਿਲੀ ਜਾਣਕਾਰੀ ਅਨੁਸਾਰ 'ਗੈਂਗਸਟਰ ਵਰਸਿਜ਼ ਸਟੇਟ' ਫਿਲਮ ਦੇ ਡਾਇਲਗ 'ਸਰਕਸ ਦੇ ਸ਼ੇਰ' ਤੇ ਇਤਰਾਜ਼ ਜਤਾਇਆ ਹੈ। 

 

ਇਸ ਤੋਂ ਇਲਾਵਾ ਕੁਝ ਇਤਰਾਜ਼ ਜਨਕ ਸੀਨਜ਼ ਕਟੱਣ ਦੀ ਹਿਦਾਇਤ ਵੀ ਸੈਂਸਰ ਵੱਲੋਂ ਦਿੱਤੀ ਗਈ ਸੀ। ਇਸੇ ਕਾਰਨ ਹੀ ਸੈਂਸਰ ਬੋਰਡ ਨੇ ਇਸ ਫਿਲਮ ਸਰਟੀਫਿਕੇਟ ਨਹੀਂ ਦਿੱਤਾ। ਪਰ ਹੁਣ ਇਹ ਫ਼ਿਲਮ 17 ਮਈ ਨੂੰ ਰਿਲੀਜ਼ ਹੋਵੇਗੀ| ਦੱਸ ਦਈਏ ਕਿ ਕਪਿਲ ਬੱਤਰਾ ਪ੍ਰੋਡਕਸ਼ਨ ਹਾਊਸ ਦੀ 'ਗੈਂਗਸਟਰ ਵਰਸਿਜ਼ ਸਟੇਟ' ਫਿਲਮ ਦੇ ਨਿਰਦੇਸ਼ਕ ਆਲਮ ਗਹਿਰ ਹਨ। ਕਈ ਨਵੇਂ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ 'ਗੈਂਗਸਟਰ ਵਰਸਿਜ਼ ਸਟੇਟ' ਫਿਲਮ ਗੈਂਗਵਾਦ 'ਤੇ ਅਧਾਰਿਤ ਹੈ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.