• Thursday, July 18

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 09-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 09-04-2019 ) 


1.. ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਦਾ ਪ੍ਰਧਾਨਮੰਤਰੀ ਟਰੂਡੋ ਨੂੰ ਜਵਾਬ - ਕੇਸ ਦੀ ਧਮਕੀ ਦੇ ਬਾਵਜੂਦ ਐਸ ਐਨ ਸੀ ਲਵਲੀਨ ਮੁੱਦਾ ਚੁੱਕਦੇ ਰਹਿਣਗੇ 


ਕੈਨੇਡਾ ਵਿੱਚ ਐਸਐਨਸੀ ਲਵਲੀਨ ਮੁੱਦਾ ਲਗਾਤਰ ਹੁੰਦਾ ਜਾ ਰਿਹਾ ਹੈ , ਕੈਨੇਡਾ ਦੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡ੍ਰਿਊ ਸ਼ਿਅਰ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਐਸਐਨਸੀ ਲਵਲੀਨ ਘੁਟਾਲੇ ਬਾਰੇ ਬਿਆਨ ਦੇਣ ਦੇ ਬਦਲੇ ਕਾਨੂੰਨੀ ਕੇਸ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ , ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ਿਅਰ ਨੇ ਕਿਹਾ ਕਿ ਉਹ ਐਸਐਨਸੀ ਲਵਲੀਨ ਘੁਟਾਲੇ ਨੂੰ ਲਗਾਤਰ ਚੁੱਕਦੇ ਰਹਿਣਗੇ , ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਧਾਨਮੰਤਰੀ ਟਰੂਡੋ ਦੇ ਵਕੀਲ ਵਲੋਂ ਇਹ ਧਮਕੀ ਭਰਿਆ ਪੱਤਰ ਮਿਲਿਆ ਸੀ ਜਿਸ ਵਿੱਚ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਗਈ ਹੈ , ਇਹ ਮਾਮਲਾ ਇਨ੍ਹਾਂ ਫੈਡਰਲ ਚੋਣਾਂ ਵਿੱਚ ਵੱਡਾ ਮੁੱਦਾ ਹੈ |


2.. ਅਮਰੀਕਾ ਨੇ ਚੁੱਕਿਆ ਵੱਡਾ ਕਦਮ - ਰਾਸ਼ਟਰਪਤੀ ਟਰੰਪ ਨੇ ਇਰਾਨ ਦੀ ਫੌਜ ਨੂੰ ਘੋਸ਼ਤ ਕੀਤਾ ਅੱਤਵਾਦੀ 


ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਇਰਾਨ ਦੀ ਫੌਜ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੂੰ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕਰਨਗੇ , ਇੱਕ ਅਣਕਿਆਸੀ ਕਦਮ ਹੈ ਜਿਸ ਨੇ ਈਰਾਨ ਦੀ ਨਿੰਦਾ ਕੀਤੀ ਅਤੇ ਅਮਰੀਕਾ ਦੀਆਂ ਤਾਕਤਾਂ 'ਤੇ ਜਵਾਬੀ ਹਮਲੇ ਕੀਤੇ ਅਮਰੀਕਾ ਦਾ ਇਹ ਕਦਮ 15 ਅਪਰੈਲ ਤੋਂ ਲਾਗੂ ਹੋਵੇਗਾ ਹਾਲਾਂਕਿ ਈਰਾਨ ਨੇ ਤੁਰੰਤ ਇਸਦਾ ਜਵਾਬ ਦਿੱਤਾ, ਜਿਸ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਨੇ ਯੂ.ਐਸ. ਦੀ ਫੌਜ ਨੂੰ "ਅੱਤਵਾਦੀ ਸੰਗਠਨਾਂ" ਵਜੋਂ ਨਾਮਿਤ ਕੀਤਾ ਹੈ , ਇਸ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿੱਚ ਇਕ ਵਾਰ ਫਿਰ ਤਕਰਾਰ ਵੱਧ ਗਈ ਹੈ |3.. ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਦਿੱਤਾ ਵੱਡਾ ਝਟਕਾ - ਬੇਅਦਬੀ ਕਾਂਡ ਤੇ ਬਣੀ ਐਸਆਈਟੀ ਵਿੱਚੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਇਆ ਗਿਆ 


ਕੇਂਦਰੀ ਚੋਣ ਕਮਿਸ਼ਨ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ , ਰਣਜੀਤ ਸਿੰਘ ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਅਕਤੂਬਰ 2015 ਦੇ ਬਹੁਚਰਚਿਤ ਬੇਅਦਬੀ, ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (ਐਸ ਆਈ ਟੀ) ਦੇ ਸੀਨੀਅਰ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਸ.ਆਈ.ਟੀ. ਤੋਂ ਹਟਾ ਦਿੱਤਾ ਗਿਆ ਹੈ , ਸ਼੍ਰੋਮਣੀ ਅਕਾਲੀ ਦਲ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਮੀਡੀਆ 'ਚ ਬਿਆਨਬਾਜ਼ੀ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ , ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਕਾਂਗਰਸ ਦਾ ਏਜੰਟ ਦੱਸਿਆ ਸੀ |


4.. ਭਗੋੜੇ ਵਿਜੇ ਮਾਲੀਆ ਨੂੰ ਭਾਰਤ ਲਿਆਉਣ ਦੀ ਉਮੀਦ ਵਧੀ , ਭਾਰਤ ਸਪੁਰਦ ਕਰਨ ਦੇ ਵਿਰੁੱਧ ਅਰਜ਼ੀ ਬ੍ਰਿਟਿਸ਼ ਅਦਾਲਤ ਵਿੱਚ ਖਾਰਜ


ਬ੍ਰਿਟਿਸ਼ ਹਾਈ ਕੋਰਟ ਨੇ ਭਗੋੜੇ ਸ਼ਰਾਬ ਵਾਪਰੀ ਵਿਜੇ ਮਾਲੀਆ ਦੀ ਭਾਰਤ ਵਾਪਸ ਨਾ ਭੇਜਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ , ਕੋਰਟ ਦੇ ਇਸ ਫੈਸਲੇ ਤੋਂ ਮਾਲੀਆ ਨੂੰ ਛੇਤੀ ਭਾਰਤ ਲਿਆਉਣ ਦੀ ਸੰਭਾਵਨਾ ਵਧ ਗਈ ਹੈ , ਲੰਡਨ ਦੇ ਵੈਸਟਮਿਨਸਟਰ ਅਦਾਲਤ ਨੇ ਦਸੰਬਰ ਵਿੱਚ ਮਾਲੀਆ ਨੂੰ ਭਾਰਤ ਨੂੰ ਸੌਂਪਣ ਦੀ ਇਜਾਜ਼ਤ ਦਿੱਤੀ ਸੀ , ਫਰਵਰੀ ਵਿੱਚ ਯੂਕੇ ਦੇ ਗ੍ਰਹਿ ਵਿਭਾਗ ਨੇ ਵੀ ਇਸ ਕਦਮ ਨੂੰ ਮਨਜੂਰੀ ਦਿੱਤੀ ਸੀ , ਉਸ ਤੋਂ ਬਾਅਦ ਮਾਲੀਆ ਨੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਥੇ ਉਸਨੂੰ ਕਰਾਰੀ ਹਾਰ ਮਿਲੀ ਹੈ ਹਾਲਾਂਕਿ ਮਾਲੀਆ ਕੋਲ ਹਾਲੇ ਵੀ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਅਧਿਕਾਰ ਹੈ |5.. ਪੰਜਾਬ ਅਤੇ ਉੱਤਰ ਭਾਰਤ ਵਿੱਚ ਰੰਗ ਦਿਖਾਉਣ ਲੱਗੀ ਗਰਮੀ, ਅਪ੍ਰੈਲ ਦੇ ਅਖੀਰ ਤੱਕ ਕਰਨਾ ਪੈ ਸਕਦਾ ਹੈ ਲੂ ਦਾ ਸਾਹਮਣਾ 


ਅਪ੍ਰੈਲ ਸ਼ੁਰੂ ਹੁੰਦੇ ਹੀ ਗਰਮੀ ਨੇ ਉੱਤਰ ਭਾਰਤ ਅਤੇ ਪੰਜਾਬ ਵਿੱਚ ਆਪਣੀ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ , ਅਪਰੈਲ ਦੇ ਪਹਿਲੇ ਹਫਤੇ ਵਿਚ ਤਾਪਮਾਨ 37 ਡਿਗਰੀ ਸੈਲਸੀਅਸ ਦਾ ਅੰਕੜਾ ਛੂਹ ਚੁੱਕਾ ਹੈ ਅਤੇ ਆਉਣ ਵਾਲੇ ਦਿਨ ਵੀ ਬਹੁਤ ਜ਼ਿਆਦਾ ਗਰਮ ਰਹਿਣਗੇ , ਮੌਸਮ ਵਿਭਾਗ ਦੇ ਮੰਨੀਏ ਤਾਂ ਅਪਰੈਲ ਦੇ ਅਖੀਰ ਅਤੇ ਮਈ ਦੇ ਪਹਿਲੇ ਹਫਤੇ ਵਿੱਚ ਲੋਕਾਂ ਨੂੰ ਭਾਰੀ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ , ਇਸਦੇ ਨਾਲ ਹੀ ਮੀਂਹ ਦੀ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ , ਮਈ ਵਿੱਚ ਹੋਣ ਵਾਲਿਆਂ ਲੋਕਸਭਾ ਚੋਣਾਂ ਵਿੱਚ ਵੀ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.