• Sunday, July 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 10-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 10-04-2019 ) 


1.. ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਬਿਆਨ - ਜੇ ਮੋਦੀ ਪ੍ਰਧਾਨਮੰਤਰੀ ਬਣੇ ਤਾਂ ਦੋਵਾਂ ਦੇਸ਼ਾਂ ਵਿਚ ਹੋਵੇਗੀ ਸ਼ਾਂਤੀ  


ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਭਾਰਤ ਵਿਚ ਹੋ ਰਹੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ , ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਆਉਣ ਵਾਲੀਆਂ ਚੋਣਾਂ ਵਿਚ ਭਾਰਤ ਵਿਚ ਫਿਰ ਸਰਕਾਰ ਬਣਾਉਂਦੀ ਹੈ ਤਾਂ ਫਿਰ ਸ਼ਾਂਤੀ ਵਾਰਤਾ ਦੀ ਬਿਹਤਰ ਉਮੀਦ ਹੋਵੇਗੀ , ਇਮਰਾਨ ਨੇ ਇਹ ਵੀ ਕਿਹਾ ਕਿ ਜੇ ਭਾਰਤ ਦੀ ਅਗਲੀ ਸਰਕਾਰ ਦੀ ਅਗਵਾਈ ਕਾਂਗਰਸ ਦੇ ਹੱਥਾਂ 'ਚ ਹੋਵੇ ਤਾਂ ਉਹ ਪਾਕ ਨਾਲ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਤੋਂ ਪਿੱਛੇ ਹਟ ਸਕਦੀ ਹੈ ,ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਇਹ ਬਿਆਨ ਵਿਦੇਸ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤਾ ਹੈ |


2.. ਪ੍ਰਧਾਨਮੰਤਰੀ ਟਰੂਡੋ ਦੀ ਸਾਬਕਾ ਮੰਤਰੀ ਨੇ ਸਾਧਿਆ ਪ੍ਰਧਾਨਮੰਤਰੀ ਤੇ ਨਿਸ਼ਾਨਾ - ਪ੍ਰਧਾਨਮੰਤਰੀ ਨੇ ਸੰਸਦ ਮੈਂਬਰਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਹੈ 


ਸਿਆਸੀ ਤੂਫਾਨ ਦੀ ਝਪੇਟ ਵਿਚ ਆਏ ਕੈਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਹੁਣ ਆਪਣੇ ਹੀ ਸਾਬਕਾ ਮੰਤਰੀਆਂ ਦੇ ਨਿਸ਼ਾਨੇ ਤੇ ਆ ਗਏ ਹਨ , ਸਾਬਕਾ ਕੈਬਨਿਟ ਮੰਤਰੀਆਂ ਨੇ ਐਸਐਸਸੀ-ਲਵਲੀਨ ਮਾਮਲੇ ਨੂੰ ਸਾਹਮਣੇ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਫਿਰ ਤੇਜ਼ ਕੀਤਾ ਹੈ , ਇਸ ਤੋਂ ਪਹਿਲਾ ਪ੍ਰਧਾਨਮੰਤਰੀ ਟਰੂਡੋ ਨੇ ਆਪਣੀਆਂ ਦੋ ਮੰਤਰੀਆਂ ਨੂੰ ਲਿਬਰਲ ਕਾਰਜਕਾਰਨੀ ਵਿੱਚੋ ਕੱਢ ਦਿੱਤਾ ਸੀ ,ਹੁਣ ਸਾਬਕਾ ਮੰਤਰੀ ਜੇਨ ਫਿਲਪੋਟ ਨੇ ਦਲੀਲ ਦਿੱਤੀ ਹੈ ਕਿ ਜਸਟਿਨ ਟਰੂਡੋ ਨੇ ਸੰਸਦ ਮੈਂਬਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਉਨ੍ਹਾਂ ਨੂੰ ਅਤੇ ਜੋਡੀ ਵਿਲਸਨ ਨੂੰ ਪਾਰਟੀ ਵਿੱਚੋ ਬਾਹਰ ਕੱਢ ਦਿੱਤਾ ਹੈ , ਜੋ ਕੈਨੇਡੀਅਨ ਰਾਜਨੀਤੀ ਲਈ ਮੰਦਭਾਗਾ ਹੈ |3.. ਪੰਜਾਬ ਵਿਚ ਚੋਣ ਕਮਿਸ਼ਨ ਨੇ ਕੀਤੀ ਵੱਡੀ ਕਾਰਵਾਈ - ਪੰਜਾਬ ਦੇ 118 ਨੇਤਾਵਾਂ ਤੇ ਲੋਕਸਭਾ ਚੋਣਾਂ ਲੜਨ ਤੇ ਲਾਈ ਗਈ ਰੋਕ 


ਲੋਕਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਬੇਹੱਦ ਸਖ਼ਤੀ ਭਰਿਆ ਰੁੱਖ ਅਪਣਾ ਰਿਹਾ ਹੈ , ਲੋਕ ਸਭਾ ਚੋਣ 2019 ਵਿੱਚ, ਚੋਣ ਕਮਿਸ਼ਨ ਨੇ ਪੰਜਾਬ ਦੇ 118 ਨੇਤਾਵਾਂ ਦੇ ਚੋਣ ਲੜਨ 'ਤੇ ਪਾਬੰਦੀ ਲਾ ਦਿੱਤੀ ਹੈ , ਇਨ੍ਹਾਂ ਆਗੂਆਂ ਨੇ ਪਿਛਲੀਆਂ ਚੋਣਾਂ ਲੜੀਆਂ ਸਨ ਅਤੇ ਚੋਣ ਖਰਚਿਆਂ ਦਾ ਵੇਰਵਾ ਨਹੀਂ ਦਿੱਤਾ , ਇਨ੍ਹਾਂ ਨੇਤਾਵਾਂ ਨੇ ਕਮਿਸ਼ਨ ਨੂੰ ਤਸੱਲੀਬਖ਼ਸ਼ ਜਵਾਬ ਵੀ ਨਹੀਂ ਦਿੱਤਾ ,ਇਸ ਤੋਂ ਬਾਅਦ ਚੋਣ ਲੜਨ ਲਈ ਕਮਿਸ਼ਨ ਨੇ ਇਨ੍ਹਾਂ ਨੂੰ ਅਯੋਗ ਕਰ ਦਿੱਤਾ ਹੈ , ਹੁਣ ਇਹ ਆਗੂ ਤਿੰਨ ਸਾਲਾਂ ਲਈ ਚੋਣ ਲੜਨ ਦੇ ਯੋਗ ਨਹੀਂ ਹੋਣਗੇ ,ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਇਹ ਸੂਚੀ ਭੇਜੀ ਹੈ |


4.. ਅਮਰੀਕਾ ਨੇ ਸਾਊਦੀ ਕਰਾਊਨ ਪ੍ਰਿੰਸ ਨੂੰ ਦਿੱਤਾ ਝਟਕਾ - ਸਾਊਦੀ ਕਰਾਊਨ ਪ੍ਰਿੰਸ ਦੇ ਕਰੀਬੀ ਸਮੇਤ 16 ਸਾਊਦੀ ਅਫਸਰਾਂ ਨੂੰ ਕੀਤਾ ਗਿਆ ਬੈਨ


ਪਿਛਲੇ ਸਾਲ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖੋਸ਼ੋਗੀ ਦੇ ਕਤਲ ਕੇਸ ਵਿੱਚ ਸਾਊਦੀ ਕਰਾਊਨ ਪ੍ਰਿੰਸ ਅਤੇ ਟਰੰਪ ਪ੍ਰਸਾਸ਼ਨ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ , ਹੁਣ ਜਮਾਲ ਖੋਸ਼ੋਗੀ ਦੇ ਕਤਲ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਟਰੰਪ ਪ੍ਰਸਾਸ਼ਨ ਨੇ ਅਮਰੀਕਾ ਵਿੱਚ 16 ਸਾਊਦੀ ਅਰਬ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ , ਇਨ੍ਹਾਂ ਲੋਕਾਂ ਵਿੱਚ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਕਰੀਬੀ ਅਫਸਰ ਸਾਊਦ ਅਲ-ਕਟਾਨੀ ਵੀ ਸ਼ਾਮਲ ਹਨ , ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਇਹ ਐਲਾਨ ਕੀਤਾ ਹੈ ,ਇਸ ਤੋਂ ਪਹਿਲਾ ਵੀ ਅਮਰੀਕਾ ਨੇ ਦੋ ਦਰਜਨ ਸਾਊਦੀ ਅਧਿਕਾਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਸਨ |


5.. ਸੁਪਰੀਮ ਕੋਰਟ ਨੇ ਰਾਫੇਲ ਡੀਲ 'ਤੇ ਮੋਦੀ ਸਰਕਾਰ' ਨੂੰ ਸੁਣਾਈ ਬੁਰੀ ਖਬਰ - ਦੁਬਾਰਾ ਸੁਣਵਾਈ ਲਈ ਸੁਪਰੀਮ ਕੋਰਟ ਹੋਇਆ ਤਿਆਰ 

 

ਰਾਫੇਲ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਮੋਦੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ , ਸੁਪਰੀਮ ਕੋਰਟ ਰਾਫੇਲ ਕੇਸ 'ਤੇ ਫਿਰ ਕੇਸ ਦੀ ਸੁਣਵਾਈ ਲਈ ਸਹਿਮਤ ਹੋ ਗਿਆ ਹੈ , ਬੁੱਧਵਾਰ ਨੂੰ ਰਾਫੇਲ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਹੈ, ਸੁਪਰੀਮ ਕੋਰਟ ਨੇ ਰੱਖਿਆ ਮੰਤਰਾਲੇ ਤੋਂ ਲੀਕ ਹੋਏ ਦਸਤਾਵੇਜ਼ਾਂ ਦੀ ਵੈਧਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ , ਅਦਾਲਤ ਦੇ ਫੈਸਲੇ ਦੇ ਅਨੁਸਾਰ, ਪਟੀਸ਼ਨਰ ਦੇ ਦਸਤਾਵੇਜ਼ ਹੁਣ ਸੁਪਰੀਮ ਕੋਰਟ ਵਿੱਚ ਸੁਣਵਾਈ ਦਾ ਹਿੱਸਾ ਹੋਣਗੇ , ਵਰਤਮਾਨ ਸਮੇ ਵਿੱਚ ਲੋਕਸਭਾ ਚੋਣਾਂ ਦੇ ਦੌਰਾਨ ਰਾਫੇਲ ਡੀਲ ਇਕ ਵੱਡਾ ਮੁੱਦਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.