Breaking News :

CBSE ਵਲੋਂ ਗਣਿਤ ਦੀਆਂ ਪ੍ਰੀਖਿਆਵਾਂ ‘ਚ ਕੀਤੀ ਗਈ ਤਬਦੀਲੀ

11 ਜਨਵਰੀ - ਵਿਕਰਮ ਸਹਿਜਪਾਲ

ਨਵੀਂ ਦਿੱਲੀ : (CBSE) ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵਲੋਂ ਗਣਿਤ ਦੀਆਂ ਪ੍ਰੀਖਿਆਵਾਂ ‘ਚ ਤਬਦੀਲੀ ਕੀਤੀ ਹੈ। ਸੀ. ਬੀ. ਐੱਸ. ਈ. 2020 ‘ਚ ਵਿੱਦਿਅਕ ਸੈਸ਼ਨ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਗਣਿਤ ਦੀਆਂ 2 ਪੱਧਰੀ ਪ੍ਰੀਖਿਆਵਾਂ ਆਯੋਜਿਤ ਕਰੇਗਾ। ਸੀ. ਬੀ. ਐੱਸ. ਈ. ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗਣਿਤ ਦੀਆਂ ਪ੍ਰੀਖਿਆਵਾਂ 2 ਪੱਧਰ ‘ਤੇ ਹੋਣਗੀਆਂ। ਪਹਿਲੀ ਗਣਿਤ-ਮਾਣਕ, ਜੋ ਮੌਜੂਦਾ ਆਮ ਪੱਧਰ ਦੀ ਪ੍ਰੀਖਿਆ ਹੋਵੇਗੀ। ਦੂਸਰੀ ਗਣਿਤ-ਮੂਲ, ਜੋ ਆਸਾਨ ਪੱਧਰ ਦੀ ਪ੍ਰੀਖਿਆ ਹੋਵੇਗੀ। ਉਸ ‘ਚ ਕਿਹਾ ਗਿਆ ਹੈ ਕਿ ਗਣਿਤ ਦਾ ਮੌਜੂਦਾ ਪੱਧਰ ਅਤੇ ਸਿਲੇਬਸ ਬਰਾਬਰ ਰਹੇਗਾ।

CBSE

ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਰਾਸ਼ਟਰੀ ਸਿਲੇਬਸ ਰੂਪ-ਰੇਖਾ ਅਨੁਸਾਰ 2 ਪੱਧਰ ਦੀਆਂ ਪ੍ਰੀਖਿਆਵਾਂ ਨਾਲ ਨਾ ਸਿਰਫ 2 ਵੱਖ-ਵੱਖ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ, ਸਗੋਂ ਇਸ ਨਾਲ ਪ੍ਰੀਖਿਆਵਾਂ ਵੀ ਅਲੱਗ ਹੋਣਗੀਆਂ ਅਤੇ ਵਿਦਿਆਰਥੀਆਂ ‘ਚ ਤਣਾਅ ਦਾ ਪੱਧਰ ਵੀ ਘੱਟ ਹੋਵੇਗਾ। ਇਸ ‘ਚ ਕਿਹਾ ਗਿਆ ਹੈ ਕਿ ਸਾਨੂੰ ਪਤਾ ਹੀ ਹੈ ਕਿ ਸਭ ਤੋਂ ਮੁਸ਼ਕਲ ਵਿਸ਼ੇ ਦੀ ਪ੍ਰੀਖਿਆ ਦੌਰਾਨ ਵਿਦਿਆਰਥੀਆਂ ‘ਚ ਤਣਾਅ ਦਾ ਪੱਧਰ ਸਭ ਤੋਂ ਜ਼ਿਆਦਾ ਹੁੰਦਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.