Breaking News :

ਲੋਕ ਸਭਾ ਚੋਣਾਂ 2019 : ਗੂਗਲ ਨੇ ਡੂਡਲ ਰਾਹੀਂ ਲੋਕਾਂ ਨੂੰ ਕੀਤੀ ਵੋਟਿੰਗ ਦੀ ਅਪੀਲ

ਓਂਟਾਰੀਓ (ਵਿਕਰਮ ਸਹਿਜਪਾਲ) : ਲੋਕ ਸਭਾ ਚੋਣਾਂ ਲਈ ਪਹਿਲੇ ਗੇੜ ਦੀ ਵੋਟਿੰਗ ਕਰੜੀ ਸੁਰੱਖਿਆ ਵਿੱਚ ਜਾਰੀ ਹੈ। ਦੇਸ਼ ਦੇ 20 ਸੂਬਿਆਂ ਵਿੱਚ 91 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸ ਮੌਕੇ 'ਤੇ ਗੂਗਲ ਨੇ ਵੀ ਡੂਡਲ ਬਣਾ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਗੂਗਲ ਨੇ ਡੂਡਲ ਦੇ ਰਾਹੀਂ ਲੋਕਾਂ ਨੂੰ ਵੋਟਿੰਗ ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਹੈ।

ਵੋਟ ਦੀ ਸਿਆਹੀ ਵਾਲੀ ਉਂਗਲ ਦਾ ਖ਼ਾਸ ਡੂਡਲ 

ਭਾਰਤ ਵਿੱਚ ਵੋਟਿੰਗ ਤੋਂ ਬਾਅਦ ਵੋਟਰਾਂ ਦੀ ਉਂਗਲ ਤੇ ਨੀਲੀ ਸਿਆਹੀ ਲਗਾਈ ਜਾਂਦੀ ਹੈ। ਵੋਟਿੰਗ ਤੋਂ ਬਾਅਦ ਉਂਗਲ ਤੇ ਲਗੀ ਨੀਲੀ ਸਿਆਹੀ ਨੂੰ ਲੋਕਤੰਤਰ ਦੀ ਪ੍ਰਕਿਰਿਆ ਵਿੱਚ ਆਮ ਜਨਤਾ ਦੀ ਹਿੱਸੇਦਾਰੀ ਵਜੋਂ ਵੇਖਿਆ ਜਾਂਦਾ ਹੈ। ਅੱਜ ਗੂਗਲ ਨੇ ਵੀ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਨੂੰ ਵੋਟ ਦੀ ਸਿਆਹੀ ਵਾਲੀ ਉਂਗਲ ਦਾ ਖ਼ਾਸ ਡੂਡਲ ਬਣਾ ਕੇ ਸਮਰਪਿਤ ਕੀਤਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.