• Friday, July 19

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 12-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 12-04-2019 ) 


1.. ਅਫ਼ਰੀਕੀ ਦੇਸ਼ ਸੂਡਾਨ ਵਿੱਚ 30 ਸਾਲ ਬਾਅਦ ਹੋਇਆ ਤਖਤਾਪਲਟ - ਦੇਸ਼ ਦੀ ਸੈਨਾ ਨੇ ਰਾਸ਼ਟਰਪਤੀ ਬਸ਼ੀਰ ਨੂੰ ਕੀਤਾ ਗਿਰਫ਼ਤਾਰ 


ਅਫ਼ਰੀਕੀ ਦੇਸ਼ ਸੁਡਾਨ ਵਿੱਚ 30 ਸਾਲ ਬਾਅਦ ਰਾਸ਼ਟਰਪਤੀ ਓਮਰ ਅਲ ਬਸ਼ੀਰ ਦਾ ਤਖਤਾਪਲਟ ਕਰ ਦਿੱਤਾ ਗਈ ਹੈ , ਰਾਸ਼ਟਰਪਤੀ ਬਸ਼ੀਰ ਨੂੰ ਫੌਜ ਨੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ , ਰੱਖਿਆ ਮੰਤਰੀ ਅਵੈਡ ਇਬਨੇ ਔਫ ਨੇ ਇਹ ਜਾਣਕਾਰੀ ਅਧਿਕਾਰਕ ਟੀ.ਵੀ. ਤੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ ਹੈ , ਇਬਨੇ ਔਫ ਨੇ ਕਿਹਾ, ਮੈਂ ਸਰਕਾਰ ਦੇ ਰੱਖਿਆ ਮੰਤਰੀ ਦੇ ਰੂਪ 'ਚ ਸਰਕਾਰ ਦੇ ਡਿੱਗਣ ਦਾ ਐਲਾਨ ਕਰਦਾ ਹਾਂ , ਸਰਕਾਰ ਦਾ ਮੁਖੀ ਇਕ ਸੁਰੱਖਿਅਤ ਜਗ੍ਹਾ 'ਤੇ ਨਜ਼ਰਬੰਦ ਹੈ , ਉਨ੍ਹਾਂ ਨੇ ਕਿਹਾ ਕਿ ਦੋ ਸਾਲਾਂ ਬਾਅਦ ਚੋਣਾਂ ਕਰਵਾਈਆਂ ਜਾਣਗੀਆਂ |2.. ਪ੍ਰਧਾਨਮੰਤਰੀ ਟਰੂਡੋ ਨੂੰ ਮਿਲੀ ਵੱਡੀ ਰਾਹਤ - ਸਪੀਕਰ ਨੇ ਕਿਹਾ ਦੋ ਸਾਬਕਾ ਮੰਤਰੀਆਂ ਨੂੰ ਲਿਬਰਲ ਕਾਕਸ ਵਿੱਚੋ ਕੱਢਣਾ ਨਿਯਮ ਦੀ ਉਲੰਘਣਾ ਨਹੀਂ 


ਪਿਛਲੇ ਦਿਨੀਂ ਪ੍ਰਧਾਨਮੰਤਰੀ ਜਸਟਿਨ ਟਰੂਡੋ ਵਲੋਂ ਆਪਣੇ ਦੋ ਸਾਬਕਾ ਮੰਤਰੀਆਂ ਨੂੰ ਲਿਬਰਲ ਕਾਕਸ ਵਿੱਚੋ ਬਾਹਰ ਕੱਢ ਦਿੱਤਾ ਸੀ , ਜਿਸ ਤੋਂ ਬਾਅਦ ਸਾਬਕਾ ਮੰਤਰੀ ਫਿਲਪੋਟ ਅਤੇ ਮੰਤਰੀ ਜੋਡੀ ਵਿਲਸਨ-ਰੇਆਬੋਲਡ ਨੇ ਪ੍ਰਧਾਨਮੰਤਰੀ ਉੱਤੇ ਨਿਯਮ ਤੋੜਣ ਦੇ ਦੋਸ਼ ਲਗਾਏ ਸਨ ਅਤੇ ਸਪੀਕਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ , ਹਾਊਸ ਆਫ ਕਾਮਨਜ਼ ਦੇ ਸਪੀਕਰ ਨੇ ਫੈਸਲਾ ਸੁਣਾਇਆ ਕਿ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫਤੇ ਲਿਬਰਲ ਕਾਕੱਸ ਤੋਂ ਆਪਣੇ ਸਾਬਕਾ ਕੈਬਨਿਟ ਮੰਤਰੀ ਜੋਡੀ ਵਿਲਸਨ-ਰੇਆਫੋਲਡ ਅਤੇ ਜੇਨ ਫਿਲਪੋਟ ਨੂੰ ਬਾਹਰ ਕੱਢਿਆ ਤਾਂ ਸੰਸਦ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਹੋਈ ਹੈ |3.. ਸਿੱਖਾਂ ਵਿੱਚ ਵੈਸਾਖੀ ਨੂੰ ਲੈ ਕੇ ਖਾਸਾ ਉਤਸ਼ਾਹ - ਪੰਜਾਬ ਤੋਂ ਪਾਕਿਸਤਾਨ ਦੇ ਪੰਜਾ ਸਾਹਿਬ ਲਈ ਪਹਿਲਾ ਜੱਥਾ ਹੋਇਆ ਰਵਾਨਾ 


ਸਿੱਖ ਧਰਮ ਦੇ ਸਭ ਤੋਂ ਵੱਡੇ ਤਿਓਹਾਰਾਂ ਵਿੱਚੋ ਇਕ ਵਿਸਾਖੀ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਵੱਡਾ ਉਤਸ਼ਾਹ ਹੈ , ਇਸ ਤਿਓਹਾਰ ਨੂੰ ਮਨਾਉਣ ਲਈ 839 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਹੈ , ਜੱਥੇ ਵਿਚ ਵੀ ਬਹੁਤ ਸਾਰੇ ਮਹਿਲਾ ਸ਼ਰਧਾਲੂ ਸ਼ਾਮਲ ਹਨ , ਇਹ ਜੱਥਾ ਪਾਕਿਸਤਾਨ ਦੇ ਦੂਜੇ ਗੁਰਦੁਆਰਿਆਂ ਵਿਚ ਵਿੱਚ ਵੀ ਦਰਸ਼ਨ ਕਰੇਗੀ ਅਤੇ 21 ਅਪ੍ਰੈਲ ਨੂੰ ਵਾਪਸ ਭਾਰਤ ਆ ਜਾਵੇਗਾ , ਸਿੱਖ ਸੰਗਤ ਹਰ ਸਾਲ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਚ ਖਾਲਸਾ ਸਥਾਪਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਉਣ ਜਾਂਦੀ ਹੈ |


4.. ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਬ੍ਰਿਟੇਨ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ - ਅਮਰੀਕਾ ਸਪੁਰਦ ਕਰਨ ਦਾ ਰਾਹ ਹੋਇਆ ਪੱਧਰਾ


ਵਿਸ਼ਵ ਦੇ ਸਭ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਸੰਵੇਦਨਸ਼ੀਲ ਅਤੇ ਖੁਫੀਆ ਦਸਤਾਵੇਜ਼ ਲੀਕ ਕਰਨ ਵਾਲੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਬ੍ਰਿਟੇਨ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ , ਜੂਲੀਅਨ ਅਸਾਂਜ ਨੂੰ ਅਦਾਲਤ ਨੇ ਜਮਾਨਤ ਦੀ ਸ਼ਰਤ ਤੋੜਨ ਦਾ ਦੋਸ਼ੀ ਕਰਾਰ ਦਿੱਤਾ ਹੈ , ਇਸ ਤੋਂ ਬਾਅਦ ਜੂਲੀਅਨ ਅਸਾਂਜ ਨੂੰ ਅਮਰੀਕਾ ਸਪੁਰਦ ਕਰਨ ਦਾ ਰਾਹ ਪੱਧਰਾ ਹੋਇਆ ਹੈ , ਬ੍ਰਿਟਿਸ਼ ਪੁਲਿਸ ਨੇ ਵੀਰਵਾਰ ਨੂੰ ਇਕਵੇਡਾਰ ਦੇ ਦੂਤਾਵਾਸ ਤੋਂ ਅਸਾਂਜ ਨੂੰ ਗ੍ਰਿਫਤਾਰ ਕੀਤਾ ਸੀ ,ਉਹ ਪਿਛਲੇ ਸੱਤ ਸਾਲਾਂ ਤੋਂ ਲੰਦਨ ਵਿਚ ਇਕਵਾਡੋਰ ਦੂਤਾਵਾਸ ਵਿਚ ਰਹਿ ਰਹੇ ਸਨ  , ਅਮਰੀਕਾ ਲੰਮੇ ਸਮੇਂ ਤੋਂ ਜੂਲੀਅਨ ਅਸਾਂਜ ਨੂੰ ਸਪੁਰਦ ਕਰਨ ਦੀ ਮੰਗ ਕਰ ਰਿਹਾ ਹੈ |


5.. ਬ੍ਰੇਕਜਿਟ ਦੀ ਤਾਰੀਖ 31 ਅਕਤੂਬਰ ਤਕ ਵਧਾਈ ਗਈ - ਯੂਕੇ ਦੇ ਪ੍ਰਸਤਾਵ ਨੂੰ ਬਦਲਣ ਦੇ ਲਈ ਯੂਰਪੀਅਨ ਯੂਨੀਅਨ ਨੇ ਵਧਾਈ ਮਿਆਦ 


ਬ੍ਰੇਕਜਿਟ ਮਸੌਦੇ ਉੱਤੇ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਸਮਝੌਤਾ 31 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ. ਇਹ ਫ਼ੈਸਲਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਥੇਰੇਸਾ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਡੌਨਲਡ ਟਸਕ ਦੇ ਵਿਚਕਾਰ ਪੰਜ ਘੰਟਿਆਂ ਤੱਕ ਚੱਲੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ , ਮੀਟਿੰਗ ਤੋਂ ਬਾਅਦ, ਟਸਕ ਨੇ ਕਿਹਾ ਕਿ ਜੇਕਰ ਯੂਕੇ ਚਾਹੁੰਦਾ ਹੈ, ਤਾਂ ਉਹ ਯੂਰਪੀ ਸੰਘ ਤੋਂ ਬਾਹਰ ਜਾਣ ਜਾਂ ਇਸ ਨੂੰ ਰੱਦ ਕਰਨ ਦੇ ਫੈਸਲੇ 'ਤੇ ਵਿਚਾਰ ਕਰ ਸਕਦਾ ਹੈ , ਪਹਿਲਾਂ ਬ੍ਰੇਕਜਿਟ ਲਈ ਮਾਰਚ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਸੀ ਇਸ ਤੋਂ ਬਾਅਦ ਦੀ ਮਿਤੀ 12 ਅਪ੍ਰੈਲ ਤੱਕ ਵਧਾਈ ਗਈ ਸੀ ਪਰ ਹੁਣ ਤੱਕ ਕਿਸੇ ਵੀ ਸਮਝੌਤੇ ਤੇ ਗੱਲ ਨਹੀਂ ਬਣੀ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.