Breaking News :

ਇੰਡੋਨੇਸ਼ੀਆ 'ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝੱਟਕੇ, ਸੁਨਾਮੀ ਆਉਣ ਦੀ ਚਿਤਾਵਨੀ

12 ਅਪ੍ਰੈਲ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਇੰਡੋਨੇਸ਼ੀਆ ਤੋਂ ਹੁਣੇ ਹੁਣੇ ਖ਼ਬਰ ਆਈ ਹੈ ਕਿ ਓਥੇ ਭਾਰੀ ਮਾਤਰਾ 'ਚ ਭੂਚਾਲ ਦੇ  ਝੱਟਕੇ ਮਹਿਸੂਸ ਕੀਤੇ ਗਏ ਹਨ | ਦੱਸ ਦਈਏ ਕਿ ਇੰਡੋਨੇਸ਼ੀਆ ਦੇ ਸੁਲਵੇਸੀ ਦਵੀਪ 'ਚ ਭੂਚਾਲ਼ ਦੇ ਤੇਜ਼ ਝੱਟਕੇ ਮਹਿਸੂਸ ਕੀਤੇ ਗਏ ਹਨ | ਓਥੇ ਹੀ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ | ਭੂਚਾਲ ਅਤੇ ਉਸਦੀ ਤੀਬਰਤਾ ਮਾਪਣ ਵਾਲੀ ਅਮਰੀਕੀ ਏਜੇਂਸੀ ਯੂਨਾਇਟੇਡ ਸਟੇਟਸ ਜਿਓਲੋਜਿਕਲ ਸਰਵੇ ਨੇ ਕਿਹਾ ਹੈ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ 43 ਕਿਲੋਮੀਟਰ ਨੀਚੇ ਸੀ |


ਇੰਡੋਨੇਸ਼ੀਆ ਦੇ ਸੂਬੇ ਇੰਡੋਨੇਸ਼ੀਆ ਦੇ ਗੋਰੋਨਤਾਲੋ 'ਚ 280 ਕਿਲੋਮੀਟਰ ਤੱਕ ਭੂਚਾਲ ਦੱਖਣ ਵੱਲ ਆਇਆ ਸੀ | ਰਿਪੋਰਟ ਮੁਤਾਬਕ ਇਹਨਾਂ ਝਟਕਿਆਂ 'ਚ ਕੋਈ ਵੀ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ | ਭਾਰਤੀ ਸਮੇ ਮੁਤਾਬਕ ਭੂਚਾਲ ਸ਼ਾਮ 5 ਵੱਜਕੇ 10 ਮਿੰਟ 'ਤੇ ਆਇਆ |

ਹਾਲਾਂਕਿ ਇੰਡੋਨੇਸ਼ੀਆ ਦੀ ਸਰਕਾਰ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਭੂਚਾਲ ਤੋਂ ਬਾਅਦ ਸੁਨਾਮੀ ਆਉਣ ਦੀ ਸੰਭਾਵਨਾ ਹੈ | ਚਿਤਾਵਨੀ ਜਾਰੀ ਕਰਦਿਆਂ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ |ਉਥੇ ਹੀ ਪ੍ਰਸ਼ਾਸਨ ਨੇ ਮਲਾਹ ਅਤੇ ਮਛੁਆਰੀਆਂ ਨੂੰ ਸਮੁੰਦਰ ਤੋਂ ਵਾਪਸ ਆਉਣ ਲਈ ਕਿਹਾ ਹੈ | 


 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.