• Sunday, July 21

Breaking News :

ਭਾਜਪਾ ਦਾ ਵੱਸ ਚੱਲਿਆ ਤਾਂ ਦੇਸ਼ਧ੍ਰੋਹ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ ਜਾਵੇਗਾ- ਰਾਜਨਾਥ

13 ਅਪ੍ਰੈਲ, ਇੰਦਰਜੀਤ ਸਿੰਘ ਚਾਹਲ- (NRI MEDIA) : 

ਮੀਡਿਆ ਡੈਸਕ (ਇੰਦਰਜੀਤ ਸਿੰਘ ਚਾਹਲ) : ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੱਤਾ 'ਚ ਆਉਣ 'ਤੇ ਦੇਸ਼ਧ੍ਰੋਹ ਕਾਨੂੰਨ ਖ਼ਤਮ ਕਰਨ ਦਾ ਵਾਅਦਾ ਕਰਨ ਲਈ ਕਾਂਗਰਸ ਨੂੰ ਲੰਮੇ ਹੱਥੀਂ ਲਿਆ ਹੈ। ਰਾਜਨਾਥ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਜਪਾ ਦਾ ਵੱਸ ਚੱਲਿਆ ਤਾਂ ਦੇਸ਼ਧ੍ਰੋਹ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ ਜਾਵੇਗਾ। ਕਸ਼ਮੀਰ ਸਮੱਸਿਆ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੂੰ ਇਹ ਕੰਮ ਸੌਂਪਿਆ ਗਿਆ ਹੁੰਦਾ ਤਾਂ ਇਸ ਦਾ ਹੱਲ ਹੋ ਗਿਆ ਹੁੰਦਾ। ਗੁਜਰਾਤ 'ਚ ਕੱਛ ਅਤੇ ਭਵਨਗਰ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ਧ੍ਰੋਹ ਵਰਗੇ ਕਾਨੂੰਨ ਨੂੰ ਹੋਰ ਸਖ਼ਤ ਬਣਾਏਗੀ ਤਾਂ ਜੋ ਕਾਨੂੰਨ ਦੀਆਂ ਇਨ੍ਹਾਂ ਮਦਾਂ ਦਾ ਖ਼ਿਆਲ ਆਉਂਦੇ ਹੀ ਅਜਿਹੇ ਲੋਕਾਂ ਦੀ ਰੂਹ ਕੰਬ ਜਾਵੇ।

ਉਨ੍ਹਾਂ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ਕੀ ਉਹ ਉਨ੍ਹਾਂ ਦੇਸ਼-ਵਿਰੋਧੀਆਂ ਨੂੰ ਮਾਫ਼ ਕਰ ਸਕਦੀ ਹੈ ਜਿਹੜੇ ਦੇਸ਼ ਦੀ ਏਕਤਾ ਅਤੇ ਸਮਾਜਿਕ ਤਾਣੇ-ਬਾਣੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ 'ਚ ਦੋ ਪ੍ਰਧਾਨ ਮੰਤਰੀ ਵਾਲੇ ਬਿਆਨ ਲਈ ਰਾਜਨਾਥ ਸਿੰਘ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ 'ਤੇ ਵੀ ਵਰ੍ਹੇ। ਉਨ੍ਹਾਂ ਕਿਹਾ ਕਿ ਅਜਿਹੀ ਮੰਗ ਉਠਾਉਂਦੇ ਰਹੇ ਤਾਂ ਕਸ਼ਮੀਰ 'ਚ ਧਾਰਾ 370 ਅਤੇ 35ਏ ਨੂੰ ਹਟਾਉਣ ਦੇ ਇਲਾਵਾ ਉਨ੍ਹਾਂ ਕੋਲ ਕੋਈ ਦੂਜਾ ਬਦਲ ਨਹੀਂ ਬਚੇਗਾ।ਪੁਲਵਾਮਾ 'ਚ ਸੀਆਰਪੀਐੱਫ ਦੇ 44 ਜਵਾਨਾਂ ਦੀ ਸ਼ਹਾਦਤ ਅਤੇ ਮਿਜ਼ਾਈਲ ਨਾਲ ਸੈਟੇਲਾਈਟ ਤਬਾਹ ਕਰਨ ਵਰਗੇ ਮੁੱਦੇ ਉਠਾਉਂਦੇ ਹੋਏ ਰਾਜਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਵਾਨਾਂ ਦੀ ਸ਼ਹਾਦਤ ਦੇ 13 ਦਿਨ ਦੇ ਅੰਦਰ ਪਾਕਿਸਤਾਨ 'ਚ ਵੜ ਕੇ ਬਦਲਾ ਲਿਆ।

ਪਾਕਿਸਤਾਨ ਦੀ ਜ਼ਮੀਨ 'ਤੇ ਅੱਤਵਾਦੀਆਂ ਦਾ ਸਫ਼ਾਇਆ ਕਰ ਦਿੱਤਾ ਜਦਕਿ ਕਾਂਗਰਸ ਫ਼ੌਜ ਅਤੇ ਜਵਾਨਾਂ ਦੀ ਬਹਾਦਰੀ ਅਤੇ ਬਲੀਦਾਨ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਇਹ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਅਮਰੀਕਾ ਅਤੇ ਰੂਸ ਵਰਗੀ ਐਂਟੀ ਸੈਟੇਲਾਈਟ ਮਿਜ਼ਾਈਲ ਦੀ ਤਾਕਤ ਭਾਰਤ ਕੋਲ ਵੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਭਾਰਤ ਕੋਲ 2007 'ਚ ਇਸ ਦੀ ਸਮਰੱਥਾ ਸੀ ਤਾਂ ਤੱਤਕਾਲੀ ਮਨਮੋਹਨ ਸਿੰਘ ਸਰਕਾਰ ਨੇ ਇਸ ਦੇ ਪ੍ਰੀਖਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ? ਆਖ਼ਰ ਭਾਰਤ ਨੂੰ ਕਿਨ੍ਹਾਂ ਦੇਸ਼ਾਂ ਦੀ ਚਿੰਤਾ ਸੀ? ਰਾਜਨਾਥ ਸਿੰਘ ਨੇ ਕਿਹਾ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਤੁਰੰਤ ਵਿਗਿਆਨੀਆਂ ਨੂੰ ਪ੍ਰੀਖਣ ਦੀ ਇਜਾਜ਼ਤ ਦੇ ਦਿੱਤੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.