Breaking News :

NRI ਦੀ ਬੰਦ ਕੋਠੀ ਚੋਂ, ਚੋਰਾ ਨੇ ਨਗਦੀ ਤੇ ਗਹਿਣੇ ਉਡਾਏ

13 ਜਨਵਰੀ - ਐਨ.ਆਰ.ਆਈ ਮੀਡਿਆ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਨਡਾਲਾ ਵਿਖੇ ਚੋਰਾਂ ਨੇ ਈਕੋਲ ਕੈਂਪਸ ਆਈਲਟਸ ਸੈਂਟਰ ਨੇੜੇ ਐਨਆਰਆਈ ਦੀ ਬੰਦ ਪਈ ਕੋਠੀ ਚੋ ਨਗਦੀ, ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਹੈ। ਇਸ ਸਬੰਧੀ ਪਰਮਜੀਤ ਕੌਰ ਪਤਨੀ ਪਿ੍ਥੀਪਾਲ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਮੇਰੇ ਪਤੀ ਜਰਮਨ ਰਹਿੰਦੇ ਹਨ ਤੇ ਮੈਂ ਵੀ ਅਕਸਰ ਜਰਮਨ ਆਉਦੀ ਜਾਂਦੀ ਰਹਿੰਦੀ ਹਾਂ ਅਕਤੂਬਰ 2018 ਚ ਮੈ ਵੀ ਜਰਮਨ ਗਈ ਤੇ, ਪਿਛੇ ਮੇਰੇ ਚਾਚਾ ਸਹੁਰਾ ਕਦੇ ਕਦੇ ਕੋਠੀ ਚ ਗੇੜਾ ਮਾਰ ਜਾਂਦੇ ।

ਕੱਲ ਮੈ ਵਾਪਿਸ ਇੰਡੀਆ ਆ ਰਹੀ ਸੀ ਤੇ ਚਾਚਾ ਦਰਸ਼ਨ ਸਿੰਘ ਨੇ ਆਉਣ ਤੋ ਪਹਿਲਾਂ ਘਰ ਖੋਲਿਆ ਤਾਂ ਉਹਨਾ ਕੀ ਵੇਖਿਆ ਕਿ ਚੋਰਾਂ ਵੱਲੋਂ ਤੰਦਰੇ ਦੀ ਗਰਿੱਲ ਪੁਟੀ ਹੋਈ ਸੀ ਜਦ ਹੋਰ ਅੰਦਰ ਜਾ ਕੇ ਦੇਖਿਆ ਤਾਂ ਕੋਠੀ ਦੇ ਸਾਰੇ ਦਰਵਾਜ਼ੇ ਖੁੱਲੇ ਅਤੇ ਅਲਮਾਰੀਆ, ਬੈੱਡਾਂ ਤੇ ਪੇਟੀਆ ਦੇ ਤਾਲੇ ਟੁੱਟੇ ਤੇ ਸਮਾਨ ਖਿਲਰਿਆ ਪਿਆ ਸੀ । ਜਦ ਸਮਾਨ ਦੀ ਜਾਂਚ ਕੀਤੀ ਤਾਂ 90 ਹਜ਼ਾਰ ਦੀ ਨਗਦੀ ਤੇ 7 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ। ਇਸ ਸਬੰਧੀ ਨਡਾਲਾ ਪੁਲਿਸ ਜਾਂਚ ਚ ਜੁੱਟ ਗਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.