Breaking News :

ਹੁਣ ਨਵੀ ਏ.ਟੀ.ਐਮ ਮਸ਼ੀਨਾਂ ਤੇ ਦਸਤਖ਼ਤ ਕਰਕੇ ਕਰੋ ਚੈੱਕ ਕਲੀਅਰ

ਹੁਣ ਏਟੀਐਮ ਦੇ ਜ਼ਰੀਏ ਆਪਣੇ ਚੈੱਕ ਨੂੰ ਆਸਾਨੀ ਨਾਲ ਕਲਿਅਰ ਕਰ ਸਕਦੇ ਹਾਂ । ਇਸ ਸਹੂਲਤ ਦੇ ਨਾਲ ਹੀ ਤੁਹਾਨੂੰ ਨਾਲ ਦੇ ਨਾਲ ਹੀ ਚੈਕ ਵਿਚ ਦਿਤੀ ਗਈ ਰਾਸ਼ੀ ਦਾ ਭੁਗਤਾਨ ਵੀ ਹੋ ਜਾਵੇਗਾ। ਉਹ ਜਲਦ ਹੀ ਸਾਰੇ ਲੋਕ ਏਟੀਐਮ ਮਸ਼ੀਨ ਦੀ ਮਦਦ ਨਾਲ ਤੁਸੀਂ ਹਰ ਤਰ੍ਹਾਂ ਦੇ ਬੈਂਕਿੰਗ ਕੰਮ ਕਰ ਸਕੋਗੇ। ਹਾਲੇ ਚੈਕ ਨੂੰ ਕਲੀਅਰ ਹੋਣ ਲਈ ਲੋਕਾਂ ਨੂੰ ਘੱਟ ਤੋਂ ਘੱਟ ਤਿੰਨ ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਜੇਕਰ ਉਹ ਕਲਿਅਰਿੰਗ ਵਿਚ ਦਿਤਾ ਗਿਆ ਹੋ।

ਨਵੀਂ ਏਟੀਐਮ ਮਸ਼ੀਨ ਤੋਂ ਕੋਈ ਵੀ ਵਿਅਕਤੀ ਅਸਾਨੀ ਨਾਲ ਬੈਂਕ ਅਕਾਉਂਟ ਖੋਲ ਸਕੇਗਾ, ਨਾਲ ਹੀ ਨਾਲ ਉਸ ਦੇ ਚੈਕ ਵੀ ਕਲਿਅਰ ਹੋ ਜਾਣਗੇ। ਇਸ ਨਾਲ ਬੈਂਕਾਂ ਨੂੰ ਵੱਖ ਤੋਂ ਬ੍ਰਾਂਚ ਖੋਲ੍ਹਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਏਟੀਐਮ ਤੋਂ ਹੀ ਗਾਹਕ ਦੇ ਸਾਰੇ ਬੈਂਕਿੰਗ ਕਾਰਜ ਕਰ ਸਕਣਗੇ। ਏਟੀਐਮ ਦੇ ਜ਼ਰੀਏ ਜੇਕਰ ਕੋਈ ਵਿਅਕਤੀ ਅਪਣੇ ਚੈਕ ਨੂੰ ਪ੍ਰੋਸੈਸ ਕਰਵਾਉਣਾ ਹੋਵੇਗਾ, ਤਾਂ ਉਸਨੂੰ ਬੈਂਕ ਸਟਾਫ ਦੀ ਮਦਦ ਲੈਣੀ ਹੋਵੇਗੀ। ਇਹਨਾਂ ਸ਼ੀਨਾਂ ਦੀ ਕੀਮਤ 30 ਤੋਂ 50 ਲੱਖ ਦੇ ਵਿਚਕਾਰ ਹੈ।

ਕੰਪਨੀ ਨੇ ਫਿਲਹਾਲ 3 ਤਰ੍ਹਾਂ ਦੀ ਮਸ਼ੀਨਾਂ ਬਣਾਈਆਂ ਹਨ ਅਤੇ ਸੱਭ ਵਿਚੋਂ ਵੱਖ – ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿਤੀਆਂ ਗਈਆਂ ਹਨ। ਇਹਨਾਂ ਨਵੀਂਆਂ ਮਸ਼ੀਨਾਂ ਵਿਚ ਇਹ ਸਹੂਲਤ ਹੈ ਕਿ ਅਕਾਉਂਟ ਖੋਲ੍ਹਣ ਦੇ ਨਾਲ ਹੀ ਮਸ਼ੀਨ ਤੁਹਾਨੂੰ ਡੈਬਿਟ ਕਾਰਡ ਵੀ ਹੱਥੋਂ – ਹੱਥ ਮਸ਼ੀਨ ਤੋਂ ਜਾਰੀ ਹੋ ਜਾਵੇਗਾ। ਇਸ ਦੇ ਨਾਲ ਹੀ ਦਸਤਖਤ ਦਾ ਵੀ ਆਟੋਮੈਟਿਕ ਵੈਰੀਫਿਕੇਸ਼ਨ, ਫੰਡ ਟਰਾਂਸਫ਼ਰ, ਬਿਲ ਪੇਮੈਂਟ ਅਤੇ ਮੋਬਾਇਲ ਟਾਪ ਅਪ ਵੀ ਕਰ ਸਕੋਗੇ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.