Breaking News :

ਨੇਪਾਲ ‘ਚ 6 ਲੋਕਾਂ ਦੀ ਕਰੰਟ ਲਗਣ ਨਾਲ ਹੋਈ ਮੌਤ

ਨੇਪਾਲ ‘ਚ ਇੱਕ ਬੱਸ ਬਰਾਤੀਆਂ ਨੂੰ ਲੈਕੇ ਜਾ ਰਹੀ ਸੀ ਜਿਸ ਦੌਰਾਨ ਬੱਸ ਹਾਈ ਵੋਲਟੇਜ ਤਾਰਾਂ ਨਾਲ ਲਿਪਟ ਗਈ | ਹਾਦਸੇ ਦੌਰਾਨ ਤਾਰਾਂ ਦੀ ਲਪੇਟ ‘ਚ ਦੋ ਬੱਚਿਆਂ ਸਮੇਤ 6 ਲੋਕ ਮੌਤ ਦੇ ਸ਼ਿਕਾਰੀ ਹੋ ਗਏ | ਓਥੇ ਹੀ ਮੌਕੇ ਤੇ ਨੇਪਾਲ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਧਨੁਸ਼ ਜਿਲੇ ਦੇ ਸਬੇਲਾ ‘ਚ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ‘ਤੇ ਬੱਸ ਦੀ ਛੱਤ ਤੇ ਰੱਖਿਆ ਲੋਹੇ ਦਾ ਬਕਸਾ ਰਾਜਮਾਗਰ ਦੇ ਉੱਤੋਂ ਜਾ ਰਹੀ 11000 ਵੋਲਟ ਦੀ ਬਿਜਲੀ ਦੀਆ ਤਾਰਾਂ ਨਾਲ ਲਿਪਟ ਗਿਆ | ਦੱਸ ਦਈਏ ਕਿ ਮਰਨ ਵਾਲਿਆਂ ਦੀ ਗਿਣਤੀ ‘ਚ 9 ਅਤੇ 10 ਸਾਲ ਦੇ ਦੋ ਬੱਚੇ ਮੌਜੂਦ ਹਨ | ਜਿਕਰਯੋਗ ਹਾਈ ਕਿ ਜਖ਼ਮੀ ਹੋਏ 10 ਵਿਅਕਤੀਆਂ ਨੂੰ ਨੇਪਾਲ ਦੇ ਨੇੜਲੇ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਗਿਆ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.