ਮਨਮੋਹਨ ਸਿੰਘ 'ਤੇ ਕੁਝ ਨਹੀਂ ਬੋਲ ਰਹੇ, ਪਰ ਪੂਰਾ ਦੇਸ਼ ਅੱਜ ਮੋਦੀ ਦਾ ਮਜ਼ਾਕ ਬਣਾ ਰਿਹਾ : ਰਾਹੁਲ ਗਾਂਧੀ

ਮਨਮੋਹਨ ਸਿੰਘ 'ਤੇ ਕੁਝ ਨਹੀਂ ਬੋਲ ਰਹੇ, ਪਰ ਪੂਰਾ ਦੇਸ਼ ਅੱਜ ਮੋਦੀ ਦਾ ਮਜ਼ਾਕ ਬਣਾ ਰਿਹਾ : ਰਾਹੁਲ ਗਾਂਧੀ

ਫਰੀਦਕੋਟ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਫਰੀਦਕੋਟ ਸੰਸਦੀ ਹਲਕੇ ਦੇ ਬਰਗਾੜੀ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਨਰਿੰਦਰ ਮੋਦੀ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਅੱਜ ਹਾਲਾਤ ਇਹ ਹਨ ਕਿ ਉਹ ਮਨਮੋਹਨ ਸਿੰਘ 'ਤੇ ਕੁਝ ਨਹੀਂ ਬੋਲ ਰਹੇ, ਪਰ ਪੂਰਾ ਦੇਸ਼ ਅੱਜ ਮੋਦੀ ਦਾ ਮਜ਼ਾਕ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨਿਆਂ ਯੋਜਨਾ ਭਾਰਤ ਦੀ ਅਰਥਵਿਵਸਥਾ ਲਈ ਈਧਨ ਦੀ ਤਰ੍ਹਾਂ ਹੋਵੇਗਾ।ਰਾਹੁਲ ਗਾਂਧੀ ਨੇ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਜੈ ਮਾਲਿਆ, ਨੀਰਵ ਮੋਦੀ ਸਣੇ ਅਨਿਲ ਅੰਬਾਨੀ ਦਾ ਨਾਂ ਲੈ ਕੇ ਨਿਸ਼ਾਨਾ ਵਿਨ੍ਹਿਆ। ਉਨ੍ਹਾਂ ਆਪਣੀ ਨਿਆਂ ਯੋਜਨਾ ਦਾ ਵੀ ਵੇਰਵਾ ਦਿੱਤਾ। ਨੋਟਬੰਦੀ ਤੇ ਜੀਐੱਸਟੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ ਲੋਕਾਂ, ਕਾਰੋਬਾਰੀਆਂ ਤੇ ਦੁਕਾਨਦਾਰਾਂ ਦੀ ਹਾਲਤ ਬੁਰੀ ਹੋ ਗਈ।

ਨੋਟਬੰਦੀ ਤੋਂ ਬਾਅਦ ਸੰਸਦ 'ਚ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਇਸ ਨਾਲ ਸਾਡੇ ਦੇਸ਼ ਦੀ ਜੀਡੀਪੀ ਦੋ ਫੀਸਦੀ ਡਿੱਗੇਗੀ। ਡਾ. ਮਨਮੋਹਨ ਸਿੰਘ ਦਾ ਗਿਆਨ ਦੇਖੋ...ਇਕ ਸਾਲ ਬਾਅਦ ਪਤਾ ਚੱਲਿਆ ਕਿ ਦੇਸ਼ ਦੀ ਜੀਡੀਪੀ ਦੋ ਫੀਸਦੀ ਡਿੱਗ ਗਈ ਹੈ।ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਨਰਿੰਦਰ ਮੋਦੀ ਪੀਐੱਮ ਬਣੇ। ਉਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ। ਉਹ 1990 'ਚ ਵਿੱਤ ਮੰਤਰੀ ਸਨ ਤੇ ਵਿੱਤ ਨੀਤੀ ਬਣਾਈ ਸੀ। ਮੋਦੀ ਜੀ ਉਸ ਸਮੇਂ ਮਨਮੋਹਨ ਸਿੰਘ ਦਾ ਮਜ਼ਾਕ ਉਡਾਉਂਦੇ ਸਨ, ਪਰ ਅੱਜ ਪੰਜ ਸਾਲ ਬਾਅਦ ਮੋਦੀ ਉਨ੍ਹਾਂ ਦਾ ਮਜ਼ਾਕ ਨਹੀਂ ਉਡਾਉਂਦੇ। ਅੱਜ ਹਿੰਦੁਸਤਾਨ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੈ। ਮੋਦੀ ਨੇ 56 ਇੰਚ ਦੀ ਛਾਤੀ ਨਾਲ ਕਿਹਾ ਸੀ ਕਿ 2 ਕਰੋੜ ਨੌਕਰੀਆਂ ਦੇਣਗੇ, 15 ਲੱਖ ਖਾਤੇ 'ਚ ਪਵਾਉਣ ਦਾ ਵਾਅਦਾ ਕੀਤਾ ਸੀ, ਪਰ ਕੁਝ ਨਹੀਂ ਹੋਇਆ। ਅੱਜ ਭਾਰਤ ਤੇ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ। ਮੋਦੀ ਨੇ ਲੋਕਾਂ ਨੂੰ ਪੰਜ ਲੱਖ 55 ਹਜ਼ਾਰ ਕਰੋੜ ਦਾ ਕਰਜ਼ ਮਾਫ਼ ਕੀਤਾ। ਉਨ੍ਹਾਂ ਕਿਹਾ ਕਿ ਸਿੱਖ, ਬੇਅਦਬੀ ਖ਼ਿਲਾਫ਼ ਆਪਣਾ ਰੋਸ ਪ੍ਰਗਟਾ ਰਹੇ ਸਨ ਤੇ ਕੋਟਕਪੂਰਾ 'ਚ ਕੀਰਤਨ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ 'ਤੇ ਕਾਰਵਾਈ ਕਰ ਦਿੱਤੀ।

ਬਹਿਬਲ ਕਲਾਂ 'ਚ ਬਿਨਾਂ ਸਰਕਾਰ ਦੇ ਇਸ਼ਾਰੇ ਤੋਂ ਫਾਇਰਿੰਗ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਐ। ਉਨ੍ਹਾਂ ਬਰਗਾੜੀ 'ਚ ਸਮਾਰਕ ਬਣਾਉਣ ਦਾ ਐਲ਼ਾਨ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ 'ਤੇ ਵੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੋਦੀ, ਸਮਾਜ ਤੇ ਦੇਸ਼ ਦੇ ਲੋਕਾਂ ਨੂੰ ਵੰਡਣ 'ਚ ਲੱਗੇ ਹਨ।ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਦੇਸ਼ ਚਲਾਉਣਾ ਚਾਹੀਦਾ ਹੈ। ਇਹ ਦੇਸ਼ ਸਾਰਿਆਂ ਦਾ ਹੈ ਤੇ ਇਸ ਨੂੰ ਕੋਈ ਇਕ ਵਿਅਕਤੀ ਨਹੀਂ ਚਲਾਉਂਦਾ, ਦੇਸ਼ ਨੂੰ ਕਰੋੜਾਂ ਲੋਕ ਚਲਾਉਂਦੇ ਹਨ। ਮੋਦੀ ਕਹਿੰਦੇ ਹਨ-ਉਹ ਦੇਸ਼ ਚਲਾਉਂਦੇ ਹਨ, ਪਰ ਇਹ ਉਨ੍ਹਾਂ ਦੀ ਗ਼ਲਤਫਹਿਮੀ ਹੈ। ਜੇ ਨੋਟਬੰਦੀ ਤੇ ਜੀਐੱਸਟੀ ਵਰਗਾ ਕਦਮ ਚੁੱਕਣ ਤੋਂ ਪਹਿਲਾਂ ਉਹ ਡਾ. ਮਨਮੋਹਨ ਸਿੰਘ ਵਰਗੇ ਲੋਕਾਂ ਨਾਲ ਗੱਲਬਾਤ ਕਰ ਲੈਂਦੇ ਤਾਂ ਅਜਿਹਾ ਨਾ ਕਰਦੇ।

ਰੈਲੀ 'ਚ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਕਾਂਗੜ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਹਨ। ਰੈਲੀ 'ਚ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਵੀ ਸ਼ਾਮਲ ਹਨ। ਰੈਲੀ ਨੂੰ ਗੁਰਪ੍ਰੀਤ ਸਿੰਘ ਕਾਂਗੜ ਤੇ ਮੁਹੰਮਦ ਸਦੀਕ ਨੇ ਸੰਬੋਧਨ ਕੀਤਾ। ਉਨ੍ਹਾਂ ਰਾਹੁਲ ਗਾਂਧੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਦ 'ਚ ਗਾਂਧੀ ਤੇ ਨਹਿਰੂ ਪਰਿਵਾਰ ਖੜ੍ਹਾ ਹੈ। ਉਨ੍ਹਾਂ ਕਿਹਾ ਕਿ 1922 'ਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਗਰੇਜ਼ਾਂ ਨੇ ਬੇਅਦਬੀ ਕੀਤੀ ਸੀ। ਇਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਵੀ ਇੱਥੋਂ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਦਰਦ 'ਚ ਸ਼ਾਮਲ ਹੋਏ ਹਨ।ਰਾਹੁਲ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਬੇਅਦਬੀ ਕਾਂਡ 'ਤੇ ਫਾਇਰਿੰਗ ਨੂੰ ਲੈ ਕੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਅਦ 'ਤੇ ਜ਼ਬਰਦਸਤ ਹਮਲਾ ਕੀਤਾ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.