ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 16-05-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 16-05-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 16-05-2019 )


1.. ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿੱਚ ਲਾਈ ਐਮਜਰਜੰਸੀ - ਹੈਕਿੰਗ ਦੀ ਧਮਕੀ ਤੋਂ ਬਾਅਦ ਲਿਆ ਫੈਸਲਾ

 ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਵਿਦੇਸ਼ੀ ਹਮਲਿਆਂ ਤੋਂ ਕੰਪਿਊਟਰ ਨੈਟਵਰਕ ਦੀ ਰੱਖਿਆ ਕਰਨ ਲਈ ਰਾਸ਼ਟਰੀ ਐਮਜਰਜੰਸੀ ਦੀ ਘੋਸ਼ਣਾ ਕੀਤੀ ਹੈ , ਦੇਰ ਸ਼ਾਮ ਉਨ੍ਹਾਂ ਨੇ ਇਸ ਨਾਲ ਸੰਬੰਧਿਤ ਕਾਰਜਕਾਰੀ ਹੁਕਮ 'ਤੇ ਹਸਤਾਖਰ ਕੀਤੇ ਹਨ , ਇਸ ਤੋਂ ਬਾਅਦ, ਕੋਈ ਵੀ ਅਮਰੀਕੀ ਕੰਪਨੀ ਵਿਦੇਸ਼ੀ ਟੈਲੀਕਾਮ ਕੰਪਨੀਆਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੇਗੀ ਜੋ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਸਕਦੀ ਹੈ , ਇਹ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਇਸ ਕਦਮ ਨਾਲ ਚੀਨੀ ਕੰਪਨੀ ਹੁਵੇਈ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ ਦਰਅਸਲ, ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਨੂੰ ਡਰ ਹੈ ਕਿ ਚੀਨ ਉਪਭੋਗਤਾਵਾਂ 'ਤੇ ਜਾਸੂਸੀ ਕਰਨ ਲਈ ਹੁਵੇਈ ਦੇ ਉਤਪਾਦਾਂ ਦਾ ਇਸਤੇਮਾਲ ਕਰਦਾ ਹੈ |


2.. ਕੈਨੇਡਾ ਦੇ ਸਾਬਕਾ ਐਡਮਿਰਲ ਨੂੰ ਬਰਖਾਸਤ ਕਰਨ ਦਾ ਮਾਮਲਾ - ਰੱਖਿਆ ਮੰਤਰੀ ਹਰਜੀਤ ਸੱਜਣ ਨੇ ਦਸਿਆ ਸਹੀ 

ਕੈਨੇਡਾ ਦੇ ਸਾਬਕਾ ਐਡਮਿਰਲ ਨਾਰਮਨ ਨੂੰ ਬਰਖਾਸਤ ਕਰਨ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਸਿਆਸੀ ਹੋ ਚੁਕਾ ਹੈ , ਇਸ ਮਾਮਲੇ ਤੇ ਹੁਣ  ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਕ ਵੱਡਾ ਬਿਆਨ ਦਿੱਤਾ ਹੈ , ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਉਨ੍ਹਾਂ ਨੇ 2017 ਵਿਚ ਉਪ-ਐਡਮਿਰਲ ਮਾਰਕ ਨਾਰਮਨ ਨੂੰ ਮੁਅੱਤਲ ਕਰਨ ਦੇ ਮੁਖੀ ਦੇ ਫੈਸਲੇ ਦਾ ਸਮਰਥਨ ਕੀਤਾ ਸੀ , ਇਕ ਸਾਲ ਤੋਂ ਵੀ ਵੱਧ ਪਹਿਲਾਂ ਨਾਰਮਨ ਨੂੰ ਫੌਜੀ ਖਰੀਦ ਬਾਰੇ ਸਰਕਾਰੀ ਭੇਦ ਪ੍ਰਗਟ ਕਰਨ ਦੇ ਭਰੋਸੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ ਹਾਲਾਂਕਿ ਸੱਜਣ ਨੇ ਹਾਊਸ ਆਫ ਕਾਮਨਜ਼ ਨੂੰ ਦੱਸਿਆ ਕਿ ਇਹ ਫੈਸਲਾ ਜਨਰਲ ਜੇਨਾਥਨ ਵਾਨਸ ਵਲੋਂ ਲਿਆ ਗਿਆ ਸੀ |


3.. ਬਰਗਾੜੀ ਵਿੱਚ ਕਾਂਗਰਸ ਰੈਲੀ ਦੌਰਾਨ ਕੈਪਟਨ ਦਾ ਫੈਸਲਾ - ਬਰਗਾੜੀ ਵਿੱਚ ਬਣਾਈ ਜਾਵੇਗੀ ਯਾਦਗਾਰ 


ਫਰੀਦਕੋਟ ਦੇ ਬਰਗਾੜੀ ਵਿੱਚ ਕਾਂਗਰਸ ਨੇ ਵੱਡੀ ਰੈਲੀ ਕੀਤੀ ਜਿਥੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਮਜੂਦ ਰਹੇ , ਇਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹਿਬਲ ਕਲਾ ਅਤੇ ਕੋਟਕਪੁਰਾ ਵਿਚ ਪ੍ਰਦਰਸ਼ਨ ਕਰਦੇ ਸਮੇਂ ਪੁਲਿਸ ਦੁਆਰਾ ਗੋਲੀਬਾਰੀ ਵਿੱਚ ਮਾਰੇ ਗਏ ਜਾ ਜਖਮੀ ਹੋਏ ਪੀੜਿਤਾਂ ਦੀ ਯਾਦ ਵਿੱਚ ਬਰਗਾੜੀ ਜਾਂ ਨੇੜਲੇ ਇਲਾਕਿਆਂ ਵਿਚ ਇਕ ਯਾਦਗਾਰ ਬਣਾਈ ਜਾਵੇਗੀ , ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮੇਂ ਹੋਈਆਂ ਧਾਰਮਕ ਗ੍ਰੰਥਾਂ ਦੀਆਂ ਬੇਅਦਬੀਆਂ ਨੂੰ ਨਹੀਂ ਭੁਲਾਇਆ ਜਾ ਸਕਦਾ ਅਤੇ ਅਕਾਲੀ ਦਲ ਦੇ ਮੁਖੀ ਨੂੰ ਇਸ ਗੱਲ ਲਈ ਸ਼ਰਮਸਾਰ ਹੋਣਾ ਚਾਹੀਦਾ ਹੈ |


4.. ਇਰਾਨ ਅਤੇ ਇਰਾਕ ਨਾਲ ਵਧੀ ਅਮਰੀਕਾ ਵਿੱਚ ਤਕਰਾਰ - ਅਮਰੀਕਾ ਨੇ ਇਰਾਕ ਤੋਂ ਅਫਸਰਾਂ ਨੂੰ ਵਾਪਸ ਸੱਦਿਆ 

ਇਰਾਨ ਅਤੇ ਅਮਰੀਕਾ ਲਗਾਤਾਰ ਰਿਸ਼ਤੇ ਖ਼ਰਾਬ ਹੁੰਦੇ ਜਾ ਰਹੇ ਹਨ , ਦੋਵੇਂ ਦੇਸ਼ ਇਸ ਸਮੇਂ ਯੁੱਧ ਦੇ ਕੰਡੇ ਤੇ ਖੜੇ ਹਨ ,  ਹੁਣ ਅਮਰੀਕਾ ਨੇ ਅਮਰੀਕੀ ਕਰਮਚਾਰੀਆਂ ਨੂੰ ਬਗਦਾਦ ਦਾ ਦੂਤਾਵਾਸ ਅਤੇ ਇਬਰਿਲ ਦਾ ਦੂਤਾਵਾਸ ਛੱਡਣ ਦਾ ਹੁਕਮ ਦਿੱਤਾ ਹੈ , ਸਿਰਫ ਐਮਰਜੈਂਸੀ ਸਟਾਫ ਦੂਤਾਵਾਸ ਵਿੱਚ ਤੈਨਾਤ ਰਹੇਗਾ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ, ਇਰਾਕ ਅਤੇ ਇਰਾਨ ਦਰਮਿਆਨ ਤਣਾਅ ਵਧਿਆ ਹੈ ,ਅਸਲ ਵਿੱਚ ਅਮਰੀਕਾ ਨੇ ਇਰਾਨ ਉੱਤੇ ਅਮਰੀਕੀ ਫੌਜ ਦੀ ਤੈਨਾਤੀ ਵਾਲੀਆਂ ਥਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ , ਇਰਾਕ ਵਿਚ ਅਮਰੀਕੀ ਦੂਤਾਵਾਸ ਨੇ ਆਮ ਵੀਜ਼ਾ ਸੇਵਾ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਹੈ |


5.. ਬੰਗਾਲ ਹਿੰਸਾ ਤੋਂ ਬਾਅਦ ਕਾਂਗਰਸ ਨੇ ਸਾਧਿਆ ਚੋਣ ਕਮਿਸ਼ਨ ਤੇ ਨਿਸ਼ਾਨਾ - ਦੱਸਿਆ ਮੋਦੀ ਹੈ ਤਾਨਾਸ਼ਾਹ 

ਬੰਗਾਲ ਵਿੱਚ ਅਮਿਤ ਸ਼ਾਹ ਦੇ ਰੋਡ ਸ਼ੋਅ ਤੇ ਹੋਏ ਹਮਲੇ ਤੋਂ ਬਾਅਦ ਭੜਕੀ ਹਿੰਸਾ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਸਖਤੀ ਕੀਤੀ ਗਈ ਸੀ ਇਸ ਉੱਤੇ ਕਾਂਗਰਸ ਨੇ ਹੁਣ ਨਿਸ਼ਾਨਾ ਸਾਧਿਆ ਹੈ , ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਚੋਣ ਕਮਿਸ਼ਨ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਹੁਣ ਬੀਜੇਪੀ ਦੇ ਇਸ਼ਾਰੇ ਤੇ ਕਾਮ ਕਰ ਰਿਹਾ ਹੈ , ਉਨ੍ਹਾਂ ਕਿਹਾ ਕਿ ਦਿੱਲੀ ਦੀ ਗੱਦੀ ਤੇ ਇਕ ਤਾਨਾਸ਼ਾਹ ਬੈਠਾ ਹੈ ਜੋ ਚੋਣ ਕਮਿਸ਼ਨ ਤੇ ਲਗਾਤਾਰ ਦਬਾਅ ਬਣਾ ਰਿਹਾ ਹੈ , ਇਸ ਮਾਮਲੇ ਤੇ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਵੀ ਬੀਜੇਪੀ ਤੇ ਦੋਸ਼ ਲਾਏ ਸਨ ਹਾਲਾਂਕਿ ਬੀਜੇਪੀ ਨੇ ਇਸਨੂੰ ਟੀਐਮਸੀ ਵਰਕਰਾਂ ਦਾ ਕਾਰਾ ਦੱਸਿਆ ਸੀ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.