Breaking News :

ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਾਉਣਾ ਹੈ ਜ਼ਰੂਰੀ

30 ਜਨਵਰੀ, ਸਿਮਰਨ ਕੌਰ- (NRI MEDIA) :

ਪੈਨ ਕਾਰਡ ਹਰ ਨਾਗਰਿਕ ਲਈ ਅੱਜ ਕਲ੍ਹ ਜਰੂਰੀ ਹੋ ਚੁਕਾ ਹੈ ਇਸਲਈ ਇਸਦੇ ਬੇਕਾਰ ਹੋਣ ਤੋਂ ਬਾਅਦ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਨਕਮ ਟੈਕਸ ਨਾਲ ਜੁੜਿਆ ਕੰਮ ਨਹੀਂ ਕਰ ਸਕੋਗੇ ਕਿਉਂਕਿ ਸਾਨੂ ਸਬ ਨੂੰ 31 ਮਾਰਚ ਤੋਂ ਪਹਿਲਾਂ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਕਰਵਾਉਣਾ ਹੋਵੇਗਾ। ਕੇਂਦਰ ਸਰਕਾਰ ਨੇ ਮਨੀ ਲਾਂਡਰਿੰਗ (ਐਮਐਲਏ) ਕਾਨੂੰਨ ਦੇ ਤਹਿਤ ਬੈਂਕ ਅਕਾਉਂਟ ਅਤੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਹਲੇ 30 ਜੂਨ ਤੱਕ ਦੀ ਡੈਡਲਾਈਨ ਦਿੱਤੀ ਹੋਈ ਹੈ।


ਜਿਨ੍ਹਾਂ ਨੇ ਹਲੇ ਤੱਕ ਆਧਾਰ ਨੂੰ ਪੈਨ ਨਾਲ ਲਿੰਕ ਨਹੀਂ ਕਰਾਇਆ ਹੈ ਤਾਂ ਉਹ ਇਸ ਤਰ੍ਹਾਂ ਘਰ ਬੈਠੇ ਆਧਾਰ ਨੂੰ ਪੈਨ ਨਾਲ ਜੋੜ ਸਕਦੇ ਹਨ। ਇਨਕਮ ਟੈਕਸ ਵਿਭਾਗ ਦੀ ਈ – ਫਾਇਲਿੰਗ ਵੈਬਸਾਈਟ www.incometaxindiaefiling.gov.in ‘ਤੇ ਪੈਨ ਕਾਰਡ ਨੂੰ ਅਧਾਰ ਨਾਲ ਲਿੰਕ ਕਰ ਸਕਦੇ ਹੋ | ਇਨਕਮ ਟੈਕਸ ਡਿਪਾਰਟਮੈਂਟ ਨੇ ਦੱਸਿਆ ਹੈ ਕਿ 567678 ਜਾਂ 56161 ‘ਤੇ ਐਸਐਮਐਸ ਭੇਜ ਕੇ ਆਧਾਰ ਨੂੰ ਪੈਨ ਨਾਲ ਲਿੰਕ ਕੀਤਾ ਜਾ ਸਕਦਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.