Breaking News :

ਨੇਪਾਲ ਸਰਕਾਰ ਨੇ 32 ਵਰਕਰ ਕੀਤੇ ਗਿਰਫ਼ਤਾਰ

30 ਜਨਵਰੀ, ਸਿਮਰਨ ਕੌਰ- (NRI MEDIA) :

ਨੇਪਾਲ ਸਰਕਾਰ ਨੇ ਪ੍ਰਦਰਸ਼ਨਾਂ ਨੂੰ ਲੈਕੇ ਬੁਧਵਾਰ ਨੂੰ ਕਾਠਮੰਡੂ 'ਚ 9 ਔਰਤਾਂ ਸਮੇਤ 32 ਵਰਕਰਾਂ ਨੂੰ ਹਿਰਾਸਤ 'ਚ ਲਿਆ ਹੈ | ਟੂਰਿਜ਼ਮ ਮੰਤਰੀ ਰਬਿੰਦਰ ਅਧਿਕਾਰੀ ਦੇ ਵਿਮਾਨ ਦੀ ਖਰੀਦ ਘੋਟਾਲੇ ਨੂੰ ਲੈਕੇ ਉਹਨਾਂ ਦੇ ਅਸਤੀਫ਼ੇ 'ਤੇ ਅੰਦੋਲਨ ਕੀਤਾ ਜਾ ਰਿਹਾ ਹੈ | ਓਥੇ ਹੀ ਸੀਨੀਅਰ ਸਰਜਨ ਡਾਕਟਰ ਗੋਬਿੰਦ ਕੇਸੀ ਦੀਆਂ ਮੰਗ ਨੂੰ ਪੂਰਾ ਕਰਨ ਲਈ ਰੋਸ ਪ੍ਰਦਰਸ਼ਨਾਂ ਦਾ ਆਯੋਜਨ ਨੇਪਾਲ ਦੀ ਰਾਈਟ ਐਂਡ ਪੀਸ ਸੋਸਾਇਟੀ ਵਲੋਂ ਕੀਤਾ ਗਿਆ ਸੀ |

ਮੀਡਿਆ ਦੀਆਂ ਰਿਪੋਰਟਾਂ ਮੁਤਾਬਕ ਜਹਾਜ਼ਾਂ ਦੀ ਖਰੀਦ 'ਚ 4.5 ਅਰਬ ਰੁਪਏ ਦਾ ਨੁਕਸਾਨ ਹੋਇਆ ਸੀ ਤਾ ਉਸ ਸਮੇ ਕਮੇਟੀ ਦੇ ਸਾਹਮਣੇ ਟੂਰਿਜ਼ਮ ਮੰਤਰੀ ਨੇ ਗਲਤ ਬਿਆਨ ਦਿੱਤਾ ਸੀ | ਦੱਸ ਦਈਏ ਕਿ ਵਰਕਰ ਡਾਕਟਰ ਕੇਸੀ ਆਪਣੀ ਮੰਗਾ ਨੂੰ ਲੈਕੇ 20 ਦਿਨਾਂ ਦੇ ਧਰਨੇ ਤੇ ਹਨ | ਉਤੇ ਹੀ ਪਿਛਲੇ ਹਫਤੇ ਸਰਕਾਰ ਨੇ ਉਹਨਾਂ ਦੀ ਮੰਗਾ ਦਾ ਹੱਲ ਕੱਢੇ ਬਿਨ੍ਹਾਂ ਸੰਸਦ 'ਚ ਇੱਕ ਮੈਡੀਕਲ ਬਿੱਲ ਪਾਸ ਕਰ ਦਿੱਤਾ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.