Breaking News :

ਤਾਲਿਬਾਨ ਅਤੇ ਗਨੀ ਵਿਰੋਧੀਆਂ ਨਾਲ ਗੱਲਬਾਤ ਦੌਰਾਨ ਰੂਸ ਨਿਭਾਏਗਾ ਪਾਵਰ ਬ੍ਰੋਕਰ ਦੀ ਭੂਮਿਕਾ

31 ਜਨਵਰੀ, ਸਿਮਰਨ ਕੌਰ, (NRI MEDIA) :

ਅਫ਼ਗਾਨਿਸਤਾਨ ਵਿਚ 17 ਸਾਲ ਤੋਂ ਜਾਰੀ ਖਾਨਾਜੰਗੀ ਖ਼ਤਮ ਕਰਵਾਉਣ ਦੇ ਯਤਨ ਵਿਚ ਰੂਸ ਵੀ ਲੱਗ ਗਿਆ ਹੈ। ਇਸ ਕਵਾਇਦ ਵਿਚ ਉਹ ਮੰਗਲਵਾਰ ਨੂੰ ਤਾਲਿਬਾਨ ਅਤੇ ਅਫ਼ਗਾਨ ਰਾਸ਼ਟਰਪਤੀ ਅਸ਼ਰਫ ਗਨੀ ਦੇ ਵਿਰੋਧੀਆਂ ਵਿਚਕਾਰ ਗੱਲਬਾਤ ਦੀ ਮੇਜ਼ਬਾਨੀ ਕਰੇਗਾ। ਰੂਸ, ਅਫ਼ਗਾਨਿਸਤਾਨ ਨਾਲ ਰਾਜਨੀਤਕ ਅਤੇ ਸੰਸਿਯਤਕ ਸਬੰਧ ਵਧਾਉਣ ਦੇ ਨਾਲ ਹੀ ਫ਼ੌਜੀ ਮਦਦ ਮੁਹੱਈਆ ਕਰਵਾਉਣ ਦੀ ਤਿਆਰੀ ਵਿਚ ਹੈ।

 ਰੂਸ ਦੀ ਇਸ ਭੂਮਿਕਾ ਨੂੰ ਵਿਚੋਲਗੀ ਵਜੋਂ ਵੇਖਿਆ ਜਾ ਰਿਹਾ ਹੈ। ਇਕ ਅਮਰੀਕੀ ਅਧਿਕਾਰੀ ਨੇ ਇਸ 'ਤੇ ਕਿਹਾ ਕਿ ਇਹ ਅਮਰੀਕਾ ਸਮਰਥਿਤ ਪ੍ਰਕਿਰਿਆ ਨੂੰ ਪਟੜੀ ਤੋਂ ਉਤਾਰਣ ਦਾ ਯਤਨ ਹੈ। ਰੂਸ ਨੇ ਅਫ਼ਗਾਨਿਸਤਾਨ ਸੰਕਟ ਦਾ ਹੱਲ ਲੱਭਣ ਲਈ ਪਿਛਲੇ ਸਾਲ ਨਵੰਬਰ ਵਿਚ ਹੀ ਬਹੁ-ਪੱਖੀ ਬੈਠਕ ਕੀਤੀ ਸੀ।

ਖ਼ਬਰ ਹੈ ਕਿ ਰੂਸ ਦੀ ਮੇਜ਼ਬਾਨੀ ਵਿਚ ਹੋਣ ਵਾਲੀ ਗੱਲਬਾਤ ਵਿਚ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਸਮੇਤ ਗਨੀ ਦੇ ਕਈ ਆਲੋਚਕ ਸ਼ਾਮਲ ਹੋਣਗੇ। ਰੂਸ ਦੇ ਇਸ ਯਤਨ 'ਤੇ ਅਮਰੀਕੀ ਅਤੇ ਅਫ਼ਗਾਨ ਅਧਿਕਾਰੀਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰੂਸ ਫਿਰ ਤੋਂ ਅਮਰੀਕਾ ਸਮਰਥਿਤ ਸ਼ਾਂਤੀ ਪ੍ਰਕਿਰਿਆ ਅਤੇ ਅਫ਼ਗਾਨਿਸਤਾਨ ਦੇ ਸਿਆਸੀ ਹਾਲਾਤ ਨੂੰ ਵਿਗਾੜਨ ਦਾ ਯਤਨ ਕਰ ਰਿਹਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.